Breaking NewsD5 specialIndiaNewsPoliticsPunjab

ਜਿੱਥੇ ਗਰਜੇ ਸੀ ਬਾਦਲ ਪਿਓ -ਪੁੱਤ ਉਥੇ ਹੀ ਗਰਜਣਗੇ ਢੀਂਡਸਾ

ਸੰਗਰੂਰ : ਪੰਜਾਬ ਦੀ ਸਿਆਸਤ ‘ਚ ਅੱਜ ਦਾ ਦਿਨ ਖਾਸ ਰਹੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਢੀਂਡਸਾ ਪਿਓ – ਪੁੱਤ ਅੱਜ ਸੰਗਰੂਰ ਦੀ ਅਨਾਜ ਮੰਡੀ ‘ਚ ਵਿਸ਼ਾਲ ਰੈਲੀ ਕਰਕੇ ਨਾ ਕੇਵਲ ਬਾਦਲ ਪਰਿਵਾਰ ‘ਤੇ ਨਿਸ਼ਾਨਾ ਸਾਧਣਗੇ, ਸਗੋਂ ਸ਼੍ਰੋਮਣੀ ਅਕਾਲੀ ਦਲ ਨੂੰ ਸਿਧਾਤਾਂ ਦੀ ਰਾਹ ਤੇ ਲਿਆਉਣ ਲਈ ਕਈ ਹੋਰ ਸੰਗਠਨਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕਰਨਗੇ। ਰੈਲੀ ਲਈ ਜਗ੍ਹਾ ਵੀ ਉਹੀ ਨਿਰਧਾਰਤ ਕੀਤੀ ਗਈ ਹੈ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰੈਲੀ ਕਰਕੇ ਢੀਂਡਸਾ ਪਿਓ – ਪੁੱਤ ‘ਤੇ ਨਿਸ਼ਾਨਾ ਸਾਧਿਆ ਸੀ।

ਐਤਵਾਰ ਦੀ ਰੈਲੀ ‘ਚ ਢੀਂਡਸਾ ਪਰਿਵਾਰ ਸੁਖਬੀਰ ਬਾਦਲ ਦੀ ਰੈਲੀ ਤੋਂ ਜਿਆਦਾ ਇਕੱਠ ਕਰਨ ਦੇ ਦਾਅਵੇ ਕਰ ਰਹਨ ਹੈ। ਇਸ ਬਾਰੇ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਰਮਿੰਦਰ ਸਿੰਘ ਢੀਂਡਸਾ ਨੇ ਦਾਅਵਾ ਕੀਤਾ ਕਿ ਜਿਲ੍ਹਾ ਸੰਗਰੂਰ ਦੇ ਸੱਤ ਹਲਕਿਆਂ ਤੋਂ ਰਿਕਾਰਡ ਤੋੜ ਇੱਕਠ ‘ਚ ਪਹੁੰਚਕੇ ਬਾਦਲ ਪਰਿਵਾਰ ਦੀ ਸਿਆਸਤ ਦਾ ਭੋਗ ਪਾਵੇਗਾ। ਜਦੋਂ ਕਿ ਸਾਬਕਾ ਵਿੱਤ ਮੰਤਰੀ ਅਤੇ ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਰੈਲੀ ‘ਚ ਸਿਰਫ ਜਿਲ੍ਹੇ ਦੇ ਸਮਰਥਕਾਂ ਨੂੰ ਹੀ ਬੁਲਾਇਆ ਗਿਆ ਹਨ।

Bikram Majithia ਨੇ DGP ਦੀ ਬਣਾਈ ਰੇਲ, ਸਭ ਦੇ ਸਾਹਮਣੇ ਹੀ ਕਹਿਤੀ ਵੱਡੀ ਗੱਲ, ਗੁੱਸਾ ਦੇਖ ਸਭ ਹੋਏ ਹੈਰਾਨ

ਦੋ ਫਰਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਰੈਲੀ ‘ਤੇ ਬਿਆਨ ਬਾਜ਼ੀ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਤੋਂ ਦੁੱਗਣੇ ਸਮਰਥਕ ਉਨ੍ਹਾਂ ਦੀ ਰੈਲੀ ‘ਚ ਸ਼ਿਰਕਤ ਕਰਨਗੇ। ਉਨ੍ਹਾਂ ਨੇ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਪ੍ਰਧਾਨ ਦੁਆਰਾ ਉਨ੍ਹਾਂ ਦੀ ਰੈਲੀ ਨੂੰ ਕਾਂਗਰਸ ਦੀ ਸਮਰਥਿਤ ਰੈਲੀ ਕਰਾਰ ਦਿੱਤੇ ਜਾਣ ਦੇ ਬਿਆਨ ‘ਤੇ ਕਿਹਾ ਕਿ ਰੈਲੀ ਤੋਂ ਪਹਿਲਾਂ ਹੀ ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਚਹੇਤੇ ਬੌਖਲਾਹਟ ‘ਚ ਆ ਗਏ ਹਨ।

23 ਫਰਵਰੀ ਨੂੰ ਹੋਣ ਵਾਲੀ ਰੈਲੀ ਇੱਕ ਇਤਿਹਾਸਿਕ ਰੈਲੀ ਸਾਬਤ ਹੋਵੇਗੀ ਅਤੇ ਰੈਲੀ ਭਵਿੱਖ ਦੇ ਰੈਲੀ ਸਿਆਸੀ ਏਜੰਡਾ ਤਿਆਰ ਕਰੇਗੀ। ਢੀਂਡਸਾ ਨੇ ਦਾਅਵਾ ਕੀਤਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ, ਪਰੰਪਰਾਵਾਂ ਅਤੇ ਸਿੱਧਾਤਾਂ ਨੂੰ ਫਿਰ ਤੋਂ ਕਾਇਮ ਕਰਨ ਲਈ ਪ੍ਰਯਤਸ਼ੀਲ ਹਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button