Breaking NewsD5 specialEntertainmentIndiaNewsPoliticsPunjab

ਸਨੀ ਦਿਓਲ ਦੀ ਸਿਆਸਤ ‘ਚ ਐਂਟਰੀ! ਅੰਮ੍ਰਿਤਸਰ ਤੋਂ ਲੜ੍ਹਣਗੇ ਚੋਣ ? (ਵੀਡੀਓ)

ਅੰਮ੍ਰਿਤਸਰ : ਕਾਂਗਰਸ ਦੇ ਉਮੀਦਵਾਰਾਂ ਵਲੋਂ ਆਪਣੇ ਵਰਕਰਾਂ ਨੂੰ ਲਾਮਬੰਦ ਕਰਨ ਲਈ ਮੀਟਿੰਗਾਂ ਦਾ ਦੌਰ ਤੇਜ਼ੀ ਨਾਲ ਜਾਰੀ ਹੈ। ਅੰਮ੍ਰਿਤਸਰ ‘ਚ ਗੁਰਜੀਤ ਔਜਲਾ ਵਲੋਂ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਭਾਜਪਾ ਵਲੋਂ ਅੰਮ੍ਰਿਤਸਰ ਤੋਂ ਬਾਲੀਵੁਡ ਅਦਾਕਾਰ ਸਨੀ ਦਿਓਲ ਨੂੰ ਸੀਟ ਦੇਣ ਦੇ ਅਸਾਰ ਹਨ। ਜਿਸ ਤੇ ਗੁਰਜੀਤ ਔਜਲਾ ਨੇ ਉਨਾਂ ਦਾ ਸਵਾਗਤ ਕੀਤਾ ਉਥੇ ਹੀ ਕਟਾਸ਼ ਕਰਦਿਆਂ ਔਜਲਾ ਨੇ ਕਿਹਾ ਭਾਜਪਾ ਨੂੰ ਸੂਬੇ ‘ਚ ਉਮੀਦਵਾਰ ਐਲਾਨਣ ਲਈ ਕੋਈ ਚਿਹਰਾ ਨਹੀਂ ਮਿਲ ਰਿਹਾ ਇਸ ਲਈ ਉਹ ਮੁੰਬਈ ਵੱਲ ਭਜ ਰਹੇ ਹਨ।

Read Also ਕਾਂਗਰਸ ਨੇ ਬਠਿੰਡਾ ਤੇ ਫਿਰੋਜ਼ਪੁਰ ਹਲਕਿਆਂ ਤੋਂ ਐਲਾਨੇ ਆਪਣੇ ਉਮੀਦਵਾਰ

ਨਾਲ ਹੀ ਉਨਾਂ ਸੰਨੀ ਦਿਓਲ ਤੇ ਵੀ ਤੰਜ ਕਸੇ ਉਨਾਂ ਕਿਹਾ ਕਿ ਫਿਲਮੀ ਤੇ ਅਸਲ ਜ਼ਿੰਦਗੀ ‘ਚ ਬਹੁਤ ਫਰਕ ਹੈ ਨਾਲ ਉਨਾਂ ਕਿਹਾ ਕਿ ਲੋਕਾਂ ਨੂੰ ਕੰਮ ਕਰਾਉਣ ਲਈ ਵੀ ਮੁੰਬਈ ਜਾਣਾ ਪਿਆ ਕਰੇਗਾ। ਦੋ -ਤਿੰਨ ਦਿਨਾਂ ਤੋਂ ਬਾਲੀਵੁੱਡ ਸਟਾਰ ਸੰਨੀ ਦਿਓਲ ਨੂੰ ਅੰਮ੍ਰਿਤਸਰ ਤੋਂ ਚੋਣ ਲੜਵਾਉਣ ਦੀਆਂ ਗੱਲਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਜਿਕਰਯੋਗ ਹੈ ਕਿ ਪੰਜਾਬ ‘ਚ 19 ਮਈ ਨੂੰ ਵੋਟਾਂ ਪੈਣਗੀਆਂ ਚੋਣਾਂ ਲਈ ਨੋਟੀਫ਼ਿਕੇਸ਼ਨ 22 ਅਪ੍ਰੈਲ 2019 ਨੂੰ ਜਾਰੀ ਹੋਵੇਗਾ ਅਤੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਤਰੀਕ 29 ਅਪ੍ਰੈਲ 2019 ਹੋਵੇਗੀ ਹੁਣ ਦੇਖਣਾ ਹੋਵੇਗਾ ਭਾਜਪਾ ਕਿਸ ਨੂੰ ਆਪਣਾ ਉਮੀਦਾਵਾਰ ਐਲਾਨ ਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button