Breaking NewsD5 specialIndiaNews

ਆਹ ਦੇਖੋ ਮੌਤ ਨਾ ਉਮਰ ਦੇਖਦੀ ਨਾ ਸਮਾਂ, ਤੜਫਣ ਦਾ ਮੌਕਾ ਵੀ ਨਹੀਂ ਦਿੱਤਾ, ਖ਼ੌਫਨਾਕ ਅੰਤ (ਵੀਡੀਓ)

ਹਰਿਆਣਾ : ਰਾਤ ਦੇ ਹਨੇਰੇ ‘ਚ ਸੀਸੀਟੀਵੀ ਕੈਮਰੇ ਨੇ ਇੱਕ ਵਾਰ ਫਿਰ ਤੋਂ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਹਾਦਸਾ ਕੈਦ ਕੀਤਾ ਹੈ। ਜਿਸ ਨੂੰ ਦੇਖ ਤੁਹਾਡੀ ਵੀ ਰੂਹ ਕੰਬ ਜਾਏਗੀ, ਮਾਮਲਾ ਹਰਿਆਣਾ ਦੇ ਜ਼ਿਲ੍ਹਾ ਕੁਰੂਕਸ਼ੇਤਰ ਦਾ ਹੈ। ਜਿਥੋਂ ਦੇ ਮੋਹਨ ਨਗਰ ਚੌਂਕ ‘ਚ ਇੱਕ ਤੇਜ਼ ਰਫਤਾਰ ਕਾਰ ਨੇ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਤਸਵੀਰਾਂ ਸੜਕ ਨੇੜੇ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈਆਂ ਤੁਸੀਂ ਦੇਖ ਸਕਦੇ ਹੋ ਕਿ ਸੜਕ ‘ਤੇ ਲੋਕ ਆਪੋ ਆਪਣੇ ਵਾਹਨਾ ‘ਤੇ ਜਾ ਰਹੇ ਹਨ। ਜਿਸ ਤੋਂ ਕੁਝ ਕੁ ਸਕਿੰਟਾਂ ਬਾਅਦ ਇੱਕ ਸਾਈਕਲ ਸਵਾਰ ਵਿਅਕਤੀ ਸੜਕ ਪਾਰ ਕਰਦਾ ਹੈ ਤੇ ਸਾਹਮਣਿਓ ਆ ਰਹੀ ਤੇਜ਼ ਕਾਰ ਉਸਨੂੰ ਟੱਕਰ ਮਾਰ ਦਿੱਤੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Read Also ਖੌਫ਼ਨਾਕ ਮੌਤ ਦੀਆਂ LIVE ਤਸਵੀਰਾਂ, ਅਜਿਹੀ ਮੌਤ ਕਿਸੇ ਨੂੰ ਵੀ ਨਾ ਆਵੇ (ਵੀਡੀਓ)

ਟੱਕਰ ਐਨੀ ਜ਼ਬਰਦਸਤ ਸੀ ਕਿ ਸਾਈਕਲ ਸਵਾਰ ਕਰੀਬ 8 ਫੁੱਟ ਤੱਕ ਹਵਾ ‘ਚ ਉਛਲਿਆ ਤੇ ਵਾਪਸ ਧਰਤੀ ਡਿੱਗ ਜਾਂਦਾ ਹੈ। ਜਿਸ ਨਾਲ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ, ਉਧਰ ਘਟਨਾ ਤੋਂ ਬਾਅਦ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ ਤੇ ਆਲੇ ਦੁਆਲੇ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਦੇ ਅਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਤੁਹਾਨੂੰ ਕਿਸ ਦੀ ਦਾ ਕਸੂਰ ਲਗਦਾ ਹੈ ਇਸ ਦਾ ਫੈਸਲਾ ਤੁਸੀਂ ਖੁਦ ਕਰ ਲਵੋ।

https://youtu.be/dVWuWQKguPk

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button