Breaking NewsD5 specialIndiaInternationalNewsTop News

Russia Ukraine War : ਰੂਸ ਨੇ ਭਾਰਤੀਆਂ ਨੂੰ ਦਿੱਤੀ ਵੱਡੀ ਰਾਹਤ, ਖਾਰਕੀਵ ‘ਚ 6 ਘੰਟੇ ਲਈ ਰੋਕਿਆ ਯੁੱਧ

ਨਵੀਂ ਦਿੱਲੀ/ਰੂਸ : ਰੂਸ – ਯੂਕਰੇਨ ਜੰਗ ਦੇ ਵਿੱਚ ਭਾਰਤੀਆਂ ਦੀ ਜੰਗੀ ਪੱਧਰ ‘ਤੇ ਨਿਕਾਸੀ ਜਾਰੀ ਹੈ। ਇਸ ‘ਚ ਰੂਸ ਨੇ ਖਾਰਕੀਵ ‘ਚ ਫਸੇ ਭਾਰਤੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਖਾਰਕੀਵ ‘ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਰੂਸ ਨੇ ਛੇ ਘੰਟਿਆਂ ਤੱਕ ਹਮਲੇ ਰੋਕ ਦਿੱਤੇ ਹਨ। ਇਸਨੂੰ ਭਾਰਤੀ ਕੂਟਨੀਤੀ ਅਤੇ ਪੀਐਮ ਨਰਿੰਦਰ ਮੋਦੀ ਦੀਆਂ ਕੋਸ਼ਿਸ਼ਾਂ ਦੀ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ।

BIG Breaking : Gangster Bhola Shooter ਦੀ Death, ਜੇਲ੍ਹ ’ਚ ਪਈਆਂ ਭਾਜੜਾਂ | D5 Channel Punjabi

ਦੱਸ ਦਈਏ ਕਿ ਬੁੱਧਵਾਰ ਰਾਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕੀਤੀ ਸੀ। ਇਸ ਦੌਰਾਨ ਨਰਿੰਦਰ ਮੋਦੀ ਨੇ ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਦਾ ਮੁੱਦਾ ਚੁੱਕਿਆ ਸੀ। ਉਥੇ ਹੀ ਰੂਸ ਦੇ ਰਾਸ਼ਟਰਪਤੀ ਨੇ ਪੀਐਮ ਨੂੰ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਸੀ  ਉਨ੍ਹਾਂ ਨੇ ਭਾਰਤੀ ਵਿਦਿਆਰਥੀਆਂ ਦੇ ਝਟਪਟ ਰੈਸਕਿਊ ਲਈ ਰੂਸੀ ਫੌਜ ਦੁਆਰਾ ਖਾਰਕੀਵ ਤੋਂ ਰੂਸ ਤੱਕ ਇੱਕ ਸੁਰੱਖਿਅਤ ਕਾਰੀਡੋਰ ਬਣਾਉਣ ਦੀ ਵੀ ਗੱਲ ਕਹੀ ਸੀ। ਇਸਦੇ ਅਗਲੇ ਦਿਨ ਹੀ ਰੂਸ 6 ਘੰਟਿਆਂ ਤੱਕ ਲੜਾਈ ਰੋਕਣ ਲਈ ਤਿਆਰ ਹੋ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button