Breaking NewsD5 specialNewsPoliticsPunjab

ਭਾਰੀ ਨੁਕਸਾਨ ਤੋਂ ਬਾਅਦ ਬੜੀ ਦੇਰ ਨਾਲ ਜਾਗੇ ਕਾਂਗਰਸੀ ਸੰਸਦ- ‘ਆਪ’

ਹਰਪਾਲ ਸਿੰਘ ਚੀਮਾ ਅਤੇ ਮੀਤ ਹੇਅਰ ਵੱਲੋਂ ਕੇਂਦਰ ਨੂੰ ਤੁਰੰਤ ਮਾਲ ਗੱਡੀਆਂ ਚਲਾਉਣ ਦੀ ਅਪੀਲ

ਚੰਡੀਗੜ੍ਹ :  ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੇ ਕਾਂਗਰਸੀ ਸੰਸਦ ਮੈਂਬਰਾਂ ਵੱਲੋਂ ਕੇਂਦਰੀ ਰੇਲ ਮੰਤਰੀ ਪਿਯੂਸ਼ ਗੋਇਲ ਕੀਤੀ ਗਈ ਮੁਲਾਕਾਤ ਨੂੰ ਦੇਰ ਨਾਲ ਉਠਾਇਆ ਗਿਆ ਕਦਮ ਕਰਾਰ ਦਿੰਦੇ ਹੋਏ ਕੇਂਦਰ ਸਰਕਾਰ ਕੋਲ ਅਪੀਲ ਕੀਤੀ ਹੈ ਕਿ ਪੰਜਾਬ ‘ਚ ਮਾਲ ਗੱਡੀਆਂ ਦੀ ਸੇਵਾ ਤੁਰੰਤ ਬਹਾਲ ਕੀਤੀ ਜਾਵੇ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਬਿਹਤਰ ਹੁੰਦਾ ਨਾ ਕੇਵਲ ਕਾਂਗਰਸੀ ਸੰਸਦ ਬਲਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕੇਂਦਰੀ ਰੇਲ ਮੰਤਰੀ ਅਤੇ ਪ੍ਰਧਾਨ ਮੰਤਰੀ ਨਾਲ ਸਮੇਂ ਸਿਰ ਮੁਲਾਕਾਤ ਕਰਕੇ ਰੇਲਾਂ ਅਤੇ ਕਿਸਾਨਾਂ ਦਾ ਮਸਲਾ ਹੱਲ ਕਰਾ ਲਿਆ ਗਿਆ ਹੁੰਦਾ।

BIG BREAKING-ਹੁਣੇ-ਹੁਣੇ ਆਈ ਵੱਡੀ ਖਬਰ,ਕਿਸਾਨਾਂ ਨੇ ਅੱਗੇ ਅੱਗੇ ਭਜਾਏ ਲੀਡਰ ?

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲਗਭਗ 3 ਮਹੀਨਿਆਂ ਤੋਂ ਕਿਸਾਨ ਸੰਘਰਸ਼ ਕਰ ਰਹੇ ਹਨ। ਪੰਜਾਬ ‘ਚ ਕਾਂਗਰਸ ਦੀ ਸਰਕਾਰ ਹੈ ਅਤੇ ਕੈਪਟਨ ਸਰਕਾਰ ਦੀ ਇਹ ਮੁੱਢਲੀ ਡਿਊਟੀ ਬਣਦੀ ਸੀ ਕਿ ਉਹ ਡਰਾਮੇਬਾਜ਼ੀ ਕਰਨ ਦੀ ਥਾਂ ਕੇਂਦਰ ਕੋਲ ਗੰਭੀਰਤਾ ਨਾਲ ਗੱਲਬਾਤ ਕਰਦੀ ਅਤੇ ਮਸਲੇ ਦਾ ਹੱਲ ਕੱਢਦੀ, ਪਰੰਤੂ ਸੱਤਾਧਾਰੀ ਕਾਂਗਰਸੀ ਤਿੰਨ ਮਹੀਨਿਆਂ ਤੋਂ ਸੁੱਤੇ ਪਏ ਹਨ। ਜਿਸ ਕਾਰਨ ਪੰਜਾਬ ਦੀ ਆਰਥਿਕਤਾ ਨੂੰ ਵੱਡੀ ਸੱਟ ਵੱਜੀ ਹੈ, ਜਿਸ ਲਈ ਅਮਰਿੰਦਰ ਸਿੰਘ ਅਤੇ ਮੋਦੀ ਸਰਕਾਰਾਂ ਸਿੱਧੇ ‘ਤੌਰ ‘ਤੇ ਜ਼ਿੰਮੇਵਾਰ ਹਨ।
ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦਾ ਬੜਾ ਭਾਰੀ ਨੁਕਸਾਨ ਹੋ ਰਿਹਾ ਹੈ। ਕਿਸਾਨ ਸੰਘਰਸ਼ ‘ਤੇ ਹਨ ਅਤੇ ਵਪਾਰ-ਕਾਰੋਬਾਰ ਠੱਪ ਹੋਇਆ ਪਿਆ ਹੈ, ਪਰੰਤੂ ਇਸ ਦੇ ਬਾਵਜੂਦ ਕੈਪਟਨ ਸਰਕਾਰ ਪੰਜਾਬ ‘ਚ ‘ਖ਼ੁਸ਼ਹਾਲ ਕਿਸਾਨ’ ਦੇ ਬੋਰਡ ਲਗਾ ਕੇ ਖ਼ੁਦ ਦੀ ਮਸ਼ਹੂਰੀ ਕਰਨ ‘ਚ ਮਗ਼ਰੂਰ ਹੈ, ਜਦਕਿ ਕੇਂਦਰ ਸਰਕਾਰ ਬਦਲਾਖੋਰੀ ਦੀ ਰਾਜਨੀਤੀ ‘ਤੇ ਉੱਤਰੀ ਹੋਈ ਹੈ।

ਆਹ ਸੁਣਲੋ ਕਿਸਾਨਾਂ ਦੀ ਸਿੱਧੀ ਧਮਕੀ?ਕਹਿੰਦੇ ਅੱਜ ਭੰਨ ਦੇਣੇ ਅੰਬਾਨੀਆਂ ਤੇ ਅਡਾਨੀਆਂ ਦੇ ਪੰਪ?

‘ਆਪ’ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪਹਿਲਾਂ ਹੀ ਭਾਰੀ ਚੁਨੌਤੀਆਂ ਦਾ ਸਾਹਮਣਾ ਕਰ ਰਹੇ ਪੰਜਾਬ ਨਾਲ ਟਕਰਾਅ ਦੀ ਨੀਤੀ ਛੱਡ ਕੇ ਸਭ ਤੋਂ ਪਹਿਲਾਂ ਮਾਲ ਗੱਡੀਆਂ ਦੀ ਬਹਾਲੀ ਕਰੇ। ‘ਆਪ’ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਬਤੌਰ ਮੁੱਖ ਮੰਤਰੀ ਸੂਬੇ ਦੇ ਕਿਸਾਨਾਂ ਦਾ ਮਸਲਾ ਹੱਲ ਕਰਾਉਣ। ਇਸ ਲਈ ਕੈਪਟਨ ਅਮਰਿੰਦਰ ਸਿੰਘ ਜਾਂ ਤਾਂ ਮੋਦੀ ਸਰਕਾਰ ਕੋਲੋਂ ਕਾਲੇ ਕਾਨੂੰਨ ਵਾਪਸ ਕਰਵਾ ਕੇ ਐਮਐਸਪੀ ਉੱਤੇ ਫ਼ਸਲਾਂ ਦੀ ਖ਼ਰੀਦ ਦੀ ਗਰੰਟੀ ਦਿਵਾਉਣ ਅਤੇ ਜਾਂ ਫਿਰ ਸੂਬਾ ਸਰਕਾਰ ਵੱਲੋਂ ਐਮਐਸਪੀ ਮੁਤਾਬਿਕ ਖ਼ਰੀਦ ਦੀ ਗਰੰਟੀ ਖ਼ੁਦ ਓਟਣ। ਇਹੋ ਕਿਸਾਨਾਂ ਦੀ ਮੰਗ ਹੈ, ਜੋ ਅਜਿਹਾ ਨਹੀਂ ਕਰ ਸਕਦੇ ਤਾਂ ਕੈਪਟਨ ਨੂੰ ਗੱਦੀ ਛੱਡ ਦੇਣੀ ਚਾਹੀਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button