D5 specialIndiaNewsPunjabSports

ਪਹਿਲਵਾਨ ਬਜਰੰਗ ਨੂੰ ਖੇਡ ਮੰਤਰੀ ਰਿਜਿਜੂ ਨੇ’ ਖੇਲ ਰਤਨ ਐਵਾਰਡ ‘ਨਾਲ ਕੀਤਾ ਸਨਮਾਨਤ

ਪਹਿਲਵਾਨ ਬਜਰੰਗ ਨੂੰ ਇਕ ਵੱਡਾ ਖਿਤਾਬ ਹਾਸਿਲ ਹੋਇਆ ਹੈ | ਕੇਂਦਰੀ ਖੇਡ ਮੰਤਰੀ ਕਿਰੇਨ ਰਿਜਿਜੂ ਨੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਨੂੰ ਦੇਸ਼ ਦਾ ਸਰਵਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਵੀਰਵਾਰ ਨੂੰ ਭਾਰਤੀ ਖੇਡ ਅਥਾਰਟੀ ਦੇ ਮੁੱਖ ਦਫਤਰ ‘ਚ ਦਿੱਤਾ ਗਿਆ। ਬਜਰੰਗ ਵਿਸ਼ਵ ਚੈਂਪੀਅਨਸ਼ਿਪ ਦੀਆਂ ਤਿਆਰੀਆਂ ‘ਚ ਰੁੱਝੇ ਹੋਣ ਕਾਰਨ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਦੇ ਦਿਨ ਰਾਸ਼ਟਰਪਤੀ ਭਵਨ ‘ਚ ਇਹ ਐਵਾਰਡ ਲੈਣ ਲਈ ਹਾਜ਼ਰ ਨਹੀਂ ਹੋ ਸਕਿਆ ਸੀ। ਖੇਡ ਮੰਤਰੀ ਨੇ ਬਜਰੰਗ ਨੂੰ ਅੱਜ ਇੱਥੇ ਇਹ ਸਨਮਾਨ ਪ੍ਰਦਾਨ ਕੀਤਾ। ਦੇਸ਼ ਨੂੰ 65 ਕਿ. ਗ੍ਰਾ. ਫ੍ਰੀ ਸਟਾਈਲ ਵਰਗ ‘ਚ ਟੋਕੀਓ ਓਲੰਪਿਕ ਦਾ ਕੋਟਾ ਦਿਵਾ ਚੁੱਕੇ ਬਜਰੰਗ ਨੂੰ ਇਸਦੇ ਨਾਲ ਹੀ 32 ਲੱਖ 70 ਹਜ਼ਾਰ ਰੁਪਏ ਦਾ ਨਕਦ ਇਨਾਮ ਵੀ ਪ੍ਰਦਾਨ ਕੀਤਾ ਗਿਆ।

ਇਸਨੂੰ ਵੀ ਦੇਖੋ …ਕੱਬਡੀ ਖਿਡਾਰੀਆਂ ‘ਤੇ ਗੈਂਗਸਟਰਾਂ ਦਾ ਸਾਇਆ, ਬਾਗੀਆਂ ਨੇ ਹਿਲਾਈਆਂ ਕੈਪਟਨ ਸਰਕਾਰ ਦੀਆਂ ਚੂਲਾਂ
ਖੇਲ ਰਤਨ ਬਣਨ ਤੋਂ ਬਾਅਦ ਬਜਰੰਗ ਨੇ ਕਿਹਾ, ”ਇਨਾਮ ਕਬੂਲ ਕਰਨ ਤੋਂ ਬਾਅਦ ਕੋਈ ਵੀ ਖਿਡਾਰੀ ਚੰਗਾ ਮਹਿਸੂਸ ਕਰਦਾ ਹੈ ਅਤੇ ਇਹ ਤਾਂ ਦੇਸ਼ ਦਾ ਸਭ ਤੋਂ ਵੱਡਾ ਖੇਡ ਸਨਮਾਨ ਹੈ। ਮੇਰਾ ਪੂਰਾ ਧਿਆਨ ਹੁਣ ਟੋਕੀਓ ਓਲੰਪਿਕ ‘ਤੇ ਲੱਗਾ ਹੋਇਆ ਹੈ ਅਤੇ ਇਸ ਸਨਮਾਨ ਤੋਂ ਬਾਅਦ ਜ਼ਿੰਮੇਦਾਰੀ ਹੋਰ ਵੀ ਜ਼ਿਆਦਾ ਵੱਧ ਗਈ ਹੈ। ਮੇਰੀ ਤਿਆਰੀ ਚੰਗੀ ਚੱਲ ਰਹੀ ਹੈ। ਮੈਂ 10-12 ਦਿਨ ਤੋਂ ਮੈਟ ‘ਤੇ ਟ੍ਰੇਨਿੰਗ ਕਰ ਰਿਹਾ ਹਾਂ ਅਤੇ ਆਪਣੀ ਸੱਟ ਤੋਂ ਉਬਰ ਚੁੱਕਿਆ ਹਾਂ। ਮੈਂ ਟੋਕੀਓ ‘ਚ ਆਪਣਾ ਸਭ ਤੋਂ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਾਂਗਾ ਅਤੇ ਸਾਰਿਆਂ ਦੇ ਅਸ਼ੀਰਵਾਦ ਨਾਲ ਸੋਨ ਤਮਗਾ ਜਿੱਤਾਂਗਾ।

ਖੇਡ ਮੰਤਰੀ ਨੇ ਐਥਲੀਟ ਮੁਹੰਮਦ ਅਨਸ ਅਤੇ ਸ਼ਾਟਪੁਟਰ ਤਜਿੰਦਰਪਾਲ ਸਿੰਘ ਤੂਰ ਨੂੰ ਉਨ੍ਹਾਂ ਦੇ ਅਰਜੁਨ ਐਵਾਡਰ ਪ੍ਰਦਾਨ ਕੀਤੇ। ਐਥਲੇਟਿਕਸ ਕੋਚ ਮਹਿੰਦਰ ਸਿੰਘ ਢਿੱਲੋਂ ਨੂੰ ਦਰੋਂਣਾਚਾਰੀਆ ਐਵਾਰਡ ਪ੍ਰਦਾਨ ਕੀਤਾ ਗਿਆ। ਰਿਜਿਜੂ ਨੇ ਸਾਰੇ ਖਿਡਾਰੀਆਂ ਅਤੇ ਕੋਚ ਨੂੰ ਵਧਾਈ ਦਿੱਤੀ।

published by :Japsimran kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button