Breaking NewsD5 specialNewsPunjabTop News

ਲਖੀਮਪੁਰ ਖੀਰੀ : ਡਾਕਟਰਾਂ ਨੇ ਵੀ ਕਿਸਾਨਾਂ ਦੇ ਹੱਕ ‘ਚ ਕੱਢਿਆ ਕੈਂਡਲ ਮਾਰਚ

ਪਟਿਆਲਾ : ਪਟਿਆਲਾ ਨਿਵਾਸੀਆਂ ਵਲੋਂ ਡਾਕਟਰਜ ਫਾਰ ਫਾਰਮਰਜ ਅਤੇ ਪਟਿਆਲਾ ਨਿਵਾਸੀ ਕਿਸਾਨ ਮੰਚ ਬੈਨਰ ਹੇਠ ਯੂ. ਪੀ. ਲਖੀਮਪੁਰ ਖੀਰੀ ਦੀ ਘਟਨਾ ਦੇ ਵਿਰੋਧ ‘ਚ ਠੀਕਰੀ ਵਾਲਾ ਚੌਂਕ ਵਿਖੇ ਕੈਂਡਲ ਮਾਰਚ ਕੀਤਾ ਗਿਆ। ਰੋਸ ਮਾਰਚ ਦੀ ਸ਼ੁਰੂਆਤ ਚਾਰ ਮ੍ਰਿਤਕ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰੱਖ ਕੇ ਕੀਤੀ ਗਈ। ਡਾਕਟਰਜ ਫਾਰ ਫਾਰਮਰਜ ਦੇ ਕੁਆਰਡੀਨੇਟਰ ਡਾ. ਡੀ. ਐਸ. ਭੁੱਲਰ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਰੋਸ ਪ੍ਰਗਟ ਕਰ ਰਹੇ ਸ਼ਾਂਤਮਈ ਕਿਸਾਨਾਂ ਨੂੰ ਇਸ ਤਰੀਕੇ ਨਾਲ ਵਾਹਣਾਂ ਨਾਲ ਦਰੜਨਾ ਲੋਕਤੰਤਰ ਦਾ ਕਤਲ ਅਤੇ ਗੁੰਡਾਗਰਦੀ ਦੀ ਖੌਫਨਾਕ ਮਿਸਾਲ ਹੈ ਅਤੇ ਇਸ ਘਟਨਾ ਨੇ ਹਿੰਦੁਸਤਾਨ ਨੂੰ ਪੂਰੀ ਦੁਨੀਆਂ ਵਿੱਚ ਸ਼ਰਮਸਾਰ ਕੀਤਾ ਹੈ।

ਸਰਕਾਰਾਂ ‘ਤੇ ਭੜਕਿਆ ਚੜੂਨੀ, ਵੱਡੀ ਸਾਜ਼ਿਸ਼ ਬੇਨਕਾਬ ! ਕਿਸਾਨਾਂ ਨੂੰ ਕੀਤੀ ਅਪੀਲ D5 Channel Punjabi

ਸੀਨੀਅਰ ਡਾਕਟਰ ਗੁਰਮੀਤ ਸਿੰਘ ਨੇ ਇਸ ਘਟਨਾ ਨੂੰ ਰਾਜਨੀਤਕ ਗੁੰਡਾਗਰਦੀ ਕਰਾਰ ਦਿੰਦਿਆਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਦੇਸ਼ ਵਾਸੀ ਆਮ ਲੋਕਾਂ ਦੇ ਅਜਿਹੇ ਦਰਦਨਾਕ ਕਤਲੇਆਮ ਨੂੰ ਰੋਕਣ ਲਈ ਜਾਗਣ ਕਿਉਂਕਿ ਗੁੰਡਾਤੰਤਰ ਇਸ ਦੇਸ਼ ਦੀ ਸੋਚ ਨਹੀਂ ਹੋ ਸਕਦੀ। ਮੋਦੀ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ ਕਰਦਿਆਂ ਮੰਗ ਕੀਤੀ ਗਈ ਕਿ ਕਤਲ ਦੇ ਜਿੰਮੇਵਾਰ ਕਥਿਤ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿਫ੍ਰਤਾਰ ਕਰਕੇ ਜ੍ਹੇਲ ਭੇਜਿਆ ਜਾਵੇ ਅਤੇ ਨਾਕਾਮ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ।

Khabran Da Sira🔴LIVE ਕਿਸਾਨਾਂ ਤੋਂ ਡਰਿਆ ਮੁੱਖ ਮੰਤਰੀ ਖੱਟਰ, ਯੋਗੀ ਦਾ ਪੰਜਾਬ ਦੇ CM ‘ਤੇ ਵੱਡਾ ਵਾਰ !

ਇਸ ਮੌਕੇ ਹੋਰਨਾਂ ਤੋਂ ਇਲਾਵਾ ਬਿਜਲੀ ਬੋਰਡ ਤੋਂ ਕੁਲਜੀਤ ਸਿੰਘ ਰਟੌਲ ਤੇ ਸੁਖਪ੍ਰੀਤ ਸਿੰਘ, ਜਸਪਾਲ ਸਿੰਘ, ਜਗਮੋਹਨ ਸਿੰਘ, ਡਾ. ਪ੍ਰੀਤਇੰਦਰ ਸਿੰਘ ਚਹਿਲ, ਬਲਵਿੰਦਰ ਸਿੰਘ, ਦਵਿੰਦਰ ਸਿੰਘ ਸ਼ੇਰਮਾਜਰਾ, ਹਾਕਮ ਸਿੰਘ, ਗੁਰਦੀਪ ਸਿੰਘ ਡਕਾਲਾ, ਜਰਨੈਲ ਸਿੰਘ ਕੱਲਰ ਭੈਣੀ, ਬਲਵਿੰਦਰ ਸਿੰਘ ਢਿੱਲੋਂ, ਜਸਵੀਰ ਸਿੰਘ ਅਤੇ ਰਵਿੰਦਰ ਸਿੰਘ ਲਾਡੀ ਆਦਿ ਮੌਜੂਦ ਸਨ। ਠੀਕਰੀਵਾਲਾ ਚੌਕ ਪਟਿਆਲਾ ਵਿਖੇ ਡਾਕਟਰਜ ਫਾਰ ਫਾਰਮਰਜ ਦੇ ਕਾਰਕੁੰਨ ਅਤੇ ਪਟਿਆਲਾ ਨਿਵਾਸੀ ਲਖੀਮਪੁਰ ਖੀਰੀ ਦੀ ਘਟਨਾ ਦੇ ਵਿਰੋਧ ਵਿੱਚ ਮੋਮਬੱਤੀ ਰੋਸ ਮਾਰਚ ਕਰੇ ਹੋਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button