Breaking NewsD5 specialInternationalNews

ਭਾਰਤ ਤੋਂ ਬਾਅਦ ਹੁਣ ਅਮਰੀਕਾ ਵੀ ਬੈਨ ਕਰੇਗਾ TikTok ਸਮੇਤ ਸਾਰੇ ਚੀਨੀ ਐਪ

ਵਾਸ਼ਿੰਗਟਨ : ਲੱਦਾਖ ‘ਚ ਹਿੰਸਕ ਝੜਪ ਨੂੰ ਅੰਜ਼ਾਮ ਦੇਣ ਵਾਲੇ ਚੀਨ ਦੇ ਮਾੜੇ ਦਿਨ ਸ਼ੁਰੂ ਹੋ ਗਏ ਹਨ। ਭਾਰਤ ਤੋਂ ਬਾਅਦ ਹੁਣ ਅਮਰੀਕਾ ਵੀ ਚੀਨੀ ਐਪਸ ਨੂੰ ਬੈਨ ਕਰਨ ਦੀ ਤਿਆਰੀ ਕਰ ਰਿਹਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਸੋਮਵਾਰ ਨੂੰ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਕਿ ਅਸੀ TikTok ਸਮੇਤ ਚੀਨ ਦੇ ਸਾਰੇ ਸੋਸ਼ਲ ਮੀਡੀਆ ਐਪਸ ਨੂੰ ਬੈਨ ਕਰਨ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਾਂ।

ਭਗਵੰਤ ਮਾਨ ਨੇ ਕੀਤਾ ਨਵਾਂ ਖ਼ੁਲਾਸਾ | Bhagwant Mann | Latest News

ਪੋਂਪੀਓ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘ਆਖਰੀ ਫੈਸਲਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਿਆ ਜਾਵੇਗਾ, ਪਰ ਮੈਂ ਇੰਨਾ ਜ਼ਰੂਰ ਕਹਿ ਸਕਦਾ ਹਾਂ ਕਿ ਅਸੀਂ ਚੀਨੀ ਐਪਸ ‘ਤੇ ਬੈਨ ਲਗਾਉਣ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਾਂ’। ਜ਼ਿਕਰਯੋਹ ਹੈ ਕਿ ਲੱਦਾਖ ਹਿੰਸਾ ਤੋਂ ਬਾਅਦ ਭਾਰਤ ਸਰਕਾਰ ਨੇ TikTok ਸਮੇਤ 59 ਚਾਈਨੀਜ ਐਪ ‘ਤੇ ਰੋਕ ਲਗਾ ਦਿੱਤੀ ਹੈ। ਅਜਿਹੇ ‘ਚ ਜੇਕਰ ਅਮਰੀਕਾ ਵੀ ਰੋਕ ਲਗਾਉਂਦਾ ਹੈ ਤਾਂ ਇਹ ਚੀਨ ਲਈ ਦੋਹਰੇ ਝਟਕੇ ਦੇ ਬਰਾਬਰ ਹੋਵੇਗਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button