Breaking NewsD5 specialIndiaNewsPoliticsPunjab

ਕੈਮਰਾਮੈਨ ਦੇ ਮੌਤ ਤੋਂ ਪਹਿਲਾਂ ਆਪਣੀ ਮਾਂ ਲਈ ਆਖ਼ਰੀ ਬੋਲ

ਇਹ ਵੀਡੀਓ ਓਸੇ ਕੈਮਰਾਮੈਨ ਦੀ ਹੈ ਜੋ ਨਕਸਲੀ ਹਮਲੇ ਦੌਰਾਨ ਮਾਰਿਆ ਗਿਆ। ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ‘ਚ ਹੋਏ ਨਕਸਲੀ ਹਮਲੇ ‘ਚ ਦੋ ਪੁਲਿਸ ਮੁਲਾਜ਼ਮਾਂ ਦੇ ਨਾਲ ਦੂਰਦਰਸ਼ਨ ਦੇ ਕੈਮਰਾਮੈਨ ਅਚੂਤਾਨੰਦ ਸਾਹੂ ਦੀ ਵੀ ਮੌਤ ਹੋ ਗਈ। ਜਦਕਿ ਦੋ ਹੋਰ ਜ਼ਖ਼ਮੀ ਹੋ ਗਏ ਜ਼ਿੰਦਗੀ ਦੇ ਆਖ਼ਰੀ ਸਾਹ ‘ਤੇ ਜਦੋਂ ਮੌਤ ਸਿਰ ‘ਤੇ ਖੜ੍ਹੀ ਹੋਵੇ। ਅਸਮਾਨ ਵਿੱਚ ਗੋਲੀਆਂ ਦੀ ਆਵਾਜ਼ ਗੂੰਜਦੀ ਹੋਵੇ ਜੰਗਲ ਦੇ ਪੱਤੇ ਵੀ ਸਹਿਮ ਜਾਣ ਹਵਾਵਾਂ ਰੁਕ ਜਾਣ। ਓਸ ਵੇਲੇ ਕਿਸ ਤਰ੍ਹਾਂ ਮੌਤ ਦਾ ਸਾਹਮਣਾ ਕੀਤਾ ਜਾਂਦਾ ਹੈ। ਉਹ ਪਲ ਬੇਹੱਦ ਦਰਦਨਾਕ ਹੁੰਦਾ ਹੈ ਪਰ ਇਸ ਕੈਮਰਾਮੈਨ ਨੇ ਮੌਤ ਦੇ ਸਾਹਮਣੇ ਵੇਖ ਕੇ ਇਹ ਆਖ਼ਰੀ ਬੋਲ ਕਿ ਮੌਤ ਨੂੰ ਸਾਹਮਣੇ ਵੇਖ ਕੇ ਡਰ ਨਹੀਂ ਲੱਗ ਰਿਹਾ।

Read Also ਦਰੱਖਤ ਡਿੱਗਣ ਨਾਲ ਉੱਤਰੀ ਕੈਰੋਲੀਨਾ ਦੇ ਦੋ ਪੱਤਰਕਾਰਾਂ ਦੀ ਮੌਤ

ਅਚੂਤਾਨੰਦ ਸਾਹੂ ਦੇ ਨਾਲ ਸਬ ਇੰਸਪੈਕਟਰ ਰੁਦਰਪ੍ਰਤਾਪ ਸਿੰਘ ਅਤੇ ਅਸਿਸਟੈਂਟ ਕਾਂਸਟੇਬਲ ਮਾਂਗਲੂ ਨੇ ਵੀ ਆਖ਼ਰੀ ਦਮ ਤੱਕ ਆਪਣੀ ਡਿਊਟੀ ਅਤੇ ਫ਼ਰਜ਼ ਨੂੰ ਪੂਰਾ ਕੀਤਾ। ਕੇਂਦਰ ਸਰਕਾਰ ਨੇ ਕੈਮਰਾਮੈਨ ਦੇ ਪਰਿਵਾਰ ਨੂੰ 15 ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ ਜ਼ਿਕਰ ਏ ਖ਼ਾਸ ਹੈ ਕਿ ਅਗਲੇ ਮਹੀਨੇ ਛੱਤੀਸਗੜ੍ਹ ‘ਚ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਦਾ ਨਕਸਲੀਆਂ ਨੇ ਬਾਈਕਾਟ ਕੀਤਾ ਹੋਇਆ ਹੈ। ਕੈਮਰਾਮੈਨ ਦੇ ਆਖਰੀ ਪਲਾਂ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਰੂਹ ਕੰਬਣ ਲੱਗ ਜਾਂਦੀ ਹੈ ਅਤੇ ਸ਼ਬਦ ਮੁੱਕ ਜਾਂਦੇ ਹਨ। ਇਸ ਮੰਜ਼ਰ ਨੂੰ ਮਹਿਸੂਸ ਕਰਨਾ ਹੀ ਬੇਹੱਦ ਦਰਦਨਾਕ ਅਤੇ ਭਾਵੁਕਤਾ ਭਰਿਆ ਹੈ ਕਿ ਮੌਤ ਨੂੰ ਸਾਹਮਣੇ ਵੇਖ ਕੇ ਡਰ ਨਹੀਂ ਲੱਗ ਰਿਹਾ।

https://youtu.be/NHI0CYetuGg

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button