Breaking NewsD5 specialIndiaNewsPoliticsPunjab

‘ਕੈਪਟਨ ਅਮਰਿੰਦਰ ਸਿੰਘ ਤੋਂ ਵੀ ਨਹੀਂ ਕੋਈ ਆਸ’

ਫਰੀਦਕੋਟ : ਬਹਿਬਲ ਕਲਾਂ ਗੋਲੀਕਾਂਡ ਕੇਸ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਹਾਰਟ ਅਟੈਕ ਨਾਲ ਹੋਈ ਮੌਤ ਦੇ ਮਾਮਲੇ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪੀੜਿਤ ਪਰਿਵਾਰ ਦਾ ਦਾਅਵਾ ਹੈ ਕਿ ਮੌਤ ਤੋਂ ਪਹਿਲਾਂ ਉਨ੍ਹਾਂ ‘ਤੇ ਗਵਾਹੀ ਤੋਂ ਮੁੱਕਰ ਜਾਣ ਲਈ ਦਬਾਅ ਬਣਾਇਆ ਜਾ ਰਿਹਾ ਸੀ ਅਤੇ ਉਸਦੇ ਪਿੱਛੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਮੁੱਖਮੰਤਰੀ ਦੇ ਰਾਜਨੀਤਕ ਸਲਾਹਕਾਰ ਅਤੇ ਫਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੀ ਸ਼ਹਿ ਸੀ।

ਬਹਿਬਲ ਕਾਂਡ ‘ਚ ਨਵਾਂ ਖ਼ੁਲਾਸਾ, ਮ੍ਰਿਤਕ ਗਵਾਹ ਦੇ ਪਰਿਵਾਰ ਦੀ ਪ੍ਰੈੱਸ ਕਾਨਫਰੰਸ, Captain ਤੋਂ ਵੀ ਕੋਈ ਆਸ ਨਹੀਂ (Video)

ਇਸ ਮਾਮਲੇ ‘ਚ ਮੁੱਖਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਵੀ ਪਰਿਵਾਰ ਮੰਤਰੀ ਅਤੇ ਵਿਧਾਇਕ ਦੇ ਖਿਲਾਫ ਆਪਣੇ ਸਟੈਂਡ ‘ਤੇ ਕਾਇਮ ਹੈ। ਹੁਣ ਸੁਰਜੀਤ ਸਿੰਘ ਦੀ ਪਤਨੀ ਜਸਵੀਰ ਕੌਰ ਨੇ ਥਾਣੇ ਬਾਜਾਖਾਨਾ ਵਿੱਚ ਇੱਕ ਨਵੀਂ ਸ਼ਿਕਾਇਤ ਸੌਂਪੀ ਜਿਸ ਵਿੱਚ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਸਮੇਤ ਬਰਗਾੜੀ ਪੁਲਿਸ ਚੌਂਕੀ ਦੇ ਦੋ ਮੁਲਾਜ਼ਮਾਂ,ਤਿੰਨ ਪਾਵਰਕਾਮ ਅਧਿਕਾਰੀਆਂ ਦੇ ਨਾਲ ਨਾਮਜ਼ਦ ਹੋ ਚੁੱਕੇ ਮਨਜਿੰਦਰ ਸਿੰਘ ਸਮੇਤ ਤਿੰਨ ਵਿਅਕਤੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

Sukha Kahlwa Group Gopi Nijjar Exclusive Interview | #Shooter Movie ਸੁੱਖਾ ਕਾਹਲਵਾਂ

ਅੱਜ ਆਪਣੇ ਘਰ ‘ਚ ਪ੍ਰੈਸ ਕਾਨਫਰੰਸ ‘ਚ ਮਰਹੂਮ ਸੁਰਜੀਤ ਸਿੰਘ ਦੀ ਪਤਨੀ ਅਤੇ ਬੇਟੇ ਲਖਵਿੰਦਰ ਸਿੰਘ ਨੇ ਕਿਹਾ ਕਿ ਮੁੱਖਮੰਤਰੀ ਨਾਲ ਮੁਲਾਕਾਤ ਦੇ ਦੌਰਾਨ ਉਨ੍ਹਾਂ ਨੂੰ ਇਨਸਾਫ ਦਾ ਭਰੋਸਾ ਦਿੱਤਾ ਗਿਆ ਸੀ ਪਰ ਜਿਲ੍ਹਾ ਪੁਲਿਸ ਆਰੋਪੀਆਂ ਦੇ ਨਾਲ ਮਿਲੀ ਹੋਈ ਹੈ।ਉਨ੍ਹਾਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਸਿਰਫ਼ ਉਨ੍ਹਾਂ ਦੇ ਪਿੰਡ ਦੇ ਹੀ ਤਿੰਨ ਲੋਕਾਂ ‘ਤੇ ਇੱਕ ਕੇਸ ਦਰਜ ਕੀਤਾ ਗਿਆ ਪਰ ਸੱਤ ਦਿਨ ਬੀਤ ਜਾਣ ‘ਤੇ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਕਾਂਗਰਸ ਦੀ ਪੰਜਾਬ ਸਰਕਾਰ ਤੋਂ ਉਂਮੀਦ ਸੀ ਪਰ ਹੁਣ ਉਹ ਟੁੱਟ ਚੁੱਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button