Breaking NewsD5 specialEntertainmentNewsTop News

Big News : ‘ਪ੍ਰਤਿਗਿਆ’ ਫੇਮ ਅਨੁਪਮ ਸ਼ਿਆਮ ਨੇ ਦੁਨੀਆ ਨੂੰ ਕਿਹਾ ਅਲਵਿਦਾ, ਇੰਡਸਟਰੀ ‘ਚ ਸੋਗ ਦੀ ਲਹਿਰ

ਮੁੰਬਈ : ਪਾਪੂਲਰ ਧਾਰਾਵਾਹਿਕ ‘ਪ੍ਰਤਿਗਿਆ’ ‘ਚ ਠਾਕੁਰ ਸੱਜਨ ਸਿੰਘ ਦੇ ਕਿਰਦਾਰ ਨਾਲ ਦਰਸ਼ਕਾਂ ਦੇ ਦਿਲਾਂ ‘ਚ ਆਪਣੀ ਅਲੱਗ ਪਹਿਚਾਣ ਬਣਾਉਣ ਵਾਲੇ ਅਦਾਕਾਰ ਅਨੁਪਮ ਸ਼ਿਆਮ ਨੇ 63 ਸਾਲ ਦੀ ਉਮਰ ‘ਚ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਜਾਣਕਾਰੀ ਲਈ ਦੱਸ ਦਿਓ ਕਿ ਅਨੁਪਮ ਸ਼ਿਆਮ ਲੰਬੇ ਸਮੇਂ ਤੋਂ ਮੁੰਬਈ ਦੇ ਲਾਈਫਲਾਈਨ ਹਸਪਤਾਲ ‘ਚ ਦਾਖਲ ਸਨ ਅਤੇ ਉਨ੍ਹਾਂ ਦਾ ਇਲਾਜ ਟੀ. ਵੀ. ਉਦਯੋਗ ਅਤੇ ਫਿਲਮ ਉਦਯੋਗ ਦੇ ਕੁਝ ਸਿਤਾਰਿਆਂ ਵੱਲੋਂ ਕਰਵਾਇਆ ਜਾ ਰਿਹਾ ਸੀ।

🔴LIVE| ਕੈਪਟਨ ਦੀ ਭਾਜਪਾ ਆਗੂਆਂ ਨਾਲ ਮੁਲਾਕਾਤ! ਕਿਸਾਨ ਜਥੇਬੰਦੀਆਂ ਦਾ ਨਵਾਂ ਐਲਾਨ! ਅਕਾਲੀ ਦਲ ਦਾ ਵੱਡਾ ਧਮਾਕਾ!

ਕੁਝ ਮਹੀਨੇ ਪਹਿਲਾਂ ਅਨੁਪਮ ਸ਼ਿਆਮ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਬੀਮਾਰੀ ਦੇ ਲਈ ਆਰਥਿਕ ਮਦਦ ਦੀ ਅਪੀਲ ਕੀਤੀ ਗਈ ਸੀ। ਆਰਥਿਕ ਮਦਦ ਮੰਗਣ ਤੋਂ ਬਾਅਦ ਸੋਨੂੰ ਸੂਦ ਅਤੇ ਸਿਨੇਮਾ ਆਰਟਿਸਟ ਐਸੋਸੀਏਸ਼ਨ ਅਨੁਪਮ ਸ਼ਿਆਮ ਦੀ ਮਦਦ ਦੇ ਲਈ ਅੱਗੇ ਆਏ ਸਨ। ਅਨੁਪਮ ਸ਼ਿਆਮ ਦੀ ਕਿਡਨੀ ਫੇਲ ਹੋ ਗਈ ਸੀ ਅਤੇ ਲੰਬੇ ਸਮੇਂ ਤੋਂ ਡਾਇਲਸਿਸ ‘ਤੇ ਸਨ, ਜਿਸ ਕਾਰਨ ਉਨ੍ਹਾਂ ਦੀ ਅੱਜ ਦੇਰ ਰਾਤ ਮੁੰਬਈ ਦੇ ਲਾਈਫਲਾਈਨ ਹਸਪਤਾਲ ‘ਚ ਮੌਤ ਹੋ ਗਈ।

Farmers Protest ਕਿਸਾਨਾਂ ਦੇ ਟਰੈਕਟਰ ਦਿੱਲੀ ਵੱਲ ਨੂੰ ਸਿੱਧੇ ! ਟੁੱਟਣਗੇ ਬੈਰੀਕੇਡ ? D5 Channel Punjabi

ਇਸ ਤੋਂ ਪਹਿਲਾਂ ਅਨੁਪਮ ਸ਼ਿਆਮ ਨੂੰ ਮੁੰਬਈ ਦੇ ਇਕ ਹੋਰ ਹਮਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ਜਿਥੇ ਡਾਇਲਸਿਸ ਦੇ ਦੌਰਾਨ ਉਨ੍ਹਾਂ ਦਾ ਸਰੀਰ ਜਵਾਬ ਦੇ ਗਿਆ ਸੀ ਜਿਸ ਤੋਂ ਬਾਅਦ ਅਨੁਪਮ ਸ਼ਿਆਮ ਨੂੰ ਲਾਈਫਲਾਈਨ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਅਨੁਪਮ ਸ਼ਿਆਮ ਜੀ ਟੀ.ਵੀ. ਅਤੇ ਫਿਲਮਾਂ ਦੇ ਮਸ਼ਹੂਰ ਅਭਿਨੇਤਾ ਹਨ ਪਰ ਉਨ੍ਹਾਂ ਨੂੰ ਸਟਾਰ ਪਲੱਸ ਟੀ. ਵੀ. ਦੇ ਸੀਰੀਅਲ ਮਨ ਕੀ ਆਵਾਜ਼ ਅਤੇ ਪ੍ਰਤਿਗਿਆ ਤੋਂ ਪਛਾਣ ਮਿਲੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button