IndiaTop News

ਗਲਤੀ ਨਾਲ ਬੰਗਲਾਦੇਸ਼ ਦੀ ਸਰਹੱਦ ਪਾਰ ਕਰ ਗਿਆ BSF ਜਵਾਨ ਸੁਰੱਖਿਅਤ ਭਾਰਤ ਪਰਤਿਆ, ਫਲੈਗ ਮੀਟਿੰਗ ਤੋਂ ਬਾਅਦ ਹੋਈ ਰਿਹਾਈ

ਗਲਤੀ ਨਾਲ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਬੰਗਲਾਦੇਸ਼ ਪਹੁੰਚੇ ਸੀਮਾ ਸੁਰੱਖਿਆ ਬਲ (BSF) ਦੇ ਜਵਾਨ ਦੀ ਸੁਰੱਖਿਅਤ ਭਾਰਤ ਵਾਪਸੀ ਹੋ ਗਈ ਹੈ। ਬੰਗਲਾਦੇਸ਼ ਦੇ ਬਾਰਡਰ ਗਾਰਡਜ਼ ਬੰਗਲਾਦੇਸ਼ (BGB) ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਦੋਵਾਂ ਦੇਸ਼ਾਂ ਦੇ ਸਰਹੱਦੀ ਸੁਰੱਖਿਆ ਬਲਾਂ ਵਿਚਕਾਰ ਫਲੈਗ ਮੀਟਿੰਗ ਤੋਂ ਬਾਅਦ ਜਵਾਨ ਨੂੰ ਰਿਹਾਅ ਕਰ ਦਿੱਤਾ ਗਿਆ।
ਨਿਊਜ਼ ਏਜੰਸੀ ANI ਅਤੇ PTI ਅਨੁਸਾਰ, ਹਥਿਆਰਬੰਦ BSF ਜਵਾਨ ਗਲਤੀ ਨਾਲ ਬੰਗਲਾਦੇਸ਼ ਦੀ ਸਰਹੱਦ ਅੰਦਰ ਦਾਖ਼ਲ ਹੋ ਗਿਆ ਸੀ। ਇਹ ਘਟਨਾ ਮੇਘਾਲਿਆ ਦੇ ਜੋਵਾਈ ਇਲਾਕੇ ਦੇ ਸਾਹਮਣੇ ਬੰਗਲਾਦੇਸ਼ ਦੇ ਸਿਲਹਟ ਜ਼ਿਲ੍ਹੇ ਵਿੱਚ ਵਾਪਰੀ।
ਇਹ ਘਟਨਾ ਪੂਰਬੀ ਸਿਲਹਟ ਦੇ ਗੋਵਾਈਨਘਾਟ ਉਪਜ਼ਿਲ੍ਹਾ ਅਧੀਨ ਬਿਛਨਾਕੰਦੀ ਸਰਹੱਦੀ ਇਲਾਕੇ ਵਿੱਚ ਵਾਪਰੀ। BGB ਦੇ ਦਾਅਵੇ ਅਨੁਸਾਰ, BSF ਜਵਾਨ ਦੁਪਹਿਰ ਕਰੀਬ 12:30 ਵਜੇ ਬੰਗਲਾਦੇਸ਼ ਦੀ ਸਰਹੱਦ ਅੰਦਰ ਲਗਭਗ 200 ਗਜ਼ ਤੱਕ ਦਾਖ਼ਲ ਹੋ ਗਿਆ ਸੀ।
BSF ਅਧਿਕਾਰੀਆਂ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਵੀਡੀਓਜ਼ ਦਾ ਵੀ ਨੋਟਿਸ ਲਿਆ ਹੈ। ਇਨ੍ਹਾਂ ਵੀਡੀਓਜ਼ ਵਿੱਚ ਦੋ BGB ਜਵਾਨ ਅਤੇ ਕੁਝ ਸਥਾਨਕ ਲੋਕ ਭਾਰਤੀ ਜਵਾਨ ਦੇ ਨਾਲ ਦਿਖਾਈ ਦੇ ਰਹੇ ਹਨ।
ਵੀਡੀਓ ਵਿੱਚ ਜਵਾਨ ਕੋਲ ਵਾਕੀ-ਟਾਕੀ, INSAS ਰਾਈਫਲ ਅਤੇ ਪੰਪ ਐਕਸ਼ਨ ਗੰਨ ਦਿਖਾਈ ਦੇ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ BGB ਦੇ ਜਵਾਨ ਉਸ ਨੂੰ ਇੱਕ ਸਥਾਨਕ ਵਿਅਕਤੀ ਦੇ ਮੋਟਰਸਾਈਕਲ ‘ਤੇ ਬਿਠਾ ਕੇ ਲੈ ਗਏ ਸਨ
ਇੱਕ ਅਧਿਕਾਰੀ ਨੇ ਹਿੰਦੁਸਤਾਨ ਟਾਈਮਜ਼ ਨੂੰ ਦੱਸਿਆ ਕਿ ਜਵਾਨ ਬਿਛਨਾਕੰਦੀ ਸਰਹੱਦੀ ਇਲਾਕੇ ਵਿੱਚ ਗਲਤੀ ਨਾਲ ਬੰਗਲਾਦੇਸ਼ ਵਿੱਚ ਦਾਖ਼ਲ ਹੋ ਗਿਆ ਸੀ। ਇਸ ਇਲਾਕੇ ਵਿੱਚ ਕੰਡਿਆਲੀ ਤਾਰ ਨਹੀਂ ਲੱਗੀ ਹੋਈ ਹੈ
ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਰਹੱਦੀ ਸੁਰੱਖਿਆ ਬਲਾਂ ਨੇ ਆਪਸੀ ਤਾਲਮੇਲ ਸ਼ੁਰੂ ਕਰ ਦਿੱਤਾ ਸੀ। ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਫਲੈਗ ਮੀਟਿੰਗ ਕਰਕੇ ਮਾਮਲੇ ਨੂੰ ਸੁਲਝਾਉਣ ਅਤੇ ਜਵਾਨ ਦੀ ਵਾਪਸੀ ਦੇ ਪ੍ਰਬੰਧ ਕੀਤੇ ਗਏ
ਰਿਪੋਰਟਾਂ ਅਨੁਸਾਰ, ਕੁਝ ਸਥਾਨਕ ਲੋਕਾਂ ਵੱਲੋਂ ਜਵਾਨ ਨਾਲ ਧੱਕਾ-ਮੁੱਕੀ ਕਰਨ ਅਤੇ ਉਸ ਨੂੰ ਛੱਡਣ ਤੋਂ ਇਨਕਾਰ ਕਰਨ ਦੀਆਂ ਗੱਲਾਂ ਵੀ ਸਾਹਮਣੇ ਆਈਆਂ ਸਨ। ਹਾਲਾਂਕਿ, ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓਜ਼ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਹੋ ਸਕੀ
ਮੇਘਾਲਿਆ ਦੀ ਬੰਗਲਾਦੇਸ਼ ਨਾਲ ਕਰੀਬ 443 ਕਿਲੋਮੀਟਰ ਲੰਬੀ ਸਰਹੱਦ ਲੱਗਦੀ ਹੈ। ਇਸ ਵਿੱਚੋਂ ਲਗਪਗ 40 ਕਿਲੋਮੀਟਰ ਹਿੱਸੇ ‘ਤੇ ਅਜੇ ਵੀ ਕੰਡਿਆਲੀ ਤਾਰ ਨਹੀਂ ਲੱਗੀ ਹੋਈ ਹੈ।
BSF ਭਾਰਤ ਦੀ ਪੂਰਬੀ ਸਰਹੱਦ ‘ਤੇ ਬੰਗਲਾਦੇਸ਼ ਨਾਲ ਲੱਗਦੀ ਕੁੱਲ 4,096 ਕਿਲੋਮੀਟਰ ਲੰਬੀ ਅੰਤਰਰਾਸ਼ਟਰੀ ਸਰਹੱਦ ਦੀ ਸੁਰੱਖਿਆ ਕਰਦੀ ਹੈ।
ਫਲੈਗ ਮੀਟਿੰਗ ਤੋਂ ਬਾਅਦ BSF ਜਵਾਨ ਦੀ ਸੁਰੱਖਿਅਤ ਭਾਰਤ ਵਾਪਸੀ ਨਾਲ ਦੋਵਾਂ ਦੇਸ਼ਾਂ ਦੇ ਸਰਹੱਦੀ ਬਲਾਂ ਵਿਚਕਾਰ ਇਹ ਮਾਮਲਾ ਸੁਲਝ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button