Breaking NewsD5 specialNewsPoliticsPunjab

ਭਗਵੰਤ ਮਾਨ ਦਾ ਹਲਕਾ ਫੇਰ ਚਰਚਾ ‘ਚ, ਹਸਪਤਾਲ ‘ਚ ਮਰੀਜ਼ਾਂ ਨੂੰ ਖਾਲੀ ਕਮਰੇ ਤੇ ਕੰਧਾਂ ਦਿੰਦੀਆਂ ਨੇ ਦਵਾਈ! (ਵੀਡੀਓ)

ਸੰਗਰੂਰ : ਸੰਗਰੂਰ ਦੇ ਐਮ.ਪੀ ਭਗਵੰਤ ਮਾਨ ਵਲੋਂ ਚੋਣ ਪ੍ਰਚਾਰ ਦੋਰਾਨ ਲਗਾਤਾਰ ਇਹ ਵਾਅਵੇ ਕੀਤੇ ਜਾ ਰਹੇ ਨੇ ਕੀ ਉਨ੍ਹਾਂ ਵਲੋਂ ਸੰਗਰੂਰ ‘ਚ ਹਰ ਸੰਭਵ ਕੰਮ ਕਰਵਾਇਆ ਗਿਆ ਹੈ ਪਰ ਹੁਣ ਤਹਾਨੂੰ ਅਸੀ ਸੰਗਰੂਰ ਦੇ ਅਜਿਹੇ ਮਾਮਲੇ ਤੋਂ ਕਰਵਾਉਣ ਜਾ ਰਹੇ ਹਾਂ ਜਿਥੇ ਹਸਪਤਾਲ ਤਾਂ ਹੈ ਪਰ ਡਾਕਟਰ ਨਹੀਂ। ਇਹ ਲਹਿਰਾਗਾਗਾ ਦਾ ਸਿਵਲ ਹਸਪਤਾਲ ਹੈ ਜਿਥੇ ਲੋਕਾਂ ਨੂੰ ਦਵਾਈ ਦੇਣ ਲਈ ਡਾਕਟਰ ਕਦੇ ਨਹੀਂ ਮਿਲਦੇ। ਸਾਰਾ ਕੰਮ ਨਰਸਾਂ ਹੀ ਕਰਦੀਆਂ ਹਨ ਹਸਪਤਾਲ ‘ਚ ਦਵਾਈ ਲੈਣ ਆਏ ਮਰੀਜ ਦਾ ਕਹਿਣਾ ਹੈ ਕਿ ਉਹ ਲਗਾਤਾਰ ਤਿੰਨ ਦਿਨਾਂ ਤੋਂ ਹਸਪਤਾਲ ਆ ਰਹੇ ਹਨ ਪਰ ਹਸਪਤਾਲ ‘ਚ ਕੋਈ ਡਾਕਟਰ ਨਹੀ ਹੈ।

Read Also ਜੱਸੀ ਜਸਰਾਜ ਤੇ ਬੈਂਸ ਨੇ ਕੀਤੇ ਅਜਿਹੇ ਖੁਲਾਸੇ, ਭਗਵੰਤ ਮਾਨ ਦੀ ਉੱਡੀ ਨੀਂਦ (ਵੀਡੀਓ)

ਜਦੋ ਇਸ ਸਬੰਧੀ ਜਿਵੇਂ ਹੀ ਪੱਤਰਕਾਰਾਂ ਵਲੋਂ ਹਸਪਤਾਲ ‘ਚ ਮੌਜੂਦ ਨਰਸ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਗੱਲ ਨੂੰ ਗੋਲਮੋਲ ਕਰਦਿਆਂ ਆਪਣੇ ਪਾਸਿਓ ਪੱਲਾ ਝਾੜ ਦਿੱਤਾ। ਦੱਸ ਦੇਈਏ ਕਿ ਸੰਗਰੂਰ ਉਹ ਹਲਕਾ ਜਿਥੇ ਵੱਡੇ ਵੱਡੇ ਦਿੱਗਜ ਲੀਡਰ ਚੋਣਾਂ ਜਿੱਤ ਚੁੱਕੇ ਨੇ ਤੇ ਵੱਡੇ ਮੰਤਰੀ ਵੀ ਰਹਿ ਚੁੱਕੇ ਹਨ। ਢੀਂਡਸਾ ਪਰਿਵਾਰ ਹੋਵੇ ਜਾਂ ਫੇਰ ਬੀਬੀ ਭੱਠਲ ਇਨ੍ਹਾਂ ਸਭ ਦੇ ਹੁੰਦੇ ਹੋਏ ਵੀ ਹਸਪਤਾਲਾਂ ਦਾ ਅਜਿਹਾ ਹਾਲ ਹੈ। ਜੇਕਰ ਵੱਡੇ ਲੀਡਰ ਹੀ ਇਨ੍ਹਾਂ ਦੀ ਸਾਰ ਨਹੀਂ ਲੈਂਣਗੇ ਤਾਂ ਵੋਟਾਂ ਵੇਲੇ ਕਿਸ ਮੂੰਹ ਨਾਲ ਵੋਟਰਾਂ ਤੋਂ ਵੋਟ ਦੀ ਮੰਗ ਕਰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button