Breaking NewsD5 specialNewsPoliticsPunjab

ਤੱਤਾ ਹੋਇਆ ਸੁਖਬੀਰ ਬਾਦਲ, ਕਰਤਾ ਵੱਡਾ ਐਲਾਨ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਪੰਜਾਬ ਨੂੰ ਦੋਵੇਂ ਹੱਥਾਂ ਨਾਲ ਲੁੱਟਣ ‘ਤੇ ਤੁਲੀ ਹੋਈ ਹੈ। ਇਸੇ ਕਾਰਨ ਪੰਜਾਬ ਦੇ ਲੋਕਾਂ ‘ਤੇ 2500 ਕਰੋੜ ਦਾ ਬੇਲੋੜਾ ਬੋਝ ਪਾਇਆ ਜਾ ਰਿਹਾ ਹੈ।
ਪੰਜਾਬ ਦੇ ਰਾਜਪਾਲ ਨਾਲ ਅਕਾਲੀ ਦਲ ਦੇ ਵਫ਼ਦ ਵੱਲੋਂ ਕੀਤੀ ਗਈ ਮੁਲਾਕਾਤ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਤੱਤਾ ਹੋਇਆ ਸੁਖਬੀਰ ਬਾਦਲ, ਕਰਤਾ ਵੱਡਾ ਐਲਾਨ | Sukhbir Badal | Latest News

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਬਿਜਲੀ ਬਿੱਲਾਂ ਦੇ ਪਾਏ ਜਾ ਰਹੇ ਬੇਲੋੜੇ ਬੋਝ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ ਤੇ ਇਹ ਵੀ ਦੇਖਿਆ ਜਾਵੇ ਕਿ ਇਸ ਮਾਮਲੇ ਵਿੱਚ ਕਿਹੜੇ ਮੰਤਰੀਆਂ ਦਾ ਹੱਥ ਹੈ। ਜਿਨ੍ਹਾਂ ਅਧਿਕਾਰੀਆਂ ਦੀ ਨਾਲਾਇਕੀ ਕਾਰਨ ਬਿਜਲੀ ਦਾ ਇਹ ਬੇਲੋੜਾ ਬੋਝ ਲੋਕਾਂ ‘ਤੇ ਪਿਆ ਹੈ।

MLA ਦੀ ਸੁਰਤ ਟਿਕਾਣੇ ਆਈ, ਹੁਣ ਮਾਫ਼ੀਆਂ ਮੰਗਦਾ ਫਿਰ ਰਿਹੈ

ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕੀ ਬਿਜਲੀ ਦੇ ਇਸ ਵਿੱਤੀ ਬੋਝ ਦੀ ਭਰਪਾਈ ਪੰਜਾਬ ਸਰਕਾਰ ਆਪਣੇ ਕੋਲੋਂ ਕਰੇ। ਅਕਾਲੀ ਦਲ ਦੇ ਵਫ਼ਦ ਵਿੱਚ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੂੰਦੜ, ਚਰਨਜੀਤ ਸਿੰਘ ਅਟਵਾਲ, ਡਾ ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ ਆਦਿ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button