Breaking NewsIndiaNews

Tik Tok App Ban : ਸੁਪ੍ਰੀਮ ਕੋਰਟ ਤੋਂ ਟਿੱਕ-ਟੌਕ ਐਪ ਨੂੰ ਨਹੀਂ ਮਿਲੀ ਰਾਹਤ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸੋਮਵਾਰ ਨੂੰ ਮਦਰਾਸ ਹਾਈਕੋਰਟ ਦੇ ਟਿੱਕ-ਟੌਕ ਐਪ ‘ਤੇ ਬੈਨ ਲਾਉਣ ਦੇ ਆਦੇਸ਼ ‘ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਹਾਈਕੋਰਟ ਨੇ ਅਸ਼ਲੀਲ ਕੰਟੈਂਟ ਪੇਸ਼ ਕਰਨ ਦੇ ਚੱਲਦਿਆਂ ਕੇਂਦਰ ਸਰਕਾਰ ਨੂੰ ਇਸ ਐਪ ‘ਤੇ ਬੈਨ ਲਾਉਣ ਲਈ ਕਿਹਾ ਸੀ।

Read Also ਮਦਰਾਸ ਹਾਈ ਕੋਰਟ ਦਾ ਮੋਦੀ ਸਰਕਾਰ ਨੂੰ ਨਿਰਦੇਸ਼, Tik Tok app ਤੇ ਲਾਓ ਬੈਨ

ਅਦਾਲਤ ਨੇ ਕਿਹਾ ਕਿ ਮਦਰਾਸ ਹਾਈਕੋਰਟ ਦਾ ਹੁਕਮ ਮਹਿਜ਼ ਆਖਰੀ ਆਦੇਸ਼ ਹੈ ਤੇ ਉਹ 16 ਅਪਰੈਲ ਨੂੰ ਇਸ ਮਾਮਲੇ ਦੀ ਸੁਣਵਾਈ ਕਰੇਗੀ। ਮੁੱਖ ਜੱਜ ਰੰਜਨ ਗੋਗੋਈ, ਜੱਜ ਦੀਪਕ ਗੁਪਤਾ ਤੇ ਜੱਜ ਸੰਜੀਵ ਖੰਨਾ ਦੀ ਬੈਂਚ ਨੇ ਕਿਹਾ ਕਿ ਉਹ ਮਾਮਲੇ ‘ਤੇ ਬਾਅਦ ‘ਚ ਵਿਚਾਰ ਕਰਨਗੇ। ਇਸ ਲਈ ਇਸ ‘ਤੇ ਅਗਲੀ ਸੁਣਵਾਈ 22 ਅਪਰੈਲ ਨੂੰ ਕਰੇਗੀ।

ਸੀਨੀਅਰ ਵਕੀਲ ਅਭਿਸ਼ੇਕ ਮਨੁ ਸਿੰਘਵੀ ਇਸ ਮਾਮਲੇ ‘ਚ ਟਿੱਕ-ਟੌਕ ‘ਤੇ ਮਾਲਕਾਨਾ ਹੱਕ ਵਾਲੀ ਕੰਪਨੀ ਬਾਈਟ ਡਾਂਸ ਵੱਲੋਂ ਪੇਸ਼ ਹੋਏ। ਉਨ੍ਹਾਂ ਕਿਹਾ ਕਿ ਇਸ ਐਪ ਨੂੰ ਇੱਕ ਅਰਬ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਿਆ ਹੈ। ਮਦਰਾਸ ਹਾਈਕੋਰਟ ਨੇ ਦੂਜੇ ਪੱਖ ਦੇ ਗੈਰ-ਮੌਜੂਦਗੀ ‘ਚ ਇੱਕਤਰਫਾ ਫੈਸਲਾ ਸੁਣਾਇਆ ਹੈ। ਬੈਂਚ ਨੇ ਕਿਹਾ, “ਅਸੀਂ ਮਾਮਲੇ ਨੂੰ ਬੰਦ ਨਹੀਂ ਕਰ ਰਹੇ। ਪਹਿਲਾਂ ਹਾਈਕੋਰਟ ਨੂੰ ਮਾਮਲੇ ‘ਤੇ ਵਿਚਾਰ ਕਰ ਲੈਣ ਦਿਓ। ਅਸੀਂ ਅਗਲੀ ਸੁਣਵਾਈ 22 ਅਪਰੈਲ ਨੂੰ ਕਰਾਂਗੇ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button