Breaking NewsD5 specialIndiaNewsPunjab

ਪੰਜਾਬ ਦੇ ਅਜੈ ਗੋਗਨਾ ਨੇ ਦੁਬਈ ਵਿੱਚ ਹੋਈ ਪਾਵਰਲਿਫਟਿੰਗ ਦੇ ਮੁਕਾਬਲੇ ਵਿੱਚ ਕੀਤੀ ਜਿੱਤ ਹਾਸਲ

ਕਪੂਰਥਲਾ : ਪੰਜਾਬ ਦੇ ਅਜੈ ਗੋਗਨਾ ਨੇ ਦੁਬਈ ਵਿੱਚ ਏਸ਼ੀਆਈ ਮੁਲਕਾਂ ਦੀ ਹੋਈ ਪਾਵਰਲਿਫਟਿੰਗ ਦੇ ਮੁਕਾਬਲੇ ਵਿੱਚ ਜਿੱਤ ਹਾਸਲ ਕਰ ਕੇ ਪੰਜਾਬ ਅਤੇ ਭਾਰਤ ਦਾ ਮਾਣ ਵਧਾਇਆ ਹੈ। ਜ਼ਿਲ੍ਹਾ ਕਪੂਰਥਲਾ ਵਿੱਚ ਭੁਲੱਥ ਵਾਸੀ ਅਜੈ ਗੋਗਨਾ ਇਸ ਪ੍ਰਤੀਯੋਗਤਾ ਵਿੱਚ ਤੀਜੇ ਨੰਬਰ ’ਤੇ ਰਿਹਾ ਅਤੇ ਕਾਂਸੇ ਦਾ ਤਮਗਾ ਜਿੱਤ ਕੇ ਭਾਰਤ ਦੀ ਝੋਲੀ ਵਿੱਚ ਪਾਇਆ। ਇਸ ਮੁਕਾਬਲੇ ਵਿੱਚ 22 ਦੇਸ਼ਾਂ ਦੇ ਪਾਵਰਲਿਫਟਰਾਂ ਨੇ ਹਿੱਸਾ ਲਿਆ ਸੀ। ਜਦੋਂ ਅਜੈ ਗੋਗਨਾ ਜਿੱਤ ਕੇ ਆਪਣੇ ਪਿੰਡ ਭੁੱਲਥ ਪਹੁੰਚੇ ਤਾਂ ਭੁੱਲਥ ਵਾਸੀਆਂ ਨੇ ਉਸ ਦਾ ਨਿੱਘਾ ਸਵਾਗਤ ਕੀਤਾ।

Read Also 102 ਸਾਲਾ ਬੇਬੇ ਮਾਨ ਕੌਰ ਨੇ ਐਥਲੈਟਿਕਸ ਦੌੜ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤ ਕੇ ਪੰਜਾਬ ਦਾ ਮਾਣ ਵਧਾਇਆ

ਪੰਜਾਬ ਪਾਵਰਲਿਫਟਿੰਗ ਐਸੋਸੀਏਸ਼ਲ ਦੇ ਪ੍ਰਧਾਨ ਸ. ਦਵਿੰਦਰ ਸਿੰਘ ਮੱਲ੍ਹੀ, ਜਨਰਲ ਸੈਕਟਰੀ ਹਰਕੀਰਤ ਸਿੰਘ ਲਵਲੀ, ਜੁਆਇੰਟ ਸੈਕਟਰੀ ਸੁਸ਼ੀਲ ਕੁਮਾਰ ਨੇ ਅਜੈ ਗੋਗਨਾ ਦੀ ਜਿੱਤ ’ਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ ਗੋਗਨਾ ਨੇ ਦੁਬਈ ਵਿਖੇ ਹੋਏ ਮੁਕਾਬਲੇ ਵਿੱਚ ਇਹ ਜਿੱਤ ਹਾਸਲ ਕਰਕੇ ਪੰਜਾਬ ਪਾਵਰਲਿਫਟਿੰਗ ਐਸੋਸੀਏਸ਼ਨ ਅਤੇ ਭਾਰਤ ਦਾ ਮਾਣ ਵਧਾਇਆ ਹੈ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਜੈ ਗੋਗਨਾ ਨੇ ਪਾਵਰਲਿਫਟਿੰਗ ਵਿੱਚ ਨੈਸ਼ਨਲ ਪੱਧਰ ਉੱਤੇ ਕਈ ਸਪੋਰਟਸ ਕਲੱਬਾਂ ਅਤੇ ਸੰਸਥਾਵਾਂ ਵੱਲੋਂ ਅਨੇਕਾਂ ਮਾਣਮੱਤੇ ਇਨਾਮ ਹਾਸਲ ਕਰ ਚੁੱਕਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button