Breaking NewsD5 specialIndiaNewsTop News

ਚੇਂਨਈ ‘ਚ ਅਗਲੇ ਦੋ ਦਿਨ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਚਿਤਾਵਨੀ, ਚਾਰ ਜ਼ਿਲ੍ਹਿਆਂ ‘ਚ ਬੰਦ ਰਹਿਣਗੇ ਸਕੂਲ

ਨਵੀਂ ਦਿੱਲੀ : ਤਮਿਲਨਾਡੂ (Tamil Nadu) ਦੇ ਉੱਤਰੀ ਇਲਾਕੇ ‘ਚ ਹੋ ਰਹੀ ਲਗਾਤਾਰ ਤੇਜ ਬਾਰਿਸ਼ (Heavy Rain) ਨਾਲ ਹਾਲਾਤ ਵਿਗੜਦੇ ਜਾ ਰਹੇ ਹਨ। ਮੌਸਮ ਵਿਭਾਗ ਦੇ ਵੱਲੋਂ ਕਈ ਜ਼ਿਲ੍ਹਿਆਂ ‘ਚ ਤੇਜ਼ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਭਾਰੀ ਬਾਰਿਸ਼ ਤੋਂ ਬਾਅਦ ਸਰਕਾਰ ਨੇ ਚੇਂਨਈ (Chennai) ਸਮੇਤ ਹੋਰ ਤਿੰਨ ਜ਼ਿਲ੍ਹਿਆਂ ‘ਚ ਦੋ ਦਿਨਾਂ ਤੱਕ ਸਕੂਲ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਤੀਰੁਵੱਲੂਰ , ਚੇਂਗਲਪੱਟੂ ‘ਚ ਭਾਰੀ ਬਾਰਿਸ਼ ਹੋਈ ਹੈ। ਚੇਂਨਈ ‘ਚ ਸ਼ਨੀਵਾਰ ਨੂੰ ਰਾਤ ਭਰ ਹੋਈ ਬਾਰਿਸ਼ ਨਾਲ ਆਮ ਜੀਵਨ ਪੂਰੀ ਤਰ੍ਹਾਂ ਨਾਲ ਅਸਤ ਵਿਅਸਤ ਹੋ ਗਿਆ ਹੈ। ਸੀਐਮ ਐਮਕੇ ਸਟਾਲਿਨ (Chief Minister M K Stalin) ਨੇ ਰਾਹਤ ਬਚਾਅ ਕਾਰਜ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ।

ਸੁਪਰੀਮ ਕੋਰਟ ‘ਚ ਫੈਸਲਾ, ਜਿੱਤਣਗੇ ਕਿਸਾਨ, ਖੇਤੀ ਕਾਨੂੰਨ ਹੋਣਗੇ ਰੱਦ? ਮਤਾ ਹੋਊ ਪਾਸ || D5 Channel Punjabi

ਚੇਂਨਈ ‘ਚ ਬਾਰਿਸ਼ ਨੇ ਕਿਵੇਂ ਦੀ ਤਬਾਹੀ ਮਚਾਈ ਹੈ ਉਸਦਾ ਅੰਦਾਜ਼ਾ ਇਸ ਗੱਲ ਤੋਂ ਲਗਾ ਸਕਦੇ ਹਾਂ ਸ਼ਨੀਵਾਰ ਨੂੰ ਹੋਈ ਬਾਰਿਸ਼ ਨੇ 15 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਲਗਾਤਾਰ ਬਾਰਿਸ਼ ਦੀ ਵਜ੍ਹਾ ਨਾਲ ਸ਼ਹਿਰ ਦੇ ਹੇਠਲੇ ਇਲਾਿਕਆਂ ਦੇ ਘਰਾਂ ‘ਚ ਪਾਣੀ ਵੜ ਗਿਆ। ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੇ ਜਾਣ ਤੋਂ ਬਾਅਦ ਚੇਨਈ, ਰਿਤੂਵੱਲੂਰ, ਚੇਂਗਪੱਟੂ ਅਤੇ ਕਾਂਚੀਪੁਰਮ ਜ਼ਿਲ੍ਹੇ ‘ਚ ਸਕੂਲਾਂ ਅਤੇ ਕਾਲਜਾਂ ਨੂੰ ਬੰਦ ਰੱਖਣ ਦੀ ਹੁਕਮ ਦਿੱਤੇ ਗਏ ਹਨ।

ਦਿੱਲੀ ਤੋਂ ਕਿਸਾਨਾਂ ਕੋਲ ਆਏ ਮੋਦੀ ਦੇ ਬੰਦੇ! ਅੱਕੇ ਕਿਸਾਨਾਂ ਨੇ ਲਏ ਘੇਰ || D5 Channel Punjabi

ਮੁੱਖ ਮੰਤਰੀ ਨੇ ਲੋਕਾਂ ਨੂੰ ਕੀਤੀ ਇਹ ਅਪੀਲ
ਸੀਐਮ ਸਟਾਲਿਨ ਨੇ ਦੀਵਾਲੀ ਤਿਉਹਾਰ ਮਨਾਉਣ ਲਈ ਚੇਂਨਈ ਤੋਂ ਬਾਹਰ ਗਏ ਲੋਕਾਂ ਨੂੰ ਫਿਲਹਾਲ ਭਾਰੀ ਬਾਰਿਸ਼ ਦੀ ਵਜ੍ਹਾ ਨਾਲ ਚੇਂਨਈ ਦੀ ਯਾਤਰਾ ਨੂੰ ਕੁਝ ਦਿਨਾਂ ਲਈ ਮੁਲਤਵੀ ਕਰਨ ਦੀ ਅਪੀਲ ਕੀਤੀ ਹੈ। ਮੌਸਮ ਵਿਭਾਗ ਨੇ ਦੱਖਣੀ ਆਂਧਰਾ ਪ੍ਰਦੇਸ਼ ਅਤੇ ਤਮਿਲਨਾਊ ਤੱਟ ‘ਤੇ 40 – 50 ਕਿ.ਮੀ. ਪ੍ਰਤੀ ਘੰਟੇ ਦੀ ਰਫ਼ਤਾਰ ਨਾਲ 60 ਕਿ.ਮੀ. ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚਲਣ ਦੀ ਸੰਭਾਵਨਾ ਜਤਾਈ ਹੈ। ਤੇਜ਼ ਹਵਾ ਦੇ ਕਾਰਨ ਸੋਮਵਾਰ ਨੂੰ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਸੰਭਾਵਨਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button