Breaking NewsD5 specialNewsSports

ਇੰਗਲੈਂਡ ‘ਚ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤ ਨਾਲ ਭਿੜੇਗੀ ਕੋਹਲੀ ਦੀ ਟੀਮ

ਲੰਡਨ : ਵਿਦੇਸ਼ ‘ਚ ਟੈਸਟ ਲੜੀ ਦੀ ਤਿਆਰੀ ਦੇ ਤਹਿਤ ਪਹਿਲੀ ਵਾਰ ਭਾਰਤੀ ਕ੍ਰਿਕੇਟ ਟੀਮ ਇਸ ਸਾਲ ਜੁਲਾਈ ‘ਚ ਇੰਗਲੈਂਡ ਦੇ ਖਿਲਾਫ ਉਸ ਦੀ ਸਰਜਮੀਂ ‘ਤੇ ਪੰਜ ਟੈਸਟ ਮੈਚਾਂ ਦੀ ਲੜੀ ਨਾਲ ਪਹਿਲਾਂ ਨਾਟਿੰਘਮਸ਼ਾਇਰ ‘ਚ ਆਪਣੀ ਹੀ ‘ਏ ਟੀਮ ਦੇ ਖਿਲਾਫ਼ ਅਭਿਆਸ ਮੈਚ ਖੇਡੇਗੀ। ਇਹ ਮੈਚ ਨਾਟਿੰਘਮਸ਼ਾਇਰ ਦੇ ਕਾਉਂਟੀ ਮੈਦਾਨ ‘ਤੇ ਖੇਡਿਆ ਜਾਵੇਗਾ ਪਰ ਅਜੇ ਤਕ ਇਸ ਦੀ ਤਾਰੀਖ ਤੈਅ ਨਹੀਂ ਹੈ। ਭਾਰਤੀ ਟੀਮ ਨੂੰ ਇੰਗਲੈਂਡ ਦੌਰੇ ‘ਚ ਅਗਸਤ ਅਤੇ ਸਤੰਬਰ ‘ਚ ਪੰਜ ਟੈਸਟ ਮੈਚਾਂ ਦੀ ਲੜੀ ਖੇਡਣੀ ਹੈ। ਇਸ ਲੜੀ ਦਾ ਪਹਿਲਾ ਮੈਚ 4 ਅਗਸਤ ਤੋਂ ਨਾਟਿੰਘਮ ‘ਚ ਖੇਡਿਆ ਜਾਵੇਗਾ।

🔴LIVE|ਸੁਪਰੀਮ ਕੋਰਟ ਪਹੁੰਚੀ ਗੱਲ,ਕੇਂਦਰ ਦਾ ਵੱਡਾ ਐਕਸ਼ਨ!ਜਥੇਬੰਦੀਆਂ ਦੇ ਪ੍ਰਧਾਨ ਜਾਣਗੇ ਜੇਲ੍ਹ! ਲਾਲ ਕਿਲ੍ਹੇ ਦਾ ਸੱਚ!

ਨਾਟਿੰਘਮਸ਼ਾਇਰ ਕਾਉਂਟੀ ਕ੍ਰਿਕੇਟ ਕਲੱਬ ਨੇ ਬਿਆਨ ‘ਚ ਕਿਹਾ, ‘ਇਨ੍ਹਾਂ ਗਰਮੀਆਂ ‘ਚ ਕਾਊਟੀ ਗਰਾਊਂਡ ‘ਤੇ ਦੁਨੀਆ ਦੇ ਕੁਝ ਸਭ ਤੋਂ ਉੱਤਮ ਅੰਤਰਰਾਸ਼ਟਰੀ ਕ੍ਰਿਕਟਰ ਖੇਡਦੇ ਹੋਏ ਦਿਖਾਈ ਦੇਣਗੇ। ਫਿਰ ਅਸੀਂ ਇੰਡੀਆ ਅਤੇ ਇੰਡੀਆ ਏ ਦਾ ਸਵਾਗਤ ਕਰਾਂਗੇ। ਇਸ ‘ਚ ਕਿਹਾ ਗਿਆ, ‘ਇੰਗਲੈਂਡ ਦੇ ਖਿਲਾਫ ਅਗਸਤ ‘ਚ ਪੰਜ ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਵਿਰਾਟ ਕੋਹਲੀ ਦੀ ਟੀਮ ਚਾਰ ਦਿਨਾਂ ਦੇ ਅਭਿਆਸ ਮੈਚ ‘ਚ ਭਾਰਤ ‘ਏ’ ਨਾਲ ਖੇਡੇਗੀ।

ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਬੇਨਕਾਬ! ਵੱਡੇ ਆਗੂ ਕੱਢ ਲਿਆਏ ਸਾਰਾ ਸੱਚ ! ਕਿਸਾਨ ਮੋਰਚੇ ਦਾ ਵੱਡਾ ਐਲਾਨ!

ਬਿਆਨ ‘ਚ ਕਿਹਾ ਗਿਆ, ‘ਦੂਜਾ ਅਭਿਆਸ ਮੈਚ 28 ਜੁਲਾਈ ਤੋਂ ਲੈਸਟਰਸ਼ਾਇਰ ‘ਚ ਖੇਡਿਆ ਜਾਵੇਗਾ। ਦੂਜਾ ਟੈਸਟ (12 ਤੋਂ 16 ਅਗਸਤ) ਅਤੇ ਚੌਥਾ ਟੈਸਟ (2 ਤੋਂ 6 ਸਤੰਬਰ) ਲੰਡਨ ‘ਚ ਜਦਕਿ ਤੀਜਾ ਟੈਸਟ( 25 ਤੋਂ 29 ਅਗਸਤ) ਲੀਡਜ਼ ਅਤੇ ਪੰਜਵਾਂ ਟੈਸਟ (10 ਤੋਂ 14 ਸਤੰਬਰ) ਮੈਨਚੇਸਟਰ ‘ਚ ਖੇਡਿਆ ਜਾਏਗਾ। ਇੰਗਲੈਂਡ ਦੀ ਟੀਮ ਇਸ ਸਮੇਂ ਭਾਰਤ ਦੌਰੇ ‘ਤੇ ਹੈ ਜਿੱਥੇ ਉਸ ਨੂੰ ਚਾਰ ਟੈਸਟ, ਪੰਜ ਟੀ-20 ਅਤੇ ਤਿੰਨ ਵਨਡੇ ਖੇਡਣੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button