Breaking NewsD5 specialIndiaNewsPoliticsPunjabTop News

ਖੇਤੀਬਾੜੀ ਕਾਨੂੰਨ ਰੱਦ ਕਰਵਾਉਣ ਲਈ ਪੰਜਾਬ ਦੇ ਕਾਂਗਰਸ ਸੰਸਦ ਮੈਂਬਰ ਹੁਣ ਕਰਣਗੇ ਇਹ ਕੰਮ

ਨਵੀਂ ਦਿੱਲੀ : ਪੰਜਾਬ ਤੋਂ ਕਾਂਗਰਸ ਦੇ ਕੁੱਝ ਸੰਸਦ ਮੈਂਬਰ ਵਿਵਾਦਾਂ ‘ਚ ਘਿਰੇ ਤਿੰਨੇਂ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੋਕ ਸਭਾ ‘ਚ ਗੈਰ ਸਰਕਾਰੀ ਪ੍ਰਸਤਾਵ ਲਿਆਉਣਗੇ। ਪਾਰਟੀ ਦੇ ਸੀਨੀਅਰ ਨੇਤਾ ਅਤੇ ਲੋਕ ਸਭਾ ਮੈਂਬਰ ਮਨੀਸ਼ ਤਿਵਾਰੀ ਨੇ ਦੱਸਿਆ ਕਿ ਪੰਜਾਬ ਦੇ ਕਾਂਗਰਸ ਸੰਸਦ ਮੈਂਬਰਾਂ ਦੇ ਇੱਕ ਸਮੂਹ ਵੱਲੋਂ ਇਸ ਸੈਸਨ ‘ਚ ‘ਰੱਦ ਅਤੇ ਸੋਧ ਬਿੱਲ -2021’ਪੇਸ਼ ਕੀਤਾ ਜਾਵੇਗਾ। ਇਸ ਗੈਰ ਸਰਕਾਰੀ ਬਿੱਲ ਨੂੰ ਪੇਸ਼ ਕਰਨ ਵਾਲੇ ਸੰਸਦ ਮੈਂਬਰਾ ‘ਚ ਤਿਵਾਰੀ, ਪ੍ਰਨੀਤ ਕੌਰ, ਜਸਬੀਰ ਸਿੰਘ ਗਿੱਲ ਅਤੇ ਸੰਤੋਖ ਚੌਧਰੀ ਸ਼ਾਮਿਲ ਹੋਣਗੇ।

RSS ਦੀ ਕਿਸਾਨਾਂ ਨੂੰ ਪੂਰੀ ਸਪੋਟ!ਖਤਰੇ ’ਚ ਆਈ ਮੋਦੀ ਦੀ ਕੁਰਸੀ?

ਤਿਵਾਰੀ ਨੇ ਕਿਹਾ ਕਿ ਉਹ ਦੂਜੇ ਦਲਾਂ ਦੇ ਉਨ੍ਹਾਂ ਸੰਸਦਾਂ ਦਾ ਵੀ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ ਜੋ ਕਿਸਾਨਾਂ ਲਈ ਹਮਦਰਦੀ ਰੱਖਦੇ ਹਨ ਅਤੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਉਨ੍ਹਾਂ ਦੇ ਰੁਖ਼ ਦਾ ਸਮਰਥਨ ਕਰਦੇ ਹਨ। ਇਹ ਪੁੱਛੇ ਜਾਣ ‘ਤੇ ਕੀ ਇਸੇ ਤਰ੍ਹਾਂ ਦਾ ਗੈਰ ਸਰਕਾਰੀ ਬਿੱਲ ਰਾਜ ਸਭਾ ‘ਚ ਵੀ ਲਿਆਂਦਾ ਜਾਵੇਗਾ ਤਾਂ ਕਾਂਗਰਸ ਨੇਤਾ ਨੇ ਕਿਹਾ ਕਿ ਉਹ ਉੱਚ ਸਦਨ ਦੇ ਆਪਣੇ ਸਾਥੀਆਂ ਨੂੰ ਅਜਿਹਾ ਕਰਨ ਦੀ ਅਪੀਲ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button