Breaking NewsD5 specialIndiaNewsPoliticsPunjab

ਆਹ ਚੱਕੋ Navjot Sidhu ਨੇ ਪਾਈ ਧੱਕ, ‘ਮਾਰਿਆ ਛੱਕਾ’- ਮਿਰਚ ਤਾਂ ਲੱਗੀ ਐ..! (ਵੀਡੀਓ)

ਪਾਕਿਸਤਾਨ ਵਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲੇ ਜਾਣ ਨੁੰ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਪਾਕਿਸਤਾਨ ਸਰਕਾਰ ਦਾ ਚੰਗਾ ਕਦਮ ਦਸਿਆ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਭਾਰਤੀ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਦਾ ਲਾਂਘਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁਲਿਆ ਕਰੇਗਾ। ਉਨ੍ਹਾਂ ਅੱੱਗੇ ਦਸਿਆ ਕਿ 500 ਸ਼ਰਧਾਲੂਆਂ ਇੱਕੋ ਸਮੇਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣਗੇ। ਨਵਜੋਤ ਸਿੱੱਧੂ ਨੇ ਅੱਗੇ ਕਿਹਾ ਕਿ ਲਾਂਘਾ ਖੋਲਣ ਦੀ ਇਹ ਕਵਾਇਦ ਸਿੱਖ ਸੰਗਤ ਦੀ ਕੀਤੀ ਗਈ 71 ਸਾਲਾ ਦੀ ਅਰਦਾਸ ਦਾ ਨਤੀਜਾ ਹੈ।

Read Also ਕਾਂਗਰਸ ਦੀ ਜਿੱਤ ਤੋਂ ਬਾਅਦ ਸਿੱਧੂ ਦਾ ਗਰਮ ਬਿਆਨ Navjot Sidhu | Akali Dal

ਦਿੱਲੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਭਾਰਤ ਸਰਕਾਰ ਦੇ ਉਸ ਫ਼ੈਸਲੇ ਦਾ ਸੁਆਗਤ ਕੀਤਾ ਹੈ ਜਿਸ ‘ਚ ਕੇਂਦਰ ਸਰਕਾਰ ਨੇ ਸ੍ਰੀ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਇੱਕ ਡਰਾਫਟ ਤਿਆਰ ਕੀਤਾ ਹੈ। ਜਿਸ ਤੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਇਹ ਤੈਅ ਕਰਨਗੀਆਂ ਕਿ ਭਾਰਤੀ ਅਤੇ ਪਾਕਿਸਤਾਨੀ ਸ਼ੰਗਤਾਂ ਦੇ ਲਈ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਕਿਸ ਤਰ੍ਹਾਂ ਦੇ ਨਿਯਮ ਬਣਾਏ ਜਾਣ।

ਹਾਲਾਂਕਿ ਲਾਂਘਾ ਖੁੱਲਣ ਦੇ ਐਲਾਨ ਤੋਂ ਬਾਅਦ ਤੋਂ ਹੀ ਦੋਵੇਂ ਪਾਸੇ ਦੇ ਸਿਆਸਤਦਾਨਾਂ ਵਿਚਾਲੇ ਕਾਫੀ ਕੁੱਝ ਵਾਪਰਿਆ। ਕਿਸੇ ਨੇ ਲਾਂਘੇ ਖੁੱਲ੍ਹਣ ਨੂੰ ਗੁਗਲੀ ਕਰਾਰ ਦਿੱਤਾ ਤੇ ਕਿਸੇ ਨੂੰ ਅੱਤਵਾਦੀ ਸਾਜਿਸ਼ ਪਰ ਸਿੱਖ ਸੰਗਤਾਂ ਨੂੰ ਜਿਹੜੇ ਪਲ ਦਾ ਪਿਛਲੇ 71 ਸਾਲ ਤੋਂ ਇੰਤਜ਼ਾਰ ਹੈ।ਸ਼ਾਇਦ ਉਹ ਇਨ੍ਹਾਂ ਬਿਆਨਾਂ ਤੋਂ ਪਾਰ ਕਿਤੇ ਸਾਕਾਰ ਹੁੰਦਾ ਨਜ਼ਰ ਆ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button