Breaking NewsD5 specialNewsPunjab

ਮੁੱਖਮੰਤਰੀ ਨੇ ACP ਕੋਹਲੀ ਦੇ ਪੁੱਤਰ ਨੂੰ ਸਬ ਇਸਪੈਕਟਰ ਭਰਤੀ ਕਰਨ ਨੂੰ ਦਿੱਤੀ ਮਨਜ਼ੂਰੀ

ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਏ.ਸੀ.ਪੀ. ਅਨਿਲ ਕੋਹਲੀ ਦੇ ਛੋਟੇ ਪੁੱਤੲ ਨੂੰ ਪੰਜਾਬ ਪੁਲਿਸ ‘ਚ ਗੈਜੂਏਸ਼ਨ ਦੀ ਪੜਾਈ ਕਰਨ ਤੋਂ ਬਾਅਦ ਸਬ ਇਸਪੈਕਟਰ ਭਰਤੀ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੋਹਲੀ ਦਾ ਪਿਛਲੇ ਦਿਨੀਂ ਕੋਰੋਨਾ ਵਾਇਰਸ ਕਾਰਨ ਦੇਹਾਂਤ ਹੋ ਗਿਆ ਸੀ। ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਅੱਜ ਫਰੰਟ ਲਾਈਨ ਫੀਲਡ ‘ਚ ਤੈਨਾਤ 687 ਅਧਿਕਾਰੀਆਂ ਅਤੇ ਜਵਾਨਾਂ ਦੇ ਨਾਲ ਵੀਡੀਓ ਕਾਨਫਰੰਸ ਕਰਦੇ ਹੋਏ ਉਕਤ ਜਾਣਕਾਰੀ ਦਿੱਤੀ। ਵੀਡੀਓ ਕਾਨਫਰੰਸ ‘ਚ 117 ਡੀ.ਐਸ.ਪੀ. , 382 ਐਸ.ਐਚ.ਓ. ਅਤੇ ਏ.ਡੀ.ਜੀ.ਪੀ.,ਆਈ.ਜੀ., ਐਸ.ਐਸ.ਪੀਜ ਅਤੇ ਐਸ.ਪੀ. ਰੈਂਕ ਦੇ ਅਧਿਕਾਰੀਆਂ ਨੇ ਭਾਗ ਲਿਆ।

SRI HAZOOR SAHIB ਤੋਂ ਪਹੁੰਚੀ ਸੰਗਤ ਨਾਲ ਪ੍ਰਸ਼ਾਸਨ ਨੇ ਕੀਤਾ ਅਜਿਹਾ ਕੰਮ, ਫਿਰ ਜੋ ਹੋਇਆ ਤੁਸੀਂ ਆਪ ਦੇਖ ਲਓ

ਡੀ.ਜੀ.ਪੀ. ਨੇ ਦੱਸਿਆ ਕਿ ਏ.ਸੀ.ਪੀ.ਸਵ. ਕੋਹਲੀ ਦੇ ਪੁੱਤਰ ਪਾਰਸ ਨੇ ਪੰਜਾਬ ਪੁਲਿਸ ‘ਚ ਨਿਯੁਕਤੀ ਲਈ ਆਵੇਦਨ ਕੀਤਾ ਸੀ। ਉਨ੍ਹਾਂ ਨੇ ਮੁੱਖਮੰਤਰੀ ਵੱਲੋਂ ਗਰੀਨ ਸਿਗਨਲ ਮਿਲਦੇ ਹੀ ਉਸਦੀ ਨਿਯੁਕਤੀ ਨੂੰ ਲੈ ਕੇ ਹਸਤਾਖਰ ਕਰ ਦਿੱਤੇ ਹਨ ਪਰ ਉਹ ਸਭ – ਇੰਸਪੈਕਟਰ ਦੇ ਤੌਰ ‘ਤੇ ਉਸ ਸਮੇਂ ਨਿਯੁਕਤ ਹੋਵੇਗਾ ਜਦੋਂ ਉਹ ਆਪਣੀ ਗਰੇਜੂਏਸ਼ਨ ਪੂਰੀ ਕਰ ਲਵੇਗਾ। ਡੀ.ਜੀ.ਪੀ. ਨੇ ਕਿਹਾ ਕਿ ਉਨ੍ਹਾਂ ਨੇ ਸੂਬਾ ਸਰਕਾਰ ਨੂੰ ਕਿਹਾ ਹੈ ਕਿ ਮ੍ਰਿਤਕ ਪੁਲਿਸ ਅਧਿਕਾਰੀ ਦੇ ਪਰਿਵਾਰ ਨੂੰ ਪੂਰੀ ਤਨਖਾਹ ਪੈਨਸ਼ਨ ਦੇ ਰੂਪ ‘ਚ ਦਿੱਤੀ ਜਾਵੇ। ਕੱਲ ਤੋਂ ਕਰਫਿਊ ‘ਚ ਢਿੱਲ ਦੀ ਘੋਸ਼ਣਾ ‘ਤੇ ਡੀ.ਜੀ.ਪੀ. ਨੇ ਫੋਰਸ ਨੂੰ ਕਿਹਾ ਕਿ ਉਹ ਹਰ ਮੂਵਮੈਂਟ ਲਈ ਤਿਆਰ ਰਹਿਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button