Breaking NewsD5 specialNewsPunjab

ਜੇਲ੍ਹ ‘ਚੋਂ ਗੈਂਗਸਟਰਾਂ ਦੀ Tik Tok ‘ਤੇ ਆਈ ਅਜਿਹੀ ਵੀਡੀਓ, ਵੀਡੀਓ ਵੇਖ ਕੇ ਪੂਰੇ ਪੰਜਾਬ ਦੇ ਉੱਡਣਗੇ ਹੋਸ਼ ! (ਵੀਡੀਓ)

ਹੁਸ਼ਿਆਰਪੁਰ : ਆਏ ਦਿਨ ਹੀ ਜੇਲ੍ਹਾਂ ਅੰਦਰੋਂ ਕੈਂਦੀਆਂ ਵਲੋਂ ਮੋਬਾਈਲ ਫੋਨ ‘ਤੇ ਵੀਡੀਓ ਬਣਾਕੇ ਵਾਇਰਲ ਕਰਨ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਰਹਿੰਦੇ ਹਨ। ਜਿਸ ਦੇ ਨਾਲ ਜੇਲ੍ਹ ਪ੍ਰਸ਼ਾਸਨ ਦੀ ਕਾਰਗੁਜਾਰੀ ‘ਤੇ ਸਵਾਲ ਖੜ੍ਹੇ ਹੁੰਦੇ ਨੇ ਪਰ ਫਿਰ ਵੀ ਪ੍ਰਸ਼ਾਸਨ ਆਪਣੀ ਗਲਤੀ ਨੂੰ ਵਾਰ-ਵਾਰ ਦੁਹਰਾਅ ਰਿਹਾ ਹੈ।

Read Also Tik Tok App Ban : ਸੁਪ੍ਰੀਮ ਕੋਰਟ ਤੋਂ ਟਿੱਕ-ਟੌਕ ਐਪ ਨੂੰ ਨਹੀਂ ਮਿਲੀ ਰਾਹਤ

ਤਾਜ਼ਾ ਮਾਮਲਾ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਤੋਂ ਸਾਹਮਣੇ ਆਇਆ ਹੈ। ਜਿੱਥੇ ਜੇਲ੍ਹ ‘ਚ ਬੰਦ ਤਿੰਨ ਗੈਂਗਸਟਰਾਂ ਨੇ ਟਿੱਕ-ਟੌਕ ‘ਤੇ ਵੀਡੀਓ ਬਣਾ ਵਾਇਰਲ ਕਰ ਦਿੱਤੀ। ਜਿਸ ‘ਚ ਕੈਦੀ ਬੇਖੌਫ ਹੋ ਕੇ ਭੰਗੜਾ ਪਾ ਰਹੇ ਹਨ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਬੜੀਂ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਤਿੰਨੇ ਕੈਦੀ ਕਤਲ ਦੇ ਕੇਸ ‘ਚ ਜੇਲ੍ਹ ਨੇ ਜਿਨ੍ਹਾਂ ਨੂੰ ਦੁਬਈ ਤੋਂ ਪੰਜਾਬ ਲਿਆਂਦਾ ਗਿਆ ਹੈ। ਇਸ ਵੀਡੀਓ ‘ਚ ਗੈਂਗਸਟਰ ਜਯੋਤੀ, ਮੰਨਾ ਤੇ ਉਸ ਦੇ ਸਾਥੀ ਜੱਗਾ ਹੈ। ਇਹ ਤਿੰਨੇ ਜੇਲ੍ਹ ਦੀ ਬੈਰਕ ਨੰਬਰ 1 ‘ਚ ਬੰਦ ਹਨ।

ਗੈਂਗਸਟਰਾਂ ਵਲੋਂ ਜੇਲ੍ਹ ਅੰਦਰ ਮੋਬਾਈਲ ਵਰਤਣ ਨਾਲ ਸੁਰੱਖਿਆ ‘ਤੇ ਵੀ ਸਵਾਲ ਉੱਠਣੇ ਲਾਜ਼ਮੀ ਹਨ ਕੀ ਆਖਿਰਕਾਰ ਜੇਲ੍ਹ ‘ਚ ਕਿਸ ਦੀ ਮਿਲੀਭੁਗਤ ਨਾਲ ਕੈਦੀਆਂ ਕੋਲ ਮੋਬਾਇਲ ਆਇਆ ਇਸ ਸਬੰਧ ‘ਚ ਜਦੋਂ ਹੁਸ਼ਿਆਰਪੁਰ ਦੇ ਐੱਸ.ਐੱਸ.ਪੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕੀ ਕਹਿਣਾ ਤੁਸੀ ਉਹ ਵੀ ਸੁਣੋ ..

ਬੇਸ਼ੱਕ ਐੱਸ.ਐੱਸ.ਪੀ. ਸਾਬ ਜਾਂਚ ਕਰਕੇ ਕਾਰਵਾਈ ਕਰਨ ਦੀ ਗੱਲ ਕਹਿ ਰਹੇ ਹਨ ਪਰ ਫਿਰ ਜੇਲ੍ਹ ਅੰਦਰ ਮੋਬਾਈਲ ਵਰਤਣ ਦੇ ਮਾਮਲਾ ਲਗਾਤਾਰ ਵੱਧਦੇ ਜਾ ਰਹੇ ਨੇ ਹਨ। ਇਹ ਤਾਂ ਪਤਾ ਨਹੀਂ ਕਦੋਂ ਜੇਲ੍ਹ ਵਿਭਾਗ ਸੁਰੱਖਿਆ ਨੂੰ ਲੈ ਕੇ ਕਦੋਂ ਚੌਕਿਸ਼ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button