Breaking NewsD5 specialEntertainmentNews

ਸ਼ਰਧਾ ਕਪੂਰ ਨੇ ਪੋਸਟ ਸ਼ੇਅਰ ਕਰਦਿਆਂ ਕਿਹਾ ਕਿ ਅਜਿਹੇ ਲੋਕਾਂ ਦੀ ਵਧਾਈ ਜਾਵੇ ਸਜਾ, ਜੋ…

ਮੁੰਬਈ : ਬਾਲੀਵੁੱਡ ਅਦਾਕਾਰ ਸ਼ਰਧਾ ਕਪੂਰ ਇੱਕ ਵਾਰ ਫਿਰ ਬੇਜੁਬਾਨ ਜਾਨਵਰਾਂ ਦੀ ਮਦਦ ਲਈ ਅੱਗੇ ਆਈ ਹੈ। ਉਸ ਨੇ ਲੋਕਾਂ ਤੋਂ ਜਾਨਵਰਾਂ ਨੂੰ ਨੁਕਸਾਨ ਪਹੁੰਚਾਣ ਵਾਲਿਆਂ ‘ਤੇ ਜੁਰਮਾਨਾ ਲਗਾਉਣ ਲਈ ਇੱਕ ਮੰਗ ‘ਤੇ ਦਸਤਖਤ ਕਰਨ ਦੀ ਅਪੀਲ ਕੀਤੀ ਹੈ। ਇੱਕ ਪਸ਼ੂ ਪ੍ਰੇਮੀ ਹੋਣ ਦੇ ਨਾਤੇ ਸ਼ਰਧਾ ਨੇ ਉਨ੍ਹਾਂ ਦੇ ਹਿੱਤ ‘ਚ ਵਿਰੋਧ ਕੀਤਾ ਹੈ। ਜਾਨਵਰਾਂ ਨਾਲ ਦੁਰਵਿਵਹਾਰ ਕਰਨ ਵਾਲਿਆਂ ਨੂੰ ਇਸ ਸਮੇਂ 50 ਰੁਪਏ ਦਾ ਜੁਰਮਾਨਾ ਲਗਾਇਆ ਜਾ ਰਿਹਾ ਹੈ, ਜੋ ਸ਼ਰਧਾ ਦੇ ਅਨੁਸਾਰ ਸਹੀ ਨਹੀਂ ਹੈ। ਅਦਾਕਾਰ ਨੇ ਇੱਕ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ, ‘‘ਜਾਨਵਰਾਂ ਤੇ ਜ਼ੁਲਮਾਂ ਦੇ ​​ਵਿਰੁੱਧ ਸਜਾ ਵਧਾਓ। ਕੇਵਲ ਅਸੀਂ ਹੀ ਇਸ ਬੇਜੁਬਾਨਾਂ ਦੀ ਆਵਾਜ਼ ਬਣ ਸਕਦੇ ਹਾਂ। ਕ੍ਰਿਪਾ ਇਸ ਮੰਗ ‘ਤੇ ਦਸਤਖਤ ਕਰੋ।’’

ਮੀਟਿੰਗ ਤੋਂ ਪਹਿਲਾਂ ਸਵੇਰੇ ਹੀ ਦਿੱਲੀ ਤੋਂ ਵੱਡੀ ਖ਼ਬਰ,ਕਿਸਾਨਾਂ ਦੇ ਹੱਕ ‘ਚ ਹੋਇਆ ਵੱਡਾ ਐਲਾਨ

ਸ਼ਰਧਾ ਆਪਣੇ ਇਨ੍ਹਾਂ ਨੇਕ ਕੰਮਾਂ ਲਈ ਜਾਣੀ ਜਾਂਦੀ ਹੈ, ਜਿਸ ਕਾਰਨ ਹਾਲ ਹੀ ‘ਚ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ‘ਲਵ ਫਾਰ ਵਾਇਸਲੇਸ’ ਦਾ ਟੈਗ ਦਿੱਤਾ ਸੀ। ਸ਼ਰਧਾ ਦੁਆਰਾ ਸੋਸ਼ਲ ਮੀਡਿਆ ‘ਤੇ ਪੋਸਟ ਕੀਤੀ ਗਈ ਸਟੋਰੀ ਨੂੰ ਉਨ੍ਹਾਂ ਦੇ ਸਾਥੀ – ਕਲਾਕਾਰ ਟਾਈਗਰ ਸ਼ਰਾਫ ਦਾ ਵੀ ਸਮਰਥਨ ਮਿਲਿਆ ਹੈ। ਉਨ੍ਹਾਂ ਨੇ ਦਿਸ਼ਾ ਪਟਾਨੀ ਦੇ ਨਾਲ ਲੋਕਾਂ ਤੋਂ ਇਸ ਨੇਕ ਕੰਮ ਲਈ ਖੜੇ ਹੋਣ ਲਈ ਅਪੀਲ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button