Breaking NewsD5 specialNewsPress ReleasePunjabTop News

“ਫੇਕ ਨਿਊਜ਼ ਦਾ ਪਰਦਾਫਾਸ਼ ਕਰਨ ਲਈ ਪੀਆਈਬੀ ਤੱਥ ਜਾਂਚ ਦੀ ਵਰਤੋਂ ਕਰੋ”

ਚੰਡੀਗੜ੍ਹ : ਜਲੰਧਰ ਦੇ ਸਰਕਟ ਹਾਊਸ ਵਿਖੇ ਪ੍ਰੈਸ ਇਨਫਰਮੇਸ਼ਨ ਬਿਊਰੋ (ਪੀਆਈਬੀ), ਜਲੰਧਰ ਦੁਆਰਾ ਇੰਟਰ ਮੀਡੀਆ ਪਬਲੀਸਿਟੀ ਕੋਆਰਡੀਨੇਸ਼ਨ ਕਮੇਟੀ (ਆਈਐੱਮਪੀਸੀਸੀ) ਦੀ ਮੇਜ਼ਬਾਨੀ ਕੀਤੀ ਗਈ। ਬੈਠਕ ਵਿੱਚ ਸੈਂਟਰਲ ਪਟੈਟੋ ਰਿਸਰਚ ਸਟੇਸ਼ਨ, ਖੇਤਰੀ ਪਾਸਪੋਰਟ ਦਫ਼ਤਰ, ਕਰਮਚਾਰੀ ਭਵਿੱਖ ਨਿਧੀ ਸੰਗਠਨ, ਸੀਏਪੀਐੱਫ, ਸੈਂਟਰਲ ਜੀਐੱਸਟੀ ਕਮਿਸ਼ਨਰੇਟ, ਬੀਐੱਸਐੱਫ, ਰਾਸ਼ਟਰੀ ਅੰਕੜਾ ਸੰਗਠਨ ਅਤੇ ਦੂਰਦਰਸ਼ਨ ਸਮੇਤ ਖੇਤਰ ਦੇ ਵਿਭਿੰਨ ਵਿਭਾਗਾਂ ਦੇ ਨੁਮਾਇੰਦੇ ਸ਼ਾਮਲ ਹੋਏ।

ਮੀਟਿੰਗ ਦੀ ਪ੍ਰਧਾਨਗੀ ਡਾਇਰੈਕਟਰ ਜਨਰਲ, ਪੀਆਈਬੀ, ਦਿੱਲੀ, ਸ੍ਰੀਮਤੀ ਵਸੁਧਾ ਗੁਪਤਾ ਨੇ ਕੀਤੀ, ਜਿਨ੍ਹਾਂ ਨੇ ਆਪਣੀ ਸ਼ੁਰੂਆਤੀ ਟਿੱਪਣੀ ਵਿੱਚ ਦੱਸਿਆ, “ਪੱਤਰ ਸੂਚਨਾ ਦਫ਼ਤਰ (ਪੀਆਈਬੀ) ਸਰਕਾਰੀ ਨੀਤੀਆਂ, ਪ੍ਰੋਗਰਾਮਾਂ, ਪਹਿਲਾਂ ਅਤੇ ਪ੍ਰਾਪਤੀਆਂ ਬਾਰੇ ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ ਨੂੰ ਜਾਣਕਾਰੀ ਪ੍ਰਸਾਰਿਤ ਕਰਨ ਲਈ ਭਾਰਤ ਸਰਕਾਰ ਦੀ ਨੋਡਲ ਏਜੰਸੀ ਹੈ। ਇੰਟਰ ਮੀਡੀਆ ਪਬਲੀਸਿਟੀ ਕੋਆਰਡੀਨੇਸ਼ਨ ਕਮੇਟੀ (ਆਈਐੱਮਪੀਸੀਸੀ) ਜ਼ਰੀਏ ਸਾਨੂੰ ਵਧੇਰੇ ਤਾਲਮੇਲ ਪੈਦਾ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਪ੍ਰਭਾਵੀ ਅਤੇ ਸਮੇਂ ਸਿਰ ਮੀਡੀਆ ਕਵਰੇਜ ਦੁਆਰਾ ਸਾਡੀਆਂ ਗਤੀਵਿਧੀਆਂ ਦੇ ਪ੍ਰਭਾਵ ਨੂੰ ਵਧਾਇਆ ਜਾ ਸਕੇ।”

ਸ਼੍ਰੀ ਰਾਜਿੰਦਰ ਚੌਧਰੀ, ਐਡੀਸ਼ਨਲ ਡਾਇਰੈਕਟਰ ਜਨਰਲ, ਪੀਆਈਬੀ ਚੰਡੀਗੜ੍ਹ ਨੇ ਇਸ ਗੱਲ ਦਾ ਸਮਰਥਨ ਕਰਦਿਆਂ ਆਪਣੇ ਭਾਸ਼ਣ ਦੌਰਾਨ ਕਿਹਾ, “ਮੇਰਾ ਮੰਨਣਾ ਹੈ ਕਿ ਪ੍ਰਿੰਟ ਤੋਂ ਲੈ ਕੇ ਡਿਜੀਟਲ ਮੀਡੀਆ ਤੱਕ – ਪੂਰੇ ਸਪੈਕਟ੍ਰਮ ਵਿੱਚ ਮੀਡੀਆ ਗਤੀਵਿਧੀਆਂ ਦੇ ਪ੍ਰਭਾਵ ਨੂੰ ਵਿਵਸਥਿਤ ਕਰਨ ਅਤੇ ਵਧਾਉਣ ਲਈ ਆਈਐੱਮਪੀਸੀਸੀ ਇੱਕ ਮਹੱਤਵਪੂਰਨ ਆਪਸੀ ਲਾਭਕਾਰੀ ਵਿਧੀ ਹੈ।”

ਬੈਠਕ ਵਿੱਚ ਜਾਅਲੀ ਖ਼ਬਰਾਂ ਬਾਰੇ ਅਤੇ ਵਿਭਿੰਨ ਸਰਕਾਰੀ ਸੰਸਥਾਵਾਂ ਦੁਆਰਾ ਇਸ ਨਾਲ ਕਿਵੇਂ ਨਜਿਠਿਆ ਜਾ ਸਕਦਾ ਹੈ ਬਾਰੇ ਕੁਝ ਲਾਭਕਾਰੀ ਚਰਚਾ ਵੀ ਹੋਈ। ਸ੍ਰੀਮਤੀ ਵਸੁਧਾ ਗੁਪਤਾ, ਜੋ ਕਿ ਭਾਰਤ ਦੇ ਫਰਜ਼ੀ ਖ਼ਬਰਾਂ ਦਾ ਪਰਦਾਫਾਸ਼ ਕਰਨ ਵਾਲੇ ਤੰਤਰ ਪੀਆਈਬੀ ਫੈਕਟ ਚੈਕ (PIB Fact Check) ਦੀ ਵੀ ਅਗਵਾਈ ਕਰ ਰਹੇ ਹਨ, ਨੇ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਉਹ ਜਾਅਲੀ ਖ਼ਬਰਾਂ ਦਾ ਪਰਦਾਫਾਸ਼ ਕਰਨ ਲਈ ਪੀਆਈਬੀ ਤੱਥ ਜਾਂਚ ਦੀਆਂ ਸੇਵਾਵਾਂ ਦੀ ਵਰਤੋਂ ਕਰਨ ਅਤੇ ਜਨਤਾ ਨੂੰ ਲਗਾਤਾਰ ਵੱਧ ਰਹੀ ਧੋਖਾਧੜੀ ਤੋਂ ਬਚਾਉਣ।

ਬੈਠਕ ਦੌਰਾਨ, ਵਿਭਿੰਨ ਐਕਸ਼ਨ ਪੁਆਇੰਟਾਂ ‘ਤੇ ਵੀ ਕੰਮ ਕੀਤਾ ਗਿਆ ਅਤੇ ਮੀਡੀਆ ਅਤੇ ਫੀਡਬੈਕ ਰਣਨੀਤੀਆਂ ਤਿਆਰ ਕਰਨ ਵਿੱਚ ਵਿਭਿੰਨ ਵਿਭਾਗਾਂ ਦੀ ਸਹਾਇਤਾ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ। ਇਹ ਵੀ ਚਰਚਾ ਕੀਤੀ ਗਈ ਸੀ ਕਿ ਈਪੀਐੱਫਓ ਦੀਆਂ ਗਤੀਵਿਧੀਆਂ ਅਤੇ ਸਰਕਾਰ ਦੀਆਂ ਹੋਰ ਸਮਾਜਿਕ ਖੇਤਰ ਦੀਆਂ ਸਕੀਮਾਂ ਲਈ ਵਿਸ਼ੇਸ਼ ਦਖਲਅੰਦਾਜ਼ੀ ਦੀ ਲੋੜ ਹੈ ਜਿੱਥੇ ਅਜੇ ਵੀ ਇੱਛਤ ਲਾਭਾਰਥੀ ਪੂਰੀ ਤਰ੍ਹਾਂ ਕਵਰ ਨਹੀਂ ਕੀਤੇ ਗਏ ਹਨ।

ਸਰਕਾਰੀ ਨੀਤੀਆਂ ਅਤੇ ਯੋਜਨਾਵਾਂ ਦੇ ਸਬੰਧ ਵਿੱਚ ਫੀਡਬੈਕ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਰਾਜਿੰਦਰ ਚੌਧਰੀ, ਏਡੀਜੀ ਨੇ ਇਹ ਵੀ ਕਿਹਾ, “ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨਾ ਸਿਰਫ਼ ਸਰਕਾਰ ਦੇ ਮਾਊਥਪੀਸ ਵਜੋਂ ਕੰਮ ਕਰਦਾ ਹੈ, ਬਲਕਿ ਇਸਦੀ ਅੱਖ ਅਤੇ ਕੰਨ ਵਜੋਂ ਵੀ ਕੰਮ ਕਰਦਾ ਹੈ।” ਈਵੈਂਟ ਦੇ ਆਯੋਜਕ ਸ਼੍ਰੀ ਰਾਜੇਸ਼ ਬਾਲੀ ਨੇ ਕਿਹਾ, “ਵਿਭਿੰਨ ਮੀਡੀਆ ਯੂਨਿਟਾਂ ਦਰਮਿਆਨ ਬਿਹਤਰ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਇਸ ਰੀਜਨ ਦੇ ਹੋਰ ਸ਼ਹਿਰਾਂ ਵਿੱਚ ਅਜਿਹੀਆਂ ਹੋਰ ਬੈਠਕਾਂ ਕੀਤੇ ਜਾਣ ਦੀ ਉਮੀਦ ਹੈ।” ਬੈਠਕ ਤੋਂ ਬਾਅਦ ਡੀਜੀ ਨੇ ਆਲ ਇੰਡੀਆ ਰੇਡੀਓ ਦੇ ਦਫ਼ਤਰ ਦਾ ਦੌਰਾ ਵੀ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button