Breaking NewsIndiaNewsSports

ਜਵਾਹਰਲਾਲ ਨਹਿਰੂ ਸਟੇਡੀਅਮ ‘ਚ 18 ਸਾਲਾ ਐਥਲੀਟ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਨਵੀਂ ਦਿੱਲੀ: 18 ਸਾਲਾ ਕੌਮਾਂਤਰੀ ਖਿਡਾਰੀ ਪਰਵਿੰਦਰ ਚੌਧਰੀ ਨੇ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਸਥਿਤ ਹੋਸਟਲ ਵਿੱਚ ਫ਼ਾਂਸੀ ਲਗਾ ਕੇ ਖ਼ੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਦੀ ਕੋਈ ਸਾਫ ਵਜ੍ਹਾ ਸਾਹਮਣੇ ਨਹੀਂ ਆਈ ਹੈ। ਸਾਥੀ ਖਿਡਾਰੀ ਪਾਲੇਂਦਰ ਚੌਧਰੀ ਦੇ ਇਸ ਤਰ੍ਹਾਂ ਖੁਦਕੁਸ਼ੀ ਕਰਨ ਦੀ ਖਬਰ ਨਾਲ ਹੋਰ ਖਿਡਾਰੀ ਸਦਮੇ ‘ਚ ਹਨ। ਖਾਸ ਕਰ ਕੇ ਹੋਸਟਲ ‘ਚ ਰਹਿ ਰਹੇ ਖਿਡਾਰੀ ਬੇਹੱਦ ਦੁਖੀ ਨਜ਼ਰ ਆ ਰਹੇ ਹਨ। ਸਾਥੀ ਖਿਡਾਰੀਆਂ ਦੀ ਮੰਨੀਏ ਤਾਂ ਪਰਵਿੰਦਰ ਬੇਹੱਦ ਹਸਮੁਖ ਸੁਭਾਅ ਦੇ ਸਨ ਜਦੋਂ ਵੀ ਮਿਲਦੇ ਮੁਸਕਰਾ ਕੇ ਹੀ ਮਿਲਦੇ।

Read Also ਗੁਰਦਾਸਪੁਰ ਦੇ ਮੱਦੇਪੁਰ ‘ਚ ਕਿਸਾਨ ਨੇ ਕੀਤੀ ਆਤਮ-ਹੱਤਿਆ

ਖਬਰਾਂ ਮੁਤਾਬਕ ਮੰਗਲਵਾਰ ਸਵੇਰੇ ਫੋਨ ‘ਤੇ ਉਸ ਦਾ ਪਿਤਾ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ। ਜਿਸ ਤੋਂ ਬਾਅਦ ਉਸ ਦੀ ਭੈਣ ਵੀ ਗਲ ਕਰਨ ਆਈ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਹਾਦਸੇ ਦੇ ਬਾਅਦ ਮੰਗਲਵਾਰ ਸ਼ਾਮ 6.30 ਵਜੇ ਦਿੱਲੀ ਪੁਲਸ ਨੂੰ ਸੂਚਨਾ ਦਿੱਤੀ ਗਈ ਸੀ। ਇਸ ਤੋਂ ਬਾਅਦ ਪੁਲਸ ਨੇ ਪਰਿਵਾਰਕ ਮੈਂਬਰਾਂ ਨੂੰ ਹਾਦਸੇ ਦੀ ਸੂਚਨਾ ਦੇਣ ਦੇ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button