Breaking NewsD5 specialInternationalNewsTop News

Canada ਨੇ Ukraine ਦੇ ਵੱਲ ਵਧਾਇਆ ਮਦਦ ਦਾ ਹੱਥ

ਕੀਵ :  ਰੂਸ ਦੇ ਨਾਲ ਚੱਲ ਰਹੇ ਟਕਰਾਓ ਦੇ ਵਿੱਚ ਯੂਕਰੇਨ ਦੀ ਮਦਦ ਲਈ ਕੈਨੇਡਾ ਨੇ ਹੱਥ ਵਧਾਇਆ ਹੈ। ਕੈਨੇਡਾ ਨੇ ਯੂਕਰੇਨ ‘ਤੇ ਇੱਕ ਸਾਲ ਲਈ ਯੂਕ੍ਰੇਨ ਤੋਂ ਦਰਾਮਦ ‘ਤੇ ਸਾਰੀਆਂ ਡਿਊਟੀਆਂ ਹਟਾ ਦਿੱਤੀਆਂ। 8 ਮਈ ਨੂੰ ਕੀਵ ਵਿੱਚ ਰਾਸ਼ਟਰਪਤੀ ਵੋਲੋਡੀਮਰ ਜ਼ੇਲੇਂਸਕੀ ਨਾਲ ਇੱਕ ਮਹੱਤਵਪੂਰਨ ਮੁਲਾਕਾਤ ਦੌਰਾਨ ਪੀ.ਐਮ. ਟਰੂਡੋ ਨੇ ਇਸ ਵੱਡੀ ਆਰਥਿਕ ਰਾਹਤ ਦੀ ਵੀ ਗੱਲ ਕੀਤੀ। ਇਸ ਸਬੰਧੀ ਕੀਵ ਇੰਡੀਪੈਂਡੈਂਟ ਨੇ ਟਵੀਟ ਕਰ ਕੇ ਦੱਸਿਆ ਕਿ ਕੈਨੇਡਾ ਇੱਕ ਸਾਲ ਲਈ ਯੂਕ੍ਰੇਨ ਤੋਂ ਆਯਾਤ ‘ਤੇ ਸਾਰੀਆਂ ਵਪਾਰਕ ਡਿਊਟੀਆਂ ਹਟਾ ਰਿਹਾ ਹੈ। ਆਰਥਿਕ ਰਾਹਤ ਦਾ ਐਲਾਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 8 ਮਈ ਨੂੰ ਕੀਵ ਵਿੱਚ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਮੁਲਾਕਾਤ ਦੌਰਾਨ ਕੀਤਾ।

Mohali Update : DGP ਤੇ CM Mann ਦੇ ਬਦਲੇ ਬਿਆਨ! ਮਜੀਠੀਆ ਨੂੰ ਸੁਪਰੀਮ ਕੋਰਟ ਦਾ ਝਟਕਾ | D5 Channel Punjabi

ਯੂਕ੍ਰੇਨ ‘ਤੇ ਰੂਸੀ ਸੈਨਿਕਾਂ ਦੁਆਰਾ ਲਗਾਤਾਰ ਹਮਲਿਆਂ ਦੌਰਾਨ ਕੈਨੇਡਾ ਯੂਕ੍ਰੇਨ ਦਾ ਸਮਰਥਨ ਕਰਨ ਲਈ ਅੱਗੇ ਆਇਆ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਯੂਕ੍ਰੇਨ ਨੂੰ ਵਪਾਰਕ ਟੈਰਿਫ ਹਟਾਉਣ ਦੇ ਨਾਲ-ਨਾਲ ਦੇਸ਼ ਨੂੰ 50 ਮਿਲੀਅਨ ਅਮਰੀਕੀ ਡਾਲਰ ਦੀ ਵਾਧੂ ਫ਼ੌਜੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਹੈ। ਇੰਨਾ ਹੀ ਨਹੀਂ ਪੀ.ਐਮ. ਟਰੂਡੋ ਨੇ ਰੂਸ ਦੀ ਫ਼ੌਜ ਨੂੰ ਅਸਿੱਧੇ ਜਾਂ ਸਿੱਧੇ ਤੌਰ ‘ਤੇ ਸਹਾਇਤਾ ਪ੍ਰਦਾਨ ਕਰਨ ਲਈ ਰੂਸੀ ਵਿਅਕਤੀਆਂ ਅਤੇ ਸੰਸਥਾਵਾਂ ‘ਤੇ ਵਾਧੂ ਪਾਬੰਦੀਆਂ ਲਗਾਈਆਂ ਹਨ।

Tajinder Pal Singh Bagga Latest : ਬੱਗਾ ਦੀ ਹੋਈ ਬੱਲੇ-ਬੱਲੇ, ਜਿਤੱਕੇ ਲੈ ਗਿਆ ਗੇਮ? | D5 Channel Punjabi

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਮੈਂ ਹੋਰ ਫ਼ੌਜੀ ਸਹਾਇਤਾ, ਡਰੋਨ ਕੈਮਰੇ, ਸੈਟੇਲਾਈਟ ਚਿੱਤਰ, ਛੋਟੇ ਹਥਿਆਰ, ਗੋਲਾ ਬਾਰੂਦ ਅਤੇ ਹੋਰ ਸਹਾਇਤਾ ਦਾ ਐਲਾਨ ਕਰ ਰਿਹਾ ਹਾਂ, ਜਿਸ ਵਿੱਚ ਡਿਮਾਇਨਿੰਗ ਆਪਰੇਸ਼ਨ ਲਈ ਫੰਡਿੰਗ ਸ਼ਾਮਲ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਟਰੂਡੋ ਨੇ ਕੀਵ ਦੇ ਬਾਹਰ ਇਰਪਿਨ ਸ਼ਹਿਰ ਦਾ ਦੌਰਾ ਕੀਤਾ, ਜੋ ਕਿ ਮਾਰਚ ਦੇ ਅਖੀਰ ਵਿੱਚ ਰੂਸੀਆਂ ਦੇ ਪਿੱਛੇ ਹਟਣ ਤੋਂ ਪਹਿਲਾਂ ਯੂਕ੍ਰੇਨੀ ਅਤੇ ਰੂਸੀ ਫ਼ੌਜਾਂ ਵਿਚਕਾਰ ਭਿਆਨਕ ਲੜਾਈ ਦਾ ਕੇਂਦਰ ਸੀ। ਇਸ ਦੌਰਾਨ ਪੀਐਮ ਟਰੂਡੋ ਨੇ ਇਹ ਵੀ ਕਿਹਾ ਕਿ ਕੈਨੇਡਾ ਆਪਣਾ ਦੂਤਘਰ ਮੁੜ ਖੋਲ੍ਹੇਗਾ ਅਤੇ ਸੰਯੁਕਤ ਰਾਸ਼ਟਰ ਵਿਸ਼ਵ ਖੁਰਾਕ ਪ੍ਰੋਗਰਾਮ ਨੂੰ 2.5 ਕਰੋੜ ਡਾਲਰ ਮੁਹੱਈਆ ਕਰਵਾਏਗਾ।

High Alert Punjab : Punjab ‘ਚ High Alert ਜਾਰੀ, ਚੱਪੇ-ਚੱਪੇ ’ਤੇ ਲੱਗੀ ਪੁਲਿਸ | D5 Channel Punjabi

ਕੈਨੇਡਾ ਨੇ ਯੂਕ੍ਰੇਨ ਨੂੰ ਫ਼ੌਜੀ ਅਤੇ ਮਨੁੱਖੀ ਸਹਾਇਤਾ ਦੇ ਨਾਲ-ਨਾਲ ਰੂਸੀ ਰੱਖਿਆ ਖੇਤਰ ਦੇ 19 ਲੋਕਾਂ ਸਮੇਤ 40 ਰੂਸੀ ਵਿਅਕਤੀਆਂ ਵਿਰੁੱਧ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਉਸ ਨੇ ਕਿਹਾ ਕਿ ਨਵੀਆਂ ਪਾਬੰਦੀਆਂ 27 ਅਪ੍ਰੈਲ ਨੂੰ ਲਗਾਏ ਗਏ ਉਪਾਵਾਂ ‘ਤੇ ਅਧਾਰਤ ਹੋਣਗੀਆਂ। ਉਸ ਨੇ ਅੱਗੇ ਕਿਹਾ ਕਿ ਕੈਨੇਡਾ ਵਪਾਰਕ ਕੁਲੀਨ ਵਰਗ ‘ਤੇ ਪਾਬੰਦੀਆਂ ਲਵੇਗਾ, ਜਿਸ ਵਿੱਚ 21 ਵਾਧੂ ਰੂਸੀ ਵਿਅਕਤੀ, ਰੂਸੀ ਸ਼ਾਸਨ ਦੇ ਨਜ਼ਦੀਕੀ ਸਹਿਯੋਗੀ ਅਤੇ ਰੂਸੀ ਰੱਖਿਆ ਖੇਤਰ ਵਿੱਚ 19 ਵਿਅਕਤੀਆਂ ਅਤੇ ਰੂਸੀ ਫੌਜ ਨੂੰ ਅਸਿੱਧੇ ਜਾਂ ਸਿੱਧੇ ਤੌਰ ‘ਤੇ ਸਹਾਇਤਾ ਪ੍ਰਦਾਨ ਕਰਨ ਵਾਲੀਆਂ ਪੰਜ ਸੰਸਥਾਵਾਂ ਸ਼ਾਮਲ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button