IndiaTop News

ਤਿੰਨ ਬੱਚਿਆਂ ਦੀ ਮਾਂ ਦਿੱਲੀ ਦੀ ਰਹਿਣ ਵਾਲੀ ਇਕ ਮੁਟਿਆਰ ਨਾਲ ਹੋਈ ਫਰਾਰ

 ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਮਹਾਰਾਜਪੁਰ ਵਿਖੇ ਤਿੰਨ ਬੱਚਿਆਂ ਦੀ ਮਾਂ ਦਿੱਲੀ ਨਿਵਾਸੀ ਇਕ ਲੜਕੀ ਨਾਲ ਪੇਕੇ ਘਰ ਤੋਂ ਫਰਾਰ ਹੋ ਗਈ ਹੈ ।
ਮਿਲੀ ਜਾਣਕਾਰੀ ਅਨੁਸਾਰ ਮਹਾਰਾਜਪੁਰ ਵਿਖੇ ਰਹਿੰਦੀ ਤਿੰਨ ਬੱਚਿਆਂ ਦੀ ਮਾਂ ਜੋ ਕਿ ਦਿੱਲੀ ਦੀ ਰਹਿਣ ਵਾਲੀ ਇਕ ਲੜਕੀ ਨਾਲ ਸਹੁਰੇ ਘਰ ਤੋਂ ਪੇਕੇੇ ਘਰ ਜਾਣ ਤੋਂ ਬਾਅਦ ਫਰਾਰ ਹੋ ਗਈ ਹੈ ਦਾ ਘਟਨਾਕ੍ਰਮ ਸਾਹਮਣੇ ਆਇਆ ਹੈ ਵਾਲੇ ਮਾਮਲੇ ਵਿਚ ਪੁਲਸ ਨੇ ਦੋਹਾਂ ਮਹਿਲਾਵਾਂ ਅਤੇ ਇਕ ਨੌਜਵਾਨ ਨੂੰ ਪਕੜ ਲਿਆ ਹੈ । ਦੱਸਣਯੋਗ ਹੈ ਕਿ ਹੁਣ ਤੱਕ ਦੀ ਜਾਂਚ ਵਿਚ ਉਕਤ ਮਾਮਲਾ ਸਮਲਿੰਗੀ ਸਬੰਧਾਂ ਦਾ ਹੋਣ ਬਾਰੇ ਸਾਹਮਣੇ ਆਇਆ ਹੈ ।
ਉਕਤ ਮਹਿਲਾ ਦੇ ਇਸ ਤਰ੍ਹਾਂ ਘਰ ਤੋਂ ਗਾਇਬ ਹੋ ਜਾਣ ‘ਤੇ ਦਰਜ ਕਰਵਾਈ ਗਈ ਸਿਕਾਇਤ ਤੋਂ ਬਾਅਦ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕੀਤੀ ਤਾਂ ਮਹਿਲਾ ਪਨਕੀ ਵਿਖੇ ਇਕ ਹੋਰ ਮਹਿਲਾ ਨਾਲ ਰਹਿੰਦੀ ਪਾਈ ਗਈ ਹੈ । ਪੁਲਸ ਵਲੋਂ ਜਦੋਂ ਮਹਿਲਾ ਨੂੰ ਇਸ ਤਰ੍ਹਾਂ ਘਰ ਛੱਡ ਕੇ ਵੱਖ ਰਹਿਣ ਬਾਰੇ ਪੁੱਛਿਆ ਗਿਆ ਤਾਂ ਉਸਨੇ ਕੋਈ ਜਵਾਬ ਨਾ ਦਿੰਦਿਆਂ ਵਾਪਸ ਘਰ ਜਾਣ ਤੋਂ ਇਨਕਾਰ ਕਰਦਿਆਂ ਲੜਕੀ ਨਾਲ ਹੀ ਰਹਿਣ ਦੀ ਇੱਛਾ ਜਾਹਰ ਕੀਤੀ । ਆਪਣਾ ਘਰ ਪਰਿਵਾਰ ਛੱਡ ਕੇ ਇਕ ਲੜਕੀ ਨਾਲ ਰਹਿਣ ਵਾਲੀ ਮਹਿਲਾ ਦੇ ਦੋ ਪੁੱਤਰ ਅਤੇ ਇਕ ਧੀ ਹੈ ।ਉਕਤ ਸਮਲਿੰਗੀ ਸਬੰਧਾਂ ਵਾਲੇ ਮਾਮਲੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਤਾ ਚੱਲਿਆ ਹੈ ਕਿ ਦੋਹਾਂ ਮਹਿਲਾਵਾਂ ਦੀ ਦੋਸਤੀ ਇਕ ਕੁ ਸਾਲ ਪਹਿਲਾਂ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਮ ‘ਤੇ ਹੋਈ ਸੀ ਅਤੇ ਇਸ ਤੋਂ ਬਾਅਦ ਦੋਹਾਂ ਵਿਚ ਗੱਲਬਾਤ ਹੁੰਦੇ-ਹੁੰਦੇ ਪਿਆਰ ਇੰਨਾਂ ਵਧ ਗਿਆ ਕਿ ਦੋਹਾਂ ਨੇ ਵਿਆਹ ਕਰਵਾ ਕੇ ਇਕ ਦੂਸਰੇ ਨਾਲ ਹੀ ਰਹਿਣ ਦਾ ਮਨ ਬਣਾ ਲਿਆ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button