Breaking NewsD5 specialNewsSportsTop News

WTC : ਵਰਲਡ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਭਾਰਤੀ ਟੀਮ ਦਾ ਐਲਾਨ, ਇਨ੍ਹਾਂ 15 ਖਿਡਾਰੀਆਂ ਨੂੰ ਮਿਲੀ ਜਗ੍ਹਾ

ਨਵੀਂ ਦਿੱਲੀ : ਭਾਰਤ ਨੇ ਸ਼ੁੱਕਰਵਾਰ ਨਿਊਜ਼ੀਲੈਂਡ ਦੇ ਨਾਲ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਫਾਇਨਲ ਲਈ ਮੰਗਲਵਾਰ ਨੂੰ ਆਪਣੀ 15 ਮੈਂਬਰੀ ਟੀਮ ਦੀ ਘੋਸ਼ਣਾ ਕਰ ਦਿੱਤੀ ਹੈ। ਨਿਊਜੀਲੈਂਡ ਦੀ ਟੀਮ ਨੇ ਵੀ ਡਬਲਿਊਟੀਸੀ ਫਾਇਨਲ ਲਈ ਮੰਗਲਵਾਰ ਨੂੰ ਹੀ ਆਪਣੀ ਟੀਮ ਦਾ ਐਲਾਨ ਕੀਤਾ ਹੈ। ਬੀਸੀਸੀਆਈ ਨੇ ਮੰਗਲਵਾਰ ਨੂੰ ਟਵਿਟਰ ‘ਤੇ ਟੀਮ ਦੀ ਘੋਸ਼ਣਾ ਕੀਤੀ। ਬੋਰਡ ਨੇ 15 ਮੈਂਬਰੀ ਟੀਮ ‘ਚ ਰਿਸ਼ਭ ਪੰਤ ਅਤੇ ਰਿੱਧੀਮਾਨ ਸਾਹਾ ਦੇ ਰੂਪ ‘ਚ ਦੋ ਵਿਕੇਟਕੀਪਰਾਂ ਨੂੰ ਰੱਖਿਆ ਹੈ। ਇਸ ਤੋਂ ਇਲਾਵਾ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜ਼ਡੇਜਾ ਨੂੰ ਵੀ ਟੀਮ ‘ਚ ਸ਼ਾਮਿਲ ਕੀਤਾ ਹੈ।

🔴LIVE | ਅੱਧੀ ਰਾਤ ਨੂੰ ਅਮਿਤ ਸ਼ਾਹ ਤੇ ਜੇਪੀ ਨੱਡਾ ਨੇ ਕੀਤੀ ਮੀਟਿੰਗ ! ਕੱਢਣਗੇ ਹੁਣ ਹੱਲ, ਅਡਾਨੀ ‘ਤੇ ਹੋਵੇਗੀ ਕਾਰਵਾਈ!

ਤੇਜ਼ ਬੱਲੇਬਾਜਾ ‘ਚ ਜਸਪ੍ਰੀਤ ਬੁਮਰਾਹ, ਈਸ਼ਾਂਤ ਸ਼ਰਮਾ ਮੁਹੰਮਦ ਸ਼ਮੀ, ਉਮੇਸ਼ ਯਾਦਵ ਅਤੇ ਮੋਹੰਮਦ ਸਿਰਾਜ ਨੂੰ ਜਗ੍ਹਾ ਦਿੱਤੀ ਗਈ ਹੈ, ਜਦੋਂ ਕਿ ਬੱਲੇਬਾਜਾਂ ‘ਚ ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਕਪਤਾਨ ਵਿਰਾਟ ਕੋਹਲੀ, ਉਕਪਤਾਨ ਅਜਿੰਕਿਆ ਰਹਾਣੇ ਅਤੇ ਹਨੁਮਾ ਵਿਹਾਰੀ ਸ਼ਾਮਿਲ ਹਨ। ਇੰਗਲੈਂਡ ਦੌਰੇ ਲਈ ਸ਼ਾਮਿਲ ਟੀਮ ਦੇ ਖਿਡਾਰੀਆਂ ‘ਚ ਮਯੰਕ ਅਗਰਵਾਲ, ਅਕਸ਼ਰ ਪਟੇ , ਵਾਸ਼ਿੰਗਟਨ ਸੁੰਦਰ, ਸ਼ਾਦਰੁਲ ਠਾਕੁਰ ਅਤੇ ਲੋਕੇਸ਼ ਰਾਹੁਲ ਨੂੰ ਡਬਲਿਊਟੀਸੀ ਲਈ ਚੁਣੀ ਗਈ ਟੀਮ ਤੋਂ ਬਾਹਰ ਰੱਖਿਆ ਗਿਆ ਹੈ। ਇਨ੍ਹਾਂ ਖਿਡਾਰੀਆਂ ਵਿੱਚੋਂ ਪਟੇਲ ਅਤੇ ਸੁੰਦਰ ਭਾਰਤ ਪਿਛਲੀ ਟੈਸਟ ਟੀਮ ਦਾ ਹਿੱਸਾ ਸਨ, ਜੋ ਕਿ ਮਾਰਚ ‘ਚ ਅਹਿਮਦਾਬਾਦ ‘ਚ ਇੰਗਲੈਂਡ ਦੇ ਖਿਲਾਫ ਖੇਡਿਆ ਗਿਆ ਸੀ।

ਹਾਏ ਸਰਕਾਰੇ ਤੈਨੂੰ ਦਰਦ ਨਾ ਆਇਆ ! ਗੋਲਡ ਮੈਡਲ ਜਿੱਤਣ ਵਾਲੀ ਖਿਡਾਰਨ ਦਾ ਹੋਇਆ ਆਹ ਹਾਲ ! ਅੱਖਾਂ ‘ਚ ਆ ਜਾਣਗੇ ਹੰਝੂ

ਨਿਊਜ਼ੀਲੈਂਡ ਦੀ ਟੀਮ : ਕੇਨ ਵਿਲੀਅਮਸਨ (ਕਪਤਾਨ), ਟਾਮ ਬਲੰਡੇਲ, ਟ੍ਰੇਂਟ ਬੋਲਟ, ਡੇਵੋਨ ਕਾਨਵੇ, ਕੋਲਿਨ ਡੀ ਗ੍ਰੈਡਹੋਮ, ਮੈਟ ਹੈਨਰੀ, ਕਾਈਲ ਜੈੈਮੀਸਨ, ਟਾਮ ਲਾਥਮ, ਹੈਨਰੀ ਨਿਕੋਲਸ, ਅਜਾਜ ਪਟੇਲ, ਟਿਮ ਸਾਊਦੀ, ਰਾਸ ਟੇਲਰ, ਨੀਲ ਵੈਗਰਨ, ਬੀਜੇ ਵਾਟਲਿੰਗ, ਵਿਲ ਯੰਗ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button