Breaking NewsD5 specialIndiaNewsPoliticsPunjab

ਸਾਬਕਾ ਵਿੱਤ ਮੰਤਰੀ ਨੇ ਮੰਗੀ ਲੋਕਾਂ ਤੋਂ ਮੁਆਫੀ, ਅਕਾਲੀ ਦਲ ਛੱਡ ਕਰਨਗੇ ਲੋਕਾਂ ਦੀ ਸੇਵਾ

ਸੰਗਰੂਰ : ਅਕਾਲੀ ਦਲ ਦੇ ਖਿਲਾਫ਼ ਬਗਾਵਤ ‘ਤੇ ਉੱਤਰੇ ਢੀਂਡਸਾ ਪਰਿਵਾਰ ਵੱਲੋਂ ਅੱਜ ਸੰਗਰੂਰ ਵਿੱਚ ਇੱਕ ਵਿਸ਼ਾਲ ਰੈਲੀ ਕਰਵਾਈ ਗਈ। ਇਸ ਰੈਲੀ ‘ਚ ਪਰਮਿੰਦਰ ਸਿੰਘ ਢੀਂਡਸਾ ਨੇ ਜਨਤਾ ਤੋਂ ਮਾਫੀ ਮੰਗਦੇ ਹੋਏ ਕਿਹਾ ਕਿ ਅਕਾਲੀ ਦਲ ‘ਚ ਰਹਿੰਦੇ ਹੋਏ ਉਨ੍ਹਾਂ ਤੋਂ ਅਨੇਕ ਗਲਤੀਆਂ ਹੋਈਆਂ ਹਨ ਅਤੇ ਉਹ ਹੁਣ ਉਨ੍ਹਾਂ ਗਲਤੀਆਂ ਦੀ ਮਾਫੀ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਹੁਣ ਅਕਾਲੀ ਦਲ ਨੂੰ ਛੱਡ ਕੇ ਜਨਤਾ ਦੀ ਸੇਵਾ ਕਰਨਾ ਚਾਹੁੰਦੇ ਹਨ।

🔴LIVE Dhindsa Sangrur Rally| |ਢੀਂਡਸਾ ਦੀ ਸੰਗਰੂਰ ‘ਚ ਬੜ੍ਹਕ,ਬਾਦਲ ਦੇ ਇੱਕ ਹੋਰ ਯਾਰ ਨੇ ਛੱਡਿਆ ਸਾਥ! (Video)

ਇਸ ਮੌਕੇ ‘ਤੇ ਦੋ ਲੋਕਾਂ ਨੂੰ ਜ਼ੰਜੀਰਾਂ ‘ਚ ਜਕੜਿਆਂ ਹੋਇਆ ਵੀ ਦਿਖਾਇਆ ਗਿਆ। ਇੱਕ ਵਿਅਕਤੀ ਨੇ ਗਲੇ ‘ਚ ਅਕਾਲੀ ਦਲ ਅਤੇ ਦੂਜੇ ਵਿਅਕਤੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੈਨਰ ਲਟਕਾਇਆ ਸੀ, ਜੋ ਦੱਸ ਰਿਹਾ ਸੀ ਕਿ ਅਕਾਲੀ ਦਲ ਨੇ ਐਸਜੀਪੀਸੀ ਅਤੇ ਅਕਾਲੀ ਦਲ ਨੂੰ ਇੱਕ ਕਿਸਮ ਦੀ ਸੰਗਲੀ ‘ਚ ਜਕੜਿਆ ਹੈ ਅਤੇ ਹੁਣ ਇਸਨੂੰ ਆਜ਼ਾਦ ਕਰਵਾਉਣ ਦਾ ਸਮਾਂ ਆ ਗਿਆ ਹੈ। ਪਰਮਿੰਦਰ ਸਿੰਘ ਢੀਂਡਸਾ ਨੇ ਦੋਵਾਂ ਦੀਆਂ ਜ਼ੰਜੀਰਾਂ ਨੂੰ ਖੋਲਿਆ ਅਤੇ ਉਨ੍ਹਾਂ ਨੂੰ ਆਜ਼ਾਦ ਕਰਵਾਇਆ।

ਦੇਖੋ Dhindsa ਦੀ Rally ਤੋਂ ਪਹਿਲਾ ਦਾ ਮਾਹੌਲ, Badal ਦੇਖ ਹੋ ਜਾਣਗੇ ਹੈਰਾਨ (Video)

ਦੱਸ ਦਈਏ ਕਿ ਢੀਂਡਸਾ ਪਰਿਵਾਰ ਦੀ ਅਕਾਲੀ ਦਲ ਨੂੰ ਛੱਡਦੇ ਹੀ ਆਪਸੀ ਫੁੱਟ ਸਭ ਦੇ ਸਾਹਮਣੇ ਆ ਗਈ। ਅਕਾਲੀ ਦਲ ਹੁਣ ਢੀਂਡਸਾ ਪਰਿਵਾਰ ਨੂੰ ਗਲਤ ਠਹਿਰਾ ਰਿਹਾ ਹੈ ਉਥੇ ਹੀ ਢੀਂਡਸਾ ਪਰਿਵਾਰ ਨੇ ਅਕਾਲੀ ਦਲ ‘ਤੇ ਕਈ ਇਲਜ਼ਾਮ ਲਗਾਏ ਹਨ। ਸੰਗਰੂਰ ‘ਚ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਵੱਲੋਂ ਹੀ ਰੈਲੀ ਕੀਤੀ ਗਈ ਸੀ ਅਤੇ ਕਾਂਗਰਸ ਸਰਕਾਰ ‘ਤੇ ਇਲਜ਼ਾਮ ਲਗਾਏ ਸਨ ਜਦੋਂ ਕਿ ਇਸ ਰੈਲੀ ਵਿੱਚ ਸਰਕਾਰ ਤੋਂ ਜ਼ਿਆਦਾ ਢੀਂਡਸਾ ਪਰਿਵਾਰ ‘ਤੇ ਨਿਸ਼ਾਨੇ ਸਾਧੇ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button