PunjabTop News

ਪੰਜਾਬ ਭਾਜਪਾ ਦੇ ਵੱਡੇ ਆਗੂ ਨੂੰ ਜਾਨ ਤੋਂ ਮਾਰਨ ਦੀ ਦਿੱਤੀ ਧਮਕੀ

ਚੰਡੀਗੜ੍ਹ: ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸੁੱਖਮਿੰਦਰਪਾਲ ਸਿੰਘ ਗਰੇਵਾਲ ਨੂੰ ਪਾਕਿਸਤਾਨ ਵਿੱਚ ਬੈਠੇ ਅਤਿਵਾਦੀ ਹਰਵਿੰਦਰ ਸਿੰਘ ਰਿੰਦਾ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਪੱਤਰਕਾਰਾਂ ਵੱਲੋਂ ਪੁੱਛੇ ਜਾਣ ਤੇ ਭਾਜਪਾ ਆਗੂ ਨੇ ਕਿਹਾ ਕਿ ਉਨ੍ਹਾਂ ਦੱਸਿਆ ਕਿ 13 ਸਤੰਬਰ 2023 ਨੂੰ ਉਨ੍ਹਾਂ ਦੀ ਈ-ਮੇਲ bjpspsgrewal@gmail.com ‘ਤੇ happykhali@keemail.me ਤੋਂ ਧਮਕੀ ਭਰੀ ਈ-ਮੇਲ ਆਈ ਹੈ। ਜਿਸ ਵਿੱਚ ਭੇਜਣ ਵਾਲੇ ਨੇ ਆਪਣਾ ਨਾਮ ‘ਰਿੰਦਾ’ ਲਿਖਿਆ ਹੈ, ਜੋ ਕਿ ਪਾਕਿਸਤਾਨ ਵਿੱਚ ਬੈਠੇ ਖਾਲਿਸਤਾਨੀ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੁਆਰਾ ਵਰਤਿਆ ਜਾਂਦਾ ਹੈ।

ਪ੍ਰੋਫ਼ੈਸਰ ਦੀ ਕੁੱਟਮਾਰ ਮਾਮਲੇ ’ਚ ਨਵਾਂ ਮੋੜ,ਕੁੜੀ ਦਾ ਪਰਿਵਾਰ ਆਇਆ ਸਾਹਮਣੇ | Punjabi University | D5 Channel

ਉਨ੍ਹਾਂ ਕਿਹਾ ਕਿ ਇਹ ਧਮਕੀ ਭਰੀ ਈ-ਮੇਲ ਕੁਝ ਨਿਊਜ਼ ਚੈਨਲ, ਮੀਡੀਆ ਚੈਨਲ, ਆਨਲਾਈਨ ਮੀਡੀਆ ਚੈਨਲ ਅਤੇ ਇੱਕ ਪਾਕਿਸਤਾਨੀ ਮੀਡੀਆ ਚੈਨਲ ਨੂੰ ਵੀ ਭੇਜੀ ਗਈ ਹੈ। ਉਸਨੇ ਦੱਸਿਆ ਕਿ ਈ-ਮੇਲ ਵਿੱਚ ਅਰਸ਼ ਡੱਲਾ ਦੇ ਨਾਲ ਗੱਲਬਾਤ ਅਤੇ ਉਸ ਨੂੰ ਜਾਨ ਤੋਂ ਮਾਰਨ ਦੀ ਗੱਲ ਕੀਤੀ ਗਈ ਹੈ। ਉਸ ਨੇ ਕਿਹਾ ਕਿ ਇਸ ਧਮਕੀ ਸਬੰਧੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਵਤਨਪ੍ਰਸਤ ਹਨ, ਭੀੜ ਵਿੱਚ ਚਲਦਿਆਂ ਨੂੰ ਧੱਕੇ ਵੀ ਵੱਜਦੇ ਹੀ ਹੁੰਦੇ ਨੇ। ਉਹ ਅਜਿਹੀਆਂ ਧਮਕੀਆਂ ਤੋਂ ਨਹੀਂ ਡਰਨ ਵਾਲੇ ਹਨ। ਉਹ ਹਮੇਸ਼ਾ ਸਮਾਜ ਦੀ ਸੇਵਾ ਕਰਦੇ ਰਹਿਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button