Breaking NewsD5 specialNewsPunjab

ਆਹ ਚੱਕੋ ਫੜਿਆ ਗਿਆ ਥਾਣੇਦਾਰ,ਲੋਕਾਂ ਦੇ ਚਲਾਨ ਤੇ ਆਪਣੇ ਨਜ਼ਾਰੇ

ਜਲੰਧਰ : ਲੋਕਾਂ ਨੂੰ ਕਾਨੂੰਨ ਦਾ ਪਾਠ ਪੜਾਉਣ ਵਾਲੀ ਪੰਜਾਬ ਪੁਲਿਸ ਖ਼ੁਦ ਆਪ ਸਵਾਲਾਂ ‘ਚ ਘਿਰੀ ਰਹਿੰਦੀ ਹੈ। ਇਹ ਤਸਵੀਰਾਂ ਇਕ ਜਨਮ ਦਿਨ ਪਾਰਟੀ ਦੀਆਂ ਹਨ ਨਾ ਕੋਈ ਸੋਸ਼ਲ ਡਿਸਟੈਂਸਿੰਗ ਤੇ ਨਾ ਹੀ ਮੂੰਹ ‘ਤੇ ਮਾਸਕ। ਮਤਲਬ ਸਿੱਧਾ ਸਿੱਧਾ ਕਾਨੂੰਨ ਨੂੰ ਟਿੱਚ ਜਾਣਦੇ ਹਨ ਇਹ ਲੋਕ। ਜਿੰਨਾਂ ‘ਚ ਪੰਜਾਬ ਪੁਲਿਸ ਦਾ ਏਐੱਸਆਈ ਭੁਪਿੰਦਰ ਸਿੰਘ ਵੀ ਸ਼ਾਮਲ ਹੈ। ਹਾਲਾਂਕਿ ਵਰਦੀ ਨਹੀਂ ਪਾਈ ਪਰ ਜਨਾਬ ਹੈ ਤਾਂ ਪੁਲਿਸ ਦੇ ਮੁਲਾਜ਼ਮ। ਜਿਹੜੀ ਪੁਲਿਸ ਲੋਕਾਂ ਦੇ ਚਲਾਨ ਕੱਟ ਰਹੀ ਹੈ ਉਹ ਆਪ ਹੀ ਕਾਨੂੰਨ ਦੀਆਂ ਧੱਜੀਆਂ ਉਡਾ ਰਹੀ ਹੈ। ਮਾਮਲਾ ਜਲੰਧਰ ਦੀ ਫੋਕਲ ਪੁਆਇੰਟ ਪੁਲਿਸ ਚੌਂਕੀ ਦਾ ਹੈ।

ਆਹ ਦਲੇਰ ਅਫਸਰ ਤੋਂ ਸੁਣੋਂ ਕਿਵੇਂ ਜਿੱਤੀ ਕੋਰੋਨਾ ਤੋਂ ਜੰਗ, ਦੇਖੋ ਕਿਵੇਂ ਨਿਕਲਿਆ ਮੌਤ ਦੇ ਮੂੰਹ ‘ਚੋਂ ਬਾਹਰ

ਪਰਚਾ ਤਾਂ ਹੋਇਆ ਪਰ ਆਪਣੇ ਪੁਲਿਸ ਮੁਲਾਜ਼ਮ ਦਾ ਬਚਾਅ ਕਰਕੇ ਜਿਸ ਤੋਂ ਬਾਅਦ ਸਵਾਲ ਉੱਠੇ ਤਾਂ ਪੁਲਿਸ ਵਿਭਾਗ ਨੇ ਪ੍ਰੈੱਸ ਨੋਟ ਜਾਰੀ ਕਰਕੇ ਚੌਂਕੀ ਇੰਚਾਰਜ ਸੰਜੀਵ ਕੁਮਾਰ ਦੇ ਖਿਲ਼ਾਫ਼ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਤੇ ਏਐੱਸਆਈ ਭੁਪਿੰਦਰ ਸਿੰਘ ਨੂੰ ਸਸਪੈਂਡ ਕਰਕੇ ਲਾਇਨ ਹਾਜ਼ਰ ਕੀਤਾ ਗਿਆ। ਇਹ ਤਾਂ ਤਸਵੀਰਾਂ ਵਾਇਰਲ ਹੋਈਆਂ ਤਾਂ ਪੁਲਿਸ ਨੂੰ ਕਾਰਵਾਈ ਕਰਨੀ ਪਈ ਨਹੀਂ ਤਾਂ ਆਏ ਦਿਨ ਕੋਈ ਨਾ ਕੋਈ ਪੁਲਿਸ ਮੁਲਾਜ਼ਮ ਵਿਵਾਦਾਂ ‘ਚ ਰਹਿੰਦਾ ਹੈ। ਜਿਸ ਨਾਲ ਪੂਰੇ ਮਹਿਕਮੇ ਨੂੰ ਨਾਮੋਸ਼ੀ ਝੱਲਣੀ ਪੈਂਦੀ ਹੈ। ਉਮੀਦ ਹੈ ਲੋਕ ਵੀ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button