Breaking NewsIndiaNewsSports

ਗੌਤਮ ਗੰਭੀਰ ਦਾ ਕ੍ਰਿਕਟ ਤੋਂ ਸੰਨਿਆਸ, 2011 ਵਰਲਡ ਕੱਪ ‘ਚ ਰਹੇ ਸੀ ਹੀਰੋ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਓਪਨਰ ਬੱਲੇਬਾਜ਼ ਗੌਤਮ ਗੰਭੀਰ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਖੱਬੇ ਹੱਥ ਦੇ ਬੱਲੇਬਾਜ਼ ਗੋਤਮ ਗੰਭੀਰ ਨੇ ਮੰਗਲਵਾਰ (4 ਦਸੰਬਰ) ਨੂੰ ਇਸਦਾ ਐਲਾਨ ਕੀਤਾ। ਗੋਤਮ ਗੰਭੀਰ ਨੇ ਕ੍ਰਿਕਟ ਨੂੰ ਅਲਵਿਦਾ ਕਰਨ ਦੀ ਜਾਣਕਾਰੀ ਆਪਣੇ ਫੇਸਬੁੱਕ ਪੇਜ ਤੇ ਸਾਂਝੀ ਕੀਤੀ। ਗੋਤਮ ਨਵੰਬਰ 2016 ਮਗਰੋਂ ਭਾਰਤੀ ਕ੍ਰਿਕਟ ਟੀਮ ਤੋਂ ਬਾਹਰ ਸਨ। ਉਨ੍ਹਾਂ ਨੇ ਆਪਣਾ ਆਖਰੀ ਟੈਸਟ ਮੈਚ ਇੰਗਲੈਂਡ ਖਿਲਾਫ ਨਵੰਬਰ 2016 ਚ ਰਾਜਕੋਟ ‘ਚ ਖੇਡਿਆ ਸੀ।

Read Also ਗੌਤਮ ਗੰਭੀਰ ਨੇ ਛੱਡੀ ਦਿੱਲੀ ਦੀ ਕਪਤਾਨੀ

ਗੋਤਮ ਗੰਭੀਰ ਕੁੱਝ ਦਿਨ ਪਹਿਲਾਂ ਹੀ 37 ਸਾਲ ਦੇ ਹੋਏ ਸਨ। ਟੀਮ ਇੰਡੀਆ ‘ਚ ਥਾਂ ਨਾ ਬਣਾ ਪਾਉਣ ਕਾਰਨ ਉਨ੍ਹਾਂ ਦੇ ਕ੍ਰਿਕਟ ਭਵਿੱਖ ਤੇ ਰੋਜ਼ਾਨਾ ਹੀ ਲੋਕ ਸਵਾਲ ਪੁੱਛਦੇ ਸਨ ਪਰ ਉਨ੍ਹਾਂ ਨੇ ਇਨ੍ਹਾਂ ਸਾਰੀਆਂ ਕਿਆਸਾਰੀਆਂ ਦਾ ਅੰਤ ਕਰ ਦਿੱਤਾ। ਗੰਭੀਰ ਨੇ ਆਪਣੀ ਜ਼ਿੰਦਗੀ ‘ਚ ਹੁਣ ਤੱਕ 58 ਟੈਸਟ ਮੈਚ, 147 ਵਨਡੇ ਮੈਚ ਅਤੇ 37 ਟੀ20 ਇੰਟਰਨੈਸ਼ਨਲ ਮੈਚ ਖੇਡੇ। ਗੰਭੀਰ ਨੇ 58 ਟੈਸਟ ਮੈਚਾਂ ਚ 41.96 ਦੀ ਔਸਤ ਨਾਲ 4154 ਰਨ ਬਣਾਏ। ਇਨ੍ਹਾਂ ਚ 9 ਸੈਂਕੜੇ ਵੀ ਸ਼ਾਮਲ ਹਨ।

ਭਾਰਤ ਨੇ ਗੋਤਮ ਗੰਭੀਰ ਦੇ ਖੇਡਕਾਲ ਦੌਰਾਨ ਦੋ ਵਿਸ਼ਵ ਕੱਪ (ਟੀ20 ਵਿਸ਼ਵ ਕੱਪ 2007, ਵਨਡੇ ਵਿਸ਼ਵ ਕੱਪ 2011) ਜਿੱਤੇ। ਗੰਭੀਰ ਨੇ ਇਨ੍ਹਾਂ ਦੋਨਾਂ ਹੀ ਵਿਸ਼ਵ ਕੱਪ ਦੇ ਫਾਈਨਲ ਚ ਭਾਰਤ ਦੇ ਸਿਖਰ ਰਨ ਬਣਾਉਣ ਵਾਲੇ ਬੱਲੇਬਾਜ਼ ਰਹੇ। ਗੋਤਮ ਗੰਭੀਰ ਨੇ ਕਿਹਾ ਕਿ ਇਹ ਜੀਵਨ ਦਾ ਸਭ ਤੋਂ ਮੁਸ਼ਕਲ ਫੈਸਲਾ ਸੀ, ਜਿਸਨੂੰ ਉਨ੍ਹਾਂ ਨੇ ਭਾਰੀ ਮਨ ਨਾਲ ਲਿਆ ਹੈ। ਉਨ੍ਹਾਂ ਨੂੰ ਬਹੁਤ ਦਿਨਾਂ ਤੋਂ ਲੱਗ ਰਿਹਾ ਸੀ ਕਿ ਇਸਦਾ ਐਲਾਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਆਪਣੇ ਖੇਡਕਾਲ ‘ਚ ਮਦਦ ਕਰਨ ਵਾਲਿਆਂ ਨੂੰ ਧੰਨਵਾਦ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button