PunjabTop News

ਅੱਜ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ

ਪੰਜਾਬ ‘ਚ ਤਾਪਮਾਨ ਆਮ ਦੇ ਕਰੀਬ ਪਹੁੰਚ ਗਿਆ ਹੈ। ਸੂਬੇ ‘ਚ ਸਭ ਤੋਂ ਵੱਧ ਤਾਪਮਾਨ ਲੁਧਿਆਣਾ ‘ਚ ਦਰਜ ਕੀਤਾ ਗਿਆ, ਜੋ 35.8 ਡਿਗਰੀ ਰਿਹਾ। ਇਸ ਤੋਂ ਇਲਾਵਾ ਅੰਮ੍ਰਿਤਸਰ ਦਾ ਤਾਪਮਾਨ 34.8 ਡਿਗਰੀ, ਪਟਿਆਲਾ ਦਾ 34.5 ਡਿਗਰੀ, ਪਠਾਨਕੋਟ ਦਾ 35.5 ਡਿਗਰੀ, ਬਠਿੰਡਾ ਦਾ 34.4 ਡਿਗਰੀ, ਗੁਰਦਾਸਪੁਰ ਦਾ 35 ਡਿਗਰੀ ਤੇ ਫਰੀਦਕੋਟ ਦਾ 34 ਡਿਗਰੀ ਦਰਜ ਕੀਤਾ ਗਿਆ। ਸ਼ਨੀਵਾਰ ਸਾਮ 5.30 ਵਜੇ ਤੱਕ ਫਿਰੋਜ਼ਪੁਰ ‘ਚ 1 ਮਿਮੀ ਬਾਰਿਸ਼ ਦੇਖਣ ਨੂੰ ਮਿਲੀ, ਜਦਕਿ ਬਾਕੀ ਪੰਜਾਬ ‘ਚ ਬਾਰਿਸ਼ ਨਹੀਂ ਦੇਖਣ ਨੂੰ ਮਿਲੀ।

ਪੰਜਾਬ ‘ਚ ਅੱਜ 20 ਜੁਲਾਈ ਨੂੰ ਬਾਰਿਸ਼ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ‘ਚ ਬਾਰਿਸ਼ ਨੂੰ ਲੈ ਕੇ ਅਲਰਟ ਤੋਂ ਬਾਅਦ ਇਸ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ‘ਚ ਵੀ ਬਾਰਿਸ਼ ਦਾ ਅਨੁਮਾਨ ਹੈ। ਜੁਲਾਈ ਦੀ ਸ਼ੁਰੂਆਤ ਤੋਂ ਹੀ ਸੂਬੇ ‘ਚ ਮੌਨਸੂਨ ਕਮਜ਼ੋਰ ਹੁੰਦਾ ਦਿਖਾਈ ਦਿੱਤਾ। ਬੀਤੇ 24 ਘੰਟਿਆਂ ‘ਚ ਸੂਬੇ ‘ਚ ਕਿੰਨ-ਮਿੰਨ ਬਾਰਿਸ਼ ਦੇਖੀ ਗਈ। ਸੂਬੇ ਦੇ ਵੱਧ ਤੋਂ ਵੱਧ ਔਸਤ ਤਾਪਮਾਨ ‘ਚ 2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ।

ਪੰਜਾਬ ‘ਚ ਤਾਪਮਾਨ ਆਮ ਦੇ ਕਰੀਬ ਪਹੁੰਚ ਗਿਆ ਹੈ। ਸੂਬੇ ‘ਚ ਸਭ ਤੋਂ ਵੱਧ ਤਾਪਮਾਨ ਲੁਧਿਆਣਾ ‘ਚ ਦਰਜ ਕੀਤਾ ਗਿਆ, ਜੋ 35.8 ਡਿਗਰੀ ਰਿਹਾ। ਇਸ ਤੋਂ ਇਲਾਵਾ ਅੰਮ੍ਰਿਤਸਰ ਦਾ ਤਾਪਮਾਨ 34.8 ਡਿਗਰੀ, ਪਟਿਆਲਾ ਦਾ 34.5 ਡਿਗਰੀ, ਪਠਾਨਕੋਟ ਦਾ 35.5 ਡਿਗਰੀ, ਬਠਿੰਡਾ ਦਾ 34.4 ਡਿਗਰੀ, ਗੁਰਦਾਸਪੁਰ ਦਾ 35 ਡਿਗਰੀ ਤੇ ਫਰੀਦਕੋਟ ਦਾ 34 ਡਿਗਰੀ ਦਰਜ ਕੀਤਾ ਗਿਆ। ਸ਼ਨੀਵਾਰ ਸਾਮ 5.30 ਵਜੇ ਤੱਕ ਫਿਰੋਜ਼ਪੁਰ ‘ਚ 1 ਮਿਮੀ ਬਾਰਿਸ਼ ਦੇਖਣ ਨੂੰ ਮਿਲੀ, ਜਦਕਿ ਬਾਕੀ ਪੰਜਾਬ ‘ਚ ਬਾਰਿਸ਼ ਨਹੀਂ ਦੇਖਣ ਨੂੰ ਮਿਲੀ।

ਵੈਸਟਰਨ ਡਿਸਟਰਬੈਂਸ ਦੇ ਐਕਟਿਵ ਹੋਣ ਤੋਂ ਬਾਅਦ ਪੰਜਾਬ ‘ਚ ਇੱਕ ਵਾਰ ਫਿਰ ਬਾਰਿਸ਼ ਦੇ ਹਾਲਾਤ ਬਣ ਰਹੇ ਹਨ। ਹਿਮਾਚਲ ਪ੍ਰਦੇਸ਼ ‘ਚ ਅੱਜ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦਾ ਅਸਰ ਪੰਜਾਬ ‘ਚ ਵੀ ਦੇਖਣ ਨੂੰ ਮਿਲੇਗਾ। ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹੇ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਰੂਪਨਗਰ ‘ਚ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਬਾਕੀ ਜ਼ਿਲ੍ਹਿਆਂ ‘ਚ ਤਾਪਮਾਨ ਆਮ ਵਾਂਗ ਰਹਿਣ ਦਾ ਅਨੁਮਾਨ ਹੈ। ਉੱਥੇ ਹੀ 21 ਜੁਲਾਈ ਨੂੰ ਪੂਰੇ ਸੂਬੇ ‘ਚ ਬਾਰਿਸ਼ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button