Breaking NewsD5 specialNewsPunjabSportsTop News

ਖੇਡ ਮੰਤਰੀ Pargat Singh ਨੂੰ ਝਟਕਾ, Hockey India ਨੇ ਪੰਜਾਬ ਨੂੰ ਕੀਤਾ ਮੁਅੱਤਲ

ਜਲੰਧਰ : ਹਾਕੀ ਇੰਡੀਆ ਨੇ ਪੰਜਾਬ ਹਾਕੀ ਚੋਣਾਂ ‘ਚ ਹੋਈ ਧਾਂਦਲੀ ਦਾ ਸਖ਼ਤ ਨੋਟਿਸ ਲੈਂਦਿਆਂ ਹਾਕੀ ਪੰਜਾਬ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਕਾਰਵਾਈ ਨਾਲ ਪੰਜਾਬ ਹਾਕੀ ਦੇ ਪ੍ਰਧਾਨ ਅਤੇ ਖੇਡ ਮੰਤਰੀ ਓਲੰਪੀਅਨ ਪਰਗਟ ਸਿੰਘ ਨੂੰ ਵੱਡਾ ਝਟਕਾ ਲੱਗਾ ਹੈ। ਹਾਕੀ ਪੰਜਾਬ ਅਤੇ ਪੰਜਾਬ ਦੇ ਖੇਡ ਵਿਭਾਗ ਵਿਚ ਫੈਲੇ ਖੇਡ ਮਾਫੀਆ ਦੇ ਖਿਲਾਫ ਇਕ ਸਪੋਰਟਸ ਵ੍ਹਿਸਲਬਲੋਅਰ ਵਜੋਂ ਰੈਲੀ ਕਰਨ ਵਾਲੇ ਇਕਬਾਲ ਸਿੰਘ ਸੰਧੂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।

ਕਾਂਗਰਸ ਦੀਆਂ ਹਿੱਲੀਆਂ ਚੂਲਾਂ, MLA ਨੇ ਆਜ਼ਾਦ ਚੋਣ ਲੜ੍ਹਨ ਦਾ ਲਿਆ ਫੈਸਲਾ, ਚੰਨੀ ਤੇ ਸਿੱਧੂ ਡਰੇ! D5 Channel Punjabi

ਸੁਰਜੀਤ ਹਾਕੀ ਸੋਸਾਇਟੀ ਦੇ 38 ਸਾਲ ਤੱਕ ਜਨਰਲ ਸਕੱਤਰ ਰਹੇ ਸੰਧੂ ਨੇ ਕਿਹਾ ਕਿ ਹਾਕੀ ਇੰਡੀਆ ਨੇ ਪੰਜਾਬ ਦੇ ਖਿਡਾਰੀਆਂ ਦੇ ਹਿੱਤਾਂ ਨੂੰ ਧਿਆਨ ‘ਚ ਰੱਖਦਿਆਂ ਦਿਨ ਰਾਤ ਕੰਮ ਕਰਨ ਲਈ ਤਿੰਨ ਮੈਂਬਰੀ ਐਡਹਾਕ ਕਮੇਟੀ ਦਾ ਗਠਨ ਕੀਤਾ ਹੈ । ਇਸ ਵਿਚ ਭੋਲਾ ਨਾਥ ਸਿੰਘ , ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਤੇ ਕਮਾਂਡਰ ਆਰ ਕੇ ਸ੍ਰੀਵਾਸਤਵ ਨੂੰ ਕ੍ਰਮਵਾਰ ਪ੍ਰਧਾਨ , ਮੈਂਬਰ ਅਤੇ ਕਨਵੀਨਰ ਨਿਯੁਕਤ ਕੀਤਾ ਗਿਆ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button