Breaking NewsD5 specialNewsSports

IPL 2021 : Rajasthan Royals ਨੇ 3D show ਦੇ ਜਰੀਏ ਲਾਂਚ ਕੀਤੀ ਆਪਣੀ ਟੀਮ ਦੀ ਜਰਸੀ

ਜੈਪੁਰ : ਰਾਜਸਥਾਨ ਰਾਇਲਸ ਨੇ ਆਈਪੀਐਲ 2021 ਸੀਜਨ ਲਈ ਇੱਥੇ ਸਵਾਈ ਮਾਨ ਸਿੰਘ ਸਟੇਡੀਅਮ ‘ਚ 3ਡੀ ਪ੍ਰੋਜੈਸ਼ਕਨ ਅਤੇ ਲਾਈਟ ਸ਼ੋਅ ਦੇ ਜ਼ਰੀਏ ਟੀਮ ਦੀ ਜਰਸੀ ਲਾਂਚ ਕੀਤੀ। ਇਸ ਸ਼ੋਅ ਦਾ ਸਟੇਡੀਅਮ ਨਾਲ ਲਾਈਵ ਪ੍ਰਸਾਰਣ ਕੀਤਾ ਗਿਆ, ਜਿਸਨੂੰ ਦੁਨੀਆ ‘ਚ ਟੀਮ ਦੇ ਪ੍ਰਸ਼ੰਸਕਾਂ ਅਤੇ ਮੁੰਬਈ ‘ਚ ਬਾਇਓ – ਬਬਲ ‘ਚ ਰਹਿ ਰਹੇ ਟੀਮ ਦੇ ਖਿਡਾਰੀਆਂ ਨੇ ਦੇਖਿਆ। ਰਾਜਸਥਾਨ 2008 ‘ਚ ਆਈਪੀਐਲ ਦੇ ਪਹਿਲੇ ਸੀਜਨ ਦਾ ਜੇਤੂ ਰਿਹਾ ਸੀ ਪਰ ਉਹ ਸੀਜਨ ‘ਚ ਵੀ ਆਪਣੇ ਘਰੇਲੂ ਮੈਦਾਨ ‘ਤੇ ਨਹੀਂ ਖੇਡ ਸਕੇਗਾ। ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ ) ਨੇ ਇਸ ਵਾਰ ਆਈਪੀਐਲ ਦੇ ਮੁਕਾਬਲੇ ਛੇ ਸ਼ਹਿਰਾਂ ‘ਚ ਆਯੋਜਿਤ ਕਰਨ ਦਾ ਫੈਸਲਾ ਕੀਤਾ ਸੀ।

BREAKING-ਮੋਦੀ ਦੇ ਸ਼ਹਿਰ ’ਚ ਕਿਸਾਨਾਂ ਨੇ ਕੁੱਟਿਆ ਬੀਜੇਪੀ ਦਾ ਭਗਤ!ਕਰਾਤੀ ਬੱਲੇ-ਬੱਲੇ!

ਟੀਮ ਨੇ ਬਿਆਨ ਜਾਰੀ ਕਰ ਕਿਹਾ, ‘‘ਸ਼ੋਅ ਦੀ ਸ਼ੁਰੂਆਤ ਸਵਾਈ ਮਾਨ ਸਿੰਘ ਸਟੇਡੀਅਮ ਦੀ ਸਜਾਵਟ ਦੇ ਨਾਲ ਹੋਈ। ਲਾਈਵ ਸ਼ੋਅ ਲਈ ਸਕਰੀਨ ਲਗਾਈ ਗਈ ਅਤੇ ਇਸ ਵਿੱਚ ਸਟੇਡੀਅਮ, ਸ਼ਹਿਰ ਅਤੇ ਰਾਜਸਥਾਨ ਦੀ ਵੀਡੀਓ ਨੂੰ ਦਿਖਾਇਆ ਗਿਆ। ਰਾਜਸਥਾਨ ਦੇ ਖਿਡਾਰੀ ਨਵੇਂ ਸੈਸਨ ਲਈ ਜਰਸੀ ਪਹਿਨੇ 3ਡੀ ਪ੍ਰੋਜੈਕਟ ‘ਚ ਵਿਖਾਈ ਦਿੱਤੇ। ਇਹ ਜਰਸੀ ਗੁਲਾਬੀ ਅਤੇ ਨੀਲੇ ਰੰਗ ਦੀ ਹੈ।’’ ਰਾਜਸਥਾਨ ਨੇ ਇਸ ਸਾਲ ਟੀਮ ‘ਚ ਦੱਖਣੀ ਅਫਰੀਕਾ  ਦੇ ਆਲਰਾਊਂਡਰ ਕਰਿਸ ਮੋਰਿਸ ਨੂੰ ਟੀਮ ‘ਚ ਸ਼ਾਮਿਲ ਕੀਤਾ ਸੀ ਅਤੇ ਉਨ੍ਹਾਂ ਨੇ ਨੇ ਜਰਸੀ ਦੀ ਸ਼ਾਬਾਸ਼ੀ ਕੀਤੀ। ਮੋਰਿਸ ਨੇ ਕਿਹਾ, ‘‘ਨਵੀਂ ਜਰਸੀ ਦਾ ਲਾਂਚ ਹੋਣਾ ਵਿਸ਼ਵਾਸ ਤੋਂ ਪਰੇ ਹੈ। 2015 ਤੋਂ ਹੁਣ ਤੱਕ ਜਰਸੀ ਕਈ ਵਾਰ ਬਦਲੀ ਹੈ ਅਤੇ ਇਹ ਬੇਹੱਦ ਸੁੰਦਰ ਜਰਸੀ ਹੈ। ਮੈਂ ਟੀਮ ਦੇ ਨਾਲ ਇੱਕ ਵਾਰ ਫਿਰ ਜੁੜ ਕੇ ਉਤਸ਼ਾਹਿਤ ਹਾਂ । ’’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button