Breaking NewsD5 specialNewsPunjab

Big Breaking-ਮੁੱਖ ਮੰਤਰੀ ਦੇ ਸ਼ਹਿਰ ‘ਚ ਇੱਕ ਹੋਰ ਵਿਅਕਤੀ ਨੂੰ ਹੋਇਆ ਕੋਰੋਨਾ

ਪਟਿਆਲਾ : ਪੰਜਾਬ ‘ਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਹੁਣ 151 ਹੋ ਚੁੱਕੀ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ ਵੀ 11 ਹੋ ਚੁੱਕਿਆ ਹੈ। ਉੱਥੇ ਹੀ ਪੰਜਾਬ ਵਿਚ ਕੋਰੋਨਾ ਦੇ ਮੱਦੇਨਜ਼ਰ ਕੈਪਟਨ ਸਰਕਾਰ ਨੇ ਕਰਫਿਊ ਦੀ ਮਿਆਦ ਵਧਾ ਕੇ 30 ਅਪ੍ਰੈਲ ਤੱਕ ਕਰ ਦਿੱਤੀ ਹੈ। ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਮੇਂ-ਸਮੇਂ ਤੇ ਸਰਪੰਚਾਂ ਅਤੇ ਨਰਸਾਂ ਨਾਲ ਵੀਡੀਓ ਕਾਲ ਕਰਕੇ ਹਲਾਤਾਂ ਦਾ ਪੂਰਾ ਜ਼ਾਇਜਾ ਲੈ ਰਹੇ ਹਨ।

Big Breaking-ਮੁੱਖ ਮੰਤਰੀ ਦੇ ਸ਼ਹਿਰ ‘ਚ ਇੱਕ ਹੋਰ ਵਿਅਕਤੀ ਨੂੰ ਹੋਇਆ ਕੋਰੋਨਾ

ਉੱਥੇ ਹੀ ਵੱਡੀ ਖ਼ਬਰ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਤੋਂ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਇੱਕ ਕੋਰੋਨਾ ਮਰੀਜ਼ ਪਾਇਆ ਗਿਆ ਹੈ। ਪੀੜਤ ਵਿਕਤੀ ਦੀ ਉਮਰ 34 ਸਾਲ ਦੱਸੀ ਜਾ ਰਹੀ ਹੈ। ਜੋ ਕਿ PCS ਅਧਿਕਾਰੀ ਦੀ ਕੋਠੀ ਦੇ ਵਿੱਚ ਮਾਲੀ ਦਾ ਕੰਮ ਕਰਦਾ ਸੀ। ਜਿਸਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button