PunjabTop News

ਮੁਹਾਲੀ ਅਦਾਲਤ ਨੇ ਬਿਕਰਮ ਸਿੰਘ ਮਜੀਠੀਆ ਨੂੰ ਮੁਲਾਕਾਤ ਅਤੇ ਬੈਰਕ ਬਦਲੀ ਮਾਮਲੇ ‘ਚ ਦਿੱਤੀ ਰਾਹਤ

ਮੁਹਾਲੀ ਅਦਾਲਤ ਨੇ ਬਿਕਰਮ ਸਿੰਘ ਮਜੀਠੀਆ ਨੂੰ ਮੁਲਾਕਾਤ ਅਤੇ ਬੈਰਕ ਬਦਲੀ ਮਾਮਲੇ ਵਿਚ ਰਾਹਤ ਦਿੱਤੀ ਹੈ।ਅੱਜ ਮਹਾਲੀ ਅਦਾਲਤ ਵਿਖੇ ਸੁਣਵਾਈ ਉਪਰੰਤ ਜੱਜ ਹਰਦੀਪ ਸਿੰਘ ਨੇ ਬਚਾਅ ਧਿਰ ਦੇ ਵਲੋਂ ਜੇਲ ਪ੍ਰਸ਼ਾਸਨ ਤੇ ਮਜੀਠੀਆ ਨਾਲ ਮੁਲਾਕਾਤ ਦੌਰਾਨ ਲਗਾਈਆਂ ਜਾ ਰਹੀਆਂ ਪਾਬੰਦੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਹੁਕਮ ਜਾਰੀ ਕੀਤੇ ਹਨ ਕਿ ਮਜੀਠੀਆ ਦੇ ਕਾਨੂੰਨੀ ਪ੍ਰਤੀਨਿਧੀ ਅਤੇ ਮੁਲਾਕਾਤ ਲਈ ਸੂਚੀਬੱਧ ਵਿਅਕਤੀ ਉਨ੍ਹਾਂ ਨਾਲ ਬਿਨਾਂ ਰੋਕ ਟੋਕ ’ਤੇ ਇਕੱਲੇ ਮੁਲਾਕਾਤ ਕਰ ਸਕਦੇ ਹਨ।ਇਸ ਦੇ ਨਾਲ ਹੀ ਬੈਰਕ ਬਦਲੀ ਅਰਜ਼ੀ ਦੇ ਵਿਚ ਅਦਾਲਤ ਨੇ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਮਜੀਠੀਆ ਉੱਤੇ ਸਮੇਂ ਸਾਰਨੀ ਅਨੁਸਾਰ ਨਿਯਮਤ ਤੌਰ ’ਤੇ ਨਿਗਰਾਨੀ ਰੱਖਣ ਲਈ ਨਿਰਦੇਸ਼ ਜਾਰੀ ਕੀਤੇ ਹਨ। ਜਦਕਿ ਇਸ ਤੋਂ ਪਹਿਲਾਂ ਮਜੀਠੀਆ ਦੇ ਵਕੀਲਾਂ ਵਲੋਂ ਇਲਜ਼ਾਮ ਲਗਾਇਆ ਗਿਆ ਸੀ ਕਿ ਬਿਕਰਮ ਸਿੰਘ ਮਜੀਠੀਆ ਨੂੰ ਜੇਲ ਅੰਦਰ ਕੜੀ ਨਿਗਰਾਨੀ ਹੇਠ ਸਜ਼ਾ ਯਾਫਤਾ ਕੈਦੀਆਂ ਨਾਲ ਰੱਖਿਆ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button