Breaking NewsD5 specialNewsPoliticsPunjab

ਅਕਾਲੀ ਦਲ ਨੇ ਕਰਤਾ ਵੱਡਾ ਐਲਾਨ! ਹੁਣ ਪਊਗਾ ਗਾਹ , ਹੋਣਗੇ ਬਿਲ ਵਾਪਸ ! ਕਿਸਾਨ ਹੋਏ ਖੁਸ਼ !

ਪਟਿਆਲਾ : ਕੇਂਦਰ ਵੱਲੋਂ ਪਾਸ ਕੀਤੇ ਗਏ 3 ਕਿਸਾਨ ਮਾਰੂ ਬਿਲਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਪੱਕੇ ਡੇਰੇ ਲਗਾਏ ਹੋਏ ਹਨ ਤੇ ਕਿਸਾਨਾਂ ਨੇ ਹੁਣ 25 ਸਤੰਬਰ ਨੂੰ ਪੂਰੇ ਪੰਜਾਬ ‘ਚ ਚੱਕਾ ਜਾਮ ਕਰਨ ਦੀ ਕੇਂਦਰ ਸਰਕਾਰ ਨੂੰ ਚਿਤਾਵਨੀ ਦਿਤੀ ਹੈ। ਵੱਖ ਵੱਖ ਪਾਰਟੀਆਂ ਕਿਸਾਨਾਂ ਦੇ ਹੱਕਾ ਵਿੱਚ ਆਪਣੀ ਆਵਾਜ਼ ਬੁਲੰਦ ਕਰਦੀਆਂ ਨਜ਼ਰ ਆ ਰਹੀਆਂ ਹਨ।

🔴Live | ਕੀ ਪੁਲੀਸ ਦੇ ਨੋਟਿਸ ‘ਤੇ ਪੇਸ਼ ਹੋਵੇਗਾ ਸੁਮੇਧ ਸੈਣੀ? | ਕਿਸਾਨਾਂ ਨੇ ਨਕਾਰਿਆ ਹਰਸਿਮਰਤ ਬਾਦਲ ਦਾ ਅਸਤੀਫ਼ਾ !

ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਦੀ ਹਮਾਇਤ ਲਈ ਅਤੇ ਇਸ ਕਾਲੇ ਕਾਨੂੰਨ ਨੂੰ ਵਾਪਸ ਲੈਣ ਲਈ ਪੰਜਾਬ ‘ਚ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਹੈ।  ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਚੀਮਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹਨਾਂ ਖੇਤੀ ਬਿੱਲਾਂ ਨੂੰ ਵਾਪਸ ਲੈਣ ਲਈ ਗਵਰਨਰ ਨੂੰ ਮਿਲਕੇ ਰਾਸ਼ਟਰਪਤੀ ਦੇ ਨਾਮ ਤੇ ਮੰਗ ਪੱਤਰ ਦਿੱਤਾ ਜਾਵੇਗਾ। ਇਹ ਮਾਮਲਾ ਲਗਾਤਾਰ ਗਾਰਮਾਉਂਦਾ ਜਾ ਰਿਹਾ ਹੈ।

BIG BREAKING_ਸੁਮੇਧ ਸੈਣੀ ਨੂੰ ਲੈਕੇ ਵੱਡੀ ਖ਼ਬਰ, ਚੰਡੀਗੜ੍ਹ ਸੈਕਟਰ 20 ਵਿਖੇ ਸੈਣੀ ਦੇ ਘਰ ਦੇ ਬਾਹਰ ਲਗਾਏ ਗਏ ਸੰਮਨ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਇਸ ਬਿਲ ਦੀ ਨਿਖੇਧੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਚੁੱਪ ਕਰਕੇ ਨਹੀਂ ਬੈਠੇਗਾ। ਸੋ ਵੱਖ-ਵੱਖ ਪਾਰਟੀਆਂ ਕਿਸਾਨਾਂ ਦੇ ਹੱਕ ‘ਚ ਨਿੱਤਰ ਰਹੀਆਂ ਹਨ। ਦੇਖਣਾ ਇਹ ਹੋਵੇਗਾ ਕਿ ਇਨ੍ਹਾਂ ਪਾਰਟੀਆਂ ਅਤੇ ਕਿਸਾਨਾਂ ਦੇ ਵਿਰੋਧ ਦੇ ਅੱਗੇ ਕੇਂਦਰ ਸਰਕਾਰ ਝੁਕਦੀ ਹੈ ਜਾਂ ਫਿਰ ਕਿਸਾਨਾਂ ਅਤੇ ਸਿਆਸੀ ਪਾਰਟੀਆਂ ਦੀ ਆਵਾਜ਼ ਦਬ ਕੇ ਹੀ ਰਹਿ ਜਾਵੇਗੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button