Breaking NewsD5 specialIndiaNewsPoliticsPunjab

ਕਾਂਗਰਸੀ ਵਿਧਾਇਕਾਂ ਦੀ ਕੁਰਸੀ ਖਤਰੇ ‘ਚ ? ਇੱਕ ਟਵੀਟ ਨੇ ਕਾਂਗਰਸੀਆਂ ‘ਚ ਲਿਆਤਾ ਭੂਚਾਲ, ਵਿਰੋਧੀਆਂ ਨੂੰ ਲੱਗੀਆਂ ਮੌਜਾਂ (ਵੀਡੀਓ)

ਲੋਕ ਸਭਾ ਚੋਣਾਂ ‘ਚ ਜਿੱਤ ਹਾਸਲ ਕਰਨ ਲਈ ਨੇਤਾਵਾਂ ਅਤੇ ਪਾਰਟੀਆਂ ਵਲੋਂ ਪੂਰੀ ਜਾਨ ਲਗਾਈ ਜਾ ਰਹੀ ਹੈ। ਅਜਿਹੇ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀਆਂ ਨੂੰ ਖੁੱਲ੍ਹੀ ਚਿਤਾਵਨੀ ਦਿੱਤੀ ਹੈ। ਕੈਪਟਨ ਨੇ ਇੱਕ ਬਿਆਨ ‘ਚ ਆਪਣੇ ਮੰਤਰੀਆਂ ਨੇਤਾਵਾਂ ਅਤੇ ਵਿਧਾਇਕਾਂ ਨੂੰ ਕਿਹਾ ਹੈ ਕਿ ਉਹ ਪਾਰਟੀ ਨੂੰ ਆਪਣੇ-ਆਪਣੇ ਹਲਕੇ ‘ਚ ਜਿਤਾਉਣ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਉਨ੍ਹਾਂ ਨੂੰ ਕੈਬਨਿਟ ਤੋਂ ਹਟਾ ਦਿੱਤਾ ਜਾਵੇਗਾ। ਇਸ ਸਬੰਧ ‘ਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਵੀ ਸ਼ੇਅਰ ਕੀਤਾ।

Read Also ਪਿਸ਼ਾਬ ਨੂੰ ਲੈ ਕੇ ਗੁੱਥਮ-ਗੁੱਥੀ ਹੋਏ ਅਕਾਲੀ ਤੇ ਕਾਂਗਰਸੀ (ਵੀਡੀਓ)

ਕੈਪਟਨ ਮੁਤਾਬਕ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਦੇ `ਮਿਸ਼ਨ 13` (ਪੰਜਾਬ ਦੀਆਂ ਸਾਰੀਆਂ 13 ਸੀਟਾਂ) ਨੂੰ ਹਾਸਲ ਕਰਨ ਦੀ ਗਤੀ ਨੂੰ ਵਧਾਉਣ ਲਈ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਲੀਡਰਸ਼ਿਪ ‘ਚ ਕਾਂਗਰਸ ਹਾਈਕਮਾਂਡ ਵਲੋਂ ਇਹ ਫ਼ੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਦੇ ਇਸ ਸੁਨੇਹੇ ਤੋਂ ਸਾਫ਼ ਹੈ ਕਿ ਚੋਣਾਂ ‘ਚ ਕਾਰਗੁਜ਼ਾਰੀ ਦੇ ਆਧਾਰ `ਤੇ ਹੀ ਮੰਤਰੀਆਂ ਦਾ ਭਵਿੱਖ ਤੈਅ ਕੀਤਾ ਜਾਵੇਗਾ। ਉੱਥੇ ਹੀ ਵਿਧਾਇਕਾਂ ਨੂੰ ਮੁੱਖ ਮੰਤਰੀ ਨੇ ਕਿਹਾ ਹੈ ਕਿ ਜਿਨ੍ਹਾਂ ਦੇ ਹਲਕੇ `ਚ ਵੋਟਾਂ ਘੱਟ ਹੋਈਆਂ, ਉਨ੍ਹਾਂ ਨੂੰ ਅਗਲੀਆਂ ਚੋਣਾਂ `ਚ ਟਿਕਟ ਨਹੀਂ ਦਿੱਤੀ ਜਾਵੇਗੀ।

ਉਧਰ ਕੈਪਟਨ ਦੇ ਇਸ ਬਿਆਨ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸੀਨੀਅਰ ਆਗੂ ਡਾ. ਦਲਜੀਤ ਚੀਮਾ ਨੇ ਪ੍ਰਤੀਕਰਮ ਦਿੱਤਾ। ਉਹਨਾਂ ਕਿਹਾ ਕਿ ਕੈਪਟਨ ਦੇ ਇਸ ਬਿਆਨ ਤੋਂ ਸਾਫ ਹੈ ਕਿ ਉਹ ਹਾਰ ਮੰਨ ਚੁੱਕੇ ਹਨ। ਬੇਸ਼ੱਕ ਕੈਪਟਨ ਵੱਲੋਂ ਪਾਰਟੀ ‘ਚ ਟਿਕਟਾਂ ਨੂੰ ਲੈ ਕੇ ਚੱਲ ਰਹੀ ਖਿੱਚੋਤਾਨ ‘ਤੇ ਲਗਾਮ ਕੱਸੀ ਜਾ ਚੁੱਕੀ ਹੈ ਪਰ ਮੰਤਰੀਆਂ ਅਤੇ ਵਿਧਾਇਕਾਂ ਨੂੰ ਜਾਰੀ ਚਿਤਾਵਨੀ ਨੇ ਕਾਂਗਰਸ ‘ਚ ਹਲਚਲ ਮੁੜ ਤੋਂ ਤੇਜ਼ ਹੋ ਗਈ ਹੈ ਉਧਰ ਵਿਰੋਧੀਆਂ ਨੂੰ ਵੀ ਜਿਵੇਂ ਬੈਠੇ ਬੈਠਾਏ ਕਾਂਗਰਸ ਨੂੰ ਘੇਰਨ ਦਾ ਨਵਾਂ ਮੁੱਦਾ ਮਿਲ ਗਿਆ। ਵੇਖਣਾ ਹੋਵੇਗਾ ਕੈਪਟਨ ਦੀ ਚਿਤਾਵਨੀ ਦਾ ਚੋਣਾਂ ‘ਤੇ ਕੀ ਅਸਰ ਪੈਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button