Breaking NewsD5 specialIndiaNewsTop News

Lakhimpur Violence : ਲਖਨਊ ਪਹੁੰਚ ਰਹੇ ਪ੍ਰਧਾਨ ਮੰਤਰੀ ਮੋਦੀ ‘ਤੇ ਪ੍ਰਿਅੰਕਾ ਗਾਂਧੀ ਦਾ ਤਿੱਖਾ ਹਮਲਾ, ਕੀਤੇ ਇਹ ਵੱਡੇ ਸਵਾਲ

ਲਖਨਊ : ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ 28 ਘੰਟਿਆਂ ਬਾਅਦ ਵੀ ਰਸਮੀ ਰੂਪ ਨਾਲ ਗ੍ਰਿਫ਼ਤਾਰ ਕੀਤੇ ਬਿਨ੍ਹਾਂ ਪੁਲਿਸ ਹਿਰਾਸਤ ‘ਚ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੀ ਹਿਰਾਸਤ ਦੇ ਬਾਰੇ ‘ਚ ਟਵੀਟ ਕੀਤਾ ਹੈ। ਉਨ੍ਹਾਂ ਨੇ ਹਿੰਦੀ ‘ਚ ਟਵੀਟ ਕੀਤਾ, ‘‘ਮੋਦੀ ਜੀ, ਤੁਹਾਡੀ ਸਰਕਾਰ ਨੇ ਬਿਨ੍ਹਾਂ ਕਿਸੇ ਆਦੇਸ਼ ਜਾਂ ਐਫਆਈਆਰ ਦੇ ਮੈਨੂੰ 28 ਘੰਟਿਆਂ ਤੋਂ ਹਿਰਾਸਤ ‘ਚ ਰੱਖਿਆ ਹੋਇਆ ਹੈ ਪਰ ਕਿਸਾਨਾਂ ਨੂੰ ਕੁਚਲਣ ਵਾਲਿਆਂ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਕਿਉਂ ? ’’

Khabran Da Sira🔴LIVE : ਬੁਰਾ ਫਸਿਆ ਮੋਦੀ ਕਿਵੇਂ ਬਚੇਗਾ ? ਅਮਰਿੰਦਰ ਸ੍ਰੀ ਅਕਾਲ ਤਖ਼ਤ ‘ਤੇ ਤਲਬ, ਭਾਜਪਾ ‘ਚ ਬਗ਼ਾਵਤ

ਪ੍ਰਿਅੰਕਾ ਗਾਂਧੀ ਵਾਡਰਾ ਨੂੰ ਸੋਮਵਾਰ ਸਵੇਰੇ ਸੀਤਾਪੁਰ ਦੇ ਹਰਗਾਓ ਇਲਾਕੇ ‘ਚ ਪੁਲਿਸ ਹਿਰਾਸਤ ‘ਚ ਲਿਆ ਗਿਆ ਸੀ, ਜਦੋਂ ਉਹ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨਾਲ ਮਿਲਣ ਲਖੀਮਪੁਰ ਖੀਰੀ ਜਾ ਰਹੇ ਸਨ। ਪੁਲਿਸ ਕਰਮਚਾਰੀਆਂ ਦੇ ਨਾਲ ਇੱਕ ਵਿਵਾਦ ਤੋਂ ਬਾਅਦ ਪ੍ਰਿਅੰਕਾ ਨੂੰ ਪੀਐਸੀ ਗੈਸਟ ਹਾਊਸ ਲਿਜਾਇਆ ਗਿਆ ਅਤੇ ਹੁਣ ਤੱਕ ਉਥੇ ਹੀ ਹੈ। ਕਾਂਗਰਸ ਦੇ ਅਣਗਿਣਤ ਕਰਮਚਾਰੀ ਗੈਸਟ ਹਾਊਸ ਦੇ ਬਾਹਰ ਬੈਠੇ ਹਨ ਅਤੇ ਆਪਣੇ ਨੇਤਾ ਦੀ ਰਿਹਾਈ ਦਾ ਇੰਤਜ਼ਾਰ ਕਰ ਰਹੇ ਹਨ।

ਲਖੀਮਪੁਰ ਮਾਮਲੇ ਦੀ ਅਸਲ ਵੀਡੀਓ, ਅੱਧੇ ਮਿੰਟ ਦੀ ਵੀਡੀਓ ਨੇ ਖੋਲ੍ਹੀ ਪੋਲ, ਕਿਵੇਂ ਵਾਪਰੀ ਘਟਨਾ D5 Channel Punjabi

ਪ੍ਰਿਅੰਕਾ ਨੇ ਕਿਹਾ ਹੈ ਕਿ ਰਿਹਾਅ ਹੁੰਦਿਆਂ ਹੀ ਉਹ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣ ਲਖੀਮਪੁਰ ਖੀਰੀ ਜਾਣਗੇ। ਸਬੰਧਿਤ ਵਿਕਾਸ ਵਿੱਚ, ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਰਕਾਰ ਨੇ ਇਸ ਸਚਾਈ ‘ਤੇ ਧਿਆਨ ਦਿੱਤਾ ਹੈ ਕਿ ਪ੍ਰਿਅੰਕਾ ਨੇ ਹਿਰਾਸਤ ‘ਚ ਰਹਿਣ ਦੇ ਦੌਰਾਨ ਕੁਝ ਨਿਊਜ਼ ਚੈਨਲਾਂ ਨਾਲ ਫੋਨ ‘ਤੇ ਗੱਲਬਾਤ ਕੀਤੀ ਸੀ। ਅਧਿਕਾਰੀ ਨੇ ਕਿਹਾ, ‘‘ਅਸੀ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਜ਼ਲਦ ਹੀ ਚੈਨਲਾਂ ਅਤੇ ਗੱਲਬਾਤ ਦੀ ਵਿਵਸਥਾ ਲਈ ਜ਼ਿੰਮੇਵਾਰ ਲੋਕਾਂ ਦੇ ਖਿਲਾਫ ਕਾਰਵਾਈ ਕਰਨਗੇ।’’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button