Breaking NewsD5 specialNewsPress ReleasePunjab

ਮੈਰੀਟੋਰੀਅਸ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਲਈ ਨਤੀਜੇ ਦਾ ਐਲਾਨ

ਚੰਡੀਗੜ੍ਹ:ਪੰਜਾਬ ਸਰਕਾਰ ਵੱਲੋਂ ਮੈਰੀਟੋਰੀਅਸ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਲਈ 11 ਅਪ੍ਰੈਲ ਨੂੰ ਲਏ ਗਏ ਟੈਸਟ ਦੇ ਨਤੀਜੇ ਦਾ ਐਲਾ ਕਰ ਦਿੱਤਾ ਗਿਆ ਹੈ।ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਭਰਤੀ ਡਾਇਰੈਕਟੋਰੇਟ ਨੇ ਮੈਰੀਟੋਰੀਅਸ ਸਕੂਲਾਂ ਵਿੱਚ ਬਾਇਓਲੋਜੀ, ਫਿਜ਼ਿਕਸ, ਮੈਥ, ਕਮਿਸਟਰੀ, ਪੰਜਾਬੀ ਅਤੇ ਅੰਗਰੇਜ਼ੀ ਨਾਲ ਸਬੰਧਿਤ ਵੱਖ ਵੱਖ ਵਿਸ਼ਿਆਂ ਦੇ 67 ਲੈਕਚਰਾਰਾਂ ਅਤੇ 13 ਡੀ.ਪੀ.ਈ. ਮਾਸਟਰਾਂ ਦੀ ਭਰਤੀ ਲਈ 9 ਅਕਤੂਬਰ 2020 ਨੂੰ ਇਸ਼ਤਿਹਾਰ ਦਿੱਤਾ ਸੀ।

ਅੱਜ ਫਿਰ ਘੇਰ ਲਿਆ ਕਿਸਾਨਾਂ ਨੇ MLA !ਅੱਗੋਂ ਵਿਧਾਇਕ ਸਾਬ੍ਹ ਵੀ ਹੋ ਗਿਆ ਤੱਤਾ !ਪੈ ਗਿਆ ਪੂਰਾ ਗਾਹ!

ਇਸ ਦੇ ਵਾਸਤੇ 11 ਅਪ੍ਰੈਲ 2021 ਨੂੰ ਇਮਤਿਹਾਨ ਲਿਆ ਸੀ। ਬੁਲਾਰੇ ਅਨੁਸਾਰ ‘ਅੰਸਰ ਕੀ’ ਨਾਲ ਸਬੰਧਿਤ ਉਮੀਦਵਾਰਾਂ ਦੇ ਇਤਰਾਜ਼ਾਂ ਦੇ ਨਿਪਟਾਰੇ ਤੋਂ ਬਾਅਦ ਇਹ ਨਤੀਜਾ ਅੱਪ ਲੋਡ ਕਰ ਦਿੱਤਾ ਗਿਆ ਹੈ ਅਤੇ ਉਮੀਦਵਾਰ ਆਪਣਾ ਆਈ.ਡੀ. ਲਾਗ ਇੰਨ ਕਰਕੇ ਨਤੀਜਾ ਦੇਖ ਸਕਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button