Breaking NewsD5 specialInternationalNews

ਖੇਤੀਬਾੜੀ ਕਾਨੂੰਨਾਂ ਦੇ ਸਮਰਥਨ ‘ਚ ਆਇਆ ਅਮਰੀਕਾ

ਵਾਸ਼ਿੰਗਟਨ : ਮੋਦੀ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਭਾਰਤ ‘ਚ ਸੜਕਾਂ ਤੋਂ ਸੰਸਦ ਤੱਕ ਲੜਾਈ ਜਾਰੀ ਹੈ। ਇਸ ‘ਚ ਅਮਰੀਕਾ ਨੇ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਭਾਰਤ ਦਾ ਸਮਰਥਨ ਕੀਤਾ ਹੈ। ਬਾਈਡਨ ਪ੍ਰਸ਼ਾਸਨ ਨੇ ਕਿਹਾ ਕਿ ਉਹ ਮੋਦੀ ਸਰਕਾਰ ਦੇ ਇਸ ਕਦਮ ਦਾ ਸਵਾਗਤ ਕਰਦੇ ਹਨ।  ਇਸ ਨਾਲ ਦੁਨੀਆ ਵਿਚ ਭਾਰਤੀ ਬਾਜ਼ਾਰ ਦਾ ਪ੍ਰਭਾਵ ਵਧੇਗਾ ਅਤੇ ਨਿੱਜੀ ਖੇਤਰ ਵਿਚ ਵਧੇਰੇ ਨਿਵੇਸ਼ ਹੋਣ ਦੇ ਮੌਕੇ ਵਧਣਗੇ।

ਸਾਬਕਾ ਜੇਲ੍ਹ ਮੰਤਰੀ ਦਾ ਕਿਸਾਨ ਅੰਦੋਲਨ ‘ਤੇ ਵੱਡਾ ਬਿਆਨ ! ਕੀਤੇ ਵੱਡੇ ਖੁਲਾਸੇ

ਨਵੇਂ ਖੇਤੀ ਕਾਨੰਨਾਂ ਦੇ ਵਿਰੋਧ ‘ਚ ਜਾਰੀ ਕਿਸਾਨ ਅੰਦੋਲਨ ‘ਤੇ ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਕਿ ਬਾਈਡਨ ਸਰਕਾਰ ਖੇਤੀ ਕਾਨੂੰਨਾਂ ‘ਚ ਸੁਧਾਰ ਲਈ ਭਾਰਤ ਸਰਕਾਰ ਦੇ ਕਦਮ ਦਾ ਸਮਰਥਨ ਕਰਦੀ ਹੈ, ਜੋ ਕਿਸਾਨਾਂ ਲਈ ਨਿੱਜੀ ਨਿਵੇਸ਼ ਅਤੇ ਵਧੇਰੇ ਬਾਜ਼ਾਰ ਪਹੁੰਚ ਨੂੰ ਆਕਰਸ਼ਿਤ ਕਰਦੀ ਹੈ।

ਮੱਧ ਪ੍ਰਦੇਸ਼ ਤੋਂ ਲੱਖਾਂ ਟਰੈਕਟਰ ਲੈ ਦਿੱਲੀ ਪਹੁੰਚਿਆ ਗਾਂਧੀ!ਦੇਖ ਬਾਰਡਰ ’ਤੇ ਬੈਠੇ ਕਿਸਾਨ ਵੀ ਹੋਏ ਹੈਰਾਨ

ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਸ਼ਾਂਤੀਪੂਰਣ ਵਿਰੋਧ ਪ੍ਰਦਰਸ਼ਨ ਕਿਸੇ ਵੀ ਸੰਪੰਨ ਲੋਕਤੰਤਰ ਦੀ ਪਛਾਣ ਹੈ ਅਤੇ ਭਾਰਤੀ ਸਰਵਉੱਚ ਅਦਾਲਤ ਨੇ ਵੀ ਇਹ ਹੀ ਕਿਹਾ ਹੈ। ਬੁਲਾਰੇ ਨੇ ਕਿਹਾ ਕਿ ਅਮਰੀਕਾ, ਭਾਰਤ ਅੰਦਰ ਗੱਲਬਾਤ ਰਾਹੀਂ ਪਾਰਟੀਆਂ ਵਿਚਕਾਰ ਕਿਸੇ ਵੀ ਮਤਭੇਦ ਨੂੰ ਹੱਲ ਕੀਤੇ ਜਾਣ ਦੇ ਪੱਖ ਵਿਚ ਹੈ। ਇਸ ਵਿਚਕਾਰ ਕਈ ਅਮਰੀਕੀ ਸੰਸਦ ਮੈਂਬਰਾਂ ਨੇ ਕਿਸਾਨਾਂ ਦਾ ਸਮਰਥਨ ਕੀਤਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button