Breaking NewsD5 specialEntertainmentNews

ਘਰੇਲੂ ਹਿੰਸਾ ਕੇਸ : Yo Yo Honey Singh ਨੇ ਅਦਾਲਤ ਨੂੰ ਬੰਦ ਕਮਰੇ ‘ਚ ਸੁਣਵਾਈ ਦੀ ਕੀਤੀ ਅਪੀਲ

ਨਵੀਂ ਦਿੱਲੀ : ਪੰਜਾਬੀ ਗਾਇਕ ਯੋ ਯੋ ਹਨੀ ਸਿੰਘ ਨੇ ਦਿੱਲੀ ਦੀ ਇੱਕ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਜਿਸ ‘ਚ ਉਨ੍ਹਾਂ ਦੀ ਪਤਨੀ ਵੱਲੋਂ ਘਰੇਲੂ ਹਿੰਸਾ ਦੇ ਇੱਕ ਮਾਮਲੇ ਵਿੱਚ ਉਨ੍ਹਾਂ ਦੇ ਖਿਲਾਫ ਦਾਇਰ ਪਟੀਸ਼ਨ ‘ਤੇ ਇਕ ਬੰਦ ਕਮਰੇ ‘ਚ ਸੁਣਵਾਈ ਦੀ ਮੰਗ ਕੀਤੀ ਗਈ ਹੈ। ਮੈਟਰੋਪੋਲੀਟਨ ਮੈਜੀਸਟਰੇਟ ਤਾਨੀਆ ਸਿੰਘ ਨੇ ਹਨੀ ਸਿੰਘ ਅਤੇ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾੜ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਅਤੇ ਕਾਫੀ ਦੇਰ ਤੱਕ ਸਮਝਾਇਆ। ਪਿਛਲੀ ਪੇਸ਼ੀ ਮੌਕੇ ਹਨੀ ਸਿੰਘ ਅਦਾਲਤ ਵਿੱਚ ਪੇਸ਼ ਨਹੀਂ ਹੋਏ ਸਨ। ਇਸ ‘ਤੇ ਅਦਾਲਤ ਨੇ ਉਸ ਨੂੰ ਫਟਕਾਰ ਲਗਾਈ ਅਤੇ ਅੰਤਿਮ ਚਿਤਾਵਨੀ ਦਿੱਤੀ।

ਇਕੱਠੇ ਹੋਏ ਸਿੱਧੂ ਤੇ ਮਜੀਠੀਆ? ਸਿਆਸੀ ਧਮਾਕਾ! D5 Channel Punjabi

ਜੱਜ ਨੇ ਕਿਹਾ ਸੀ, “ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ।” ਸ਼ਾਲਿਨੀ ਤਲਵਾੜ ਨੇ ਆਪਣੇ ਪਤੀ ਹਨੀ ਸਿੰਘ ਦੇ ਖਿਲਾਫ ਘਰੇਲੂ ਹਿੰਸਾ ਦਾ ਕੇਸ ਦਾਇਰ ਕੀਤਾ ਹੈ ਅਤੇ ਹਰਜਾਨੇ ਵਜੋਂ 20 ਕਰੋੜ ਰੁਪਏ ਦੀ ਮੰਗ ਕੀਤੀ ਹੈ।ਹਨੀ ਸਿੰਘ ਅਤੇ ਤਲਵਾੜ ਨੇ 23 ਜਨਵਰੀ 2011 ਨੂੰ ਵਿਆਹ ਕਰ ਲਿਆ ਸੀ। ਤਲਵਾੜ ਨੇ ਆਪਣੀ ਪਟੀਸ਼ਨ ਵਿੱਚ ਦੋਸ਼ ਲਾਇਆ ਹੈ ਕਿ ਹਨੀ ਸਿੰਘ ਨੇ ਪਿਛਲੇ 10 ਸਾਲਾਂ ਵਿੱਚ ਉਸ ਦਾ ਸਰੀਰਕ ਤਸ਼ੱਦਦ ਕੀਤਾ ਸੀ। ਇਸ ਦੇ ਨਾਲ ਹੀ ਹਨੀ ਸਿੰਘ ਨੇ ਉਨ੍ਹਾਂ ਨਾਲ ਧੋਖਾ ਵੀ ਕੀਤਾ। ਸੰਦੀਪ ਕੌਰ ਨੇ ਅਦਾਲਤ ਵਿੱਚ ਤਲਵਾੜ ਦਾ ਪੱਖ ਪੇਸ਼ ਕੀਤਾ ਅਤੇ ਰੇਬੇਕਾ ਜੌਨ ਹਨੀ ਸਿੰਘ ਲਈ ਪੇਸ਼ ਹੋਏ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button