EntertainmentNews

ਆਪਣੇ ਚਿੱਟੇ ਵਾਲਾਂ ‘ਤੇ ਸਫਾਈ ਦਿੰਦੇ ਹੋਏ ਰਿਸ਼ੀ ਕਪੂਰ ਨੇ ਕੀਤਾ ਟਵੀਟ

ਮੁੰਬਈ : ਪਿਛਲੇ ਕਈ ਦਿਨ੍ਹਾਂ ਤੋਂ ਰਿਸ਼ੀ ਕਪੂਰ ਨੂੰ ਕੈਂਸਰ ਵਰਗੀ ਬਿਮਾਰੀ ਨੂੰ ਲੈ ਕੇ ਕਾਫੀ ਅਫਵਾਹਾਂ ਉਡ ਰਹੀਆਂ ਸਨ। ਹਰ ਪਾਸੇ ਇਹੀਂ ਖਬਰਾਂ ਸੀ ਕਿ ਰਿਸ਼ੀ ਕਪੂਰ ਨੂੰ ਨਿਊਯਾਰਕ ਕੈਂਸਰ ਦੇ ਇਲਾਜ ਲਈ ਜਾਣਾ ਪਿਆ। ਦੱਸ ਦਈਏ ਇਨ੍ਹਾਂ ਅਫਵਾਹਾਂ ਨੂੰ ਦੂਰ ਕਰਨ ਲਈ ਰਿਸ਼ੀ ਕਪੂਰ ਨੇ ਟਵਿਟਰ ‘ਤੇ ਤਸਵੀਰ ਪੋਸਟ ਕੀਤੀ ਹੈ। ਜਿਸ ‘ਚ ਉਨ੍ਹਾਂ ਦੇ ਵਾਲ ਚਿੱਟੇ ਨਜ਼ਰ ਆ ਰਹੇ ਹਨ ਤੇ ਲਿਖਿਆ ਹੈ ‘ਇਸ ਤਸਵੀਰ ਨੂੰ ਦੇਖ ਕੇ ਲੋਕਾਂ ਦੀ ਗਲਤਫਹਿਮੀ ਦੂਰ ਹੋ ਜਾਵੇਗੀ, ਜੋ ਸੋਚ ਰਹੇ ਹਨ ਕਿ ਮੇਰੇ ਵਾਲ ਇਕ ਦਿਨ ‘ਚ ਚਿੱਟੇ ਕਿਵੇਂ ਹੋ ਗਏ ਹਨ।

Read Also ਇਲਾਜ ਕਰਾਉਣ ਗਏ ਰਿਸ਼ੀ ਕਪੂਰ, ਅਨੁਪਮ ਖੇਰ ਦੇ ਨਾਲ ਘੁੰਮ ਰਹੇ ਨੇ ਨਿਊਯਾਰਕ ਦੀਆਂ ਗਲੀਆਂ

ਮੇਰੇ ਵਾਲ ਮੇਰੀ ਆਉਣ ਵਾਲੀ ਫਿਲਮ ਲਈ ਡਾਈ ਹੋਏ ਹਨ,ਜਿਨ੍ਹਾਂ ਨੂੰ ਹਨੀ ਤ੍ਰੇਹਾਨ ਤੇ ਸੋਨੀ ਪਿਕਚਰਸ ਪ੍ਰੋਡਿਊਸ ਕਰ ਰਹੇ ਹਨ ਤੇ ਹਿਤੇਸ਼ ਭਾਟੀਆ ਇਸ ਨੂੰ ਡਾਇਰੈਕਟ ਕਰ ਰਹੇ ਹਨ। ਇਸ ਤੋਂ ਬਾਅਦ ਰਿਸ਼ੀ ਨੇ ਇਕ ਹੋਰ ਤਸਵੀਰ ਵੀ ਸ਼ੇਅਰ ਕੀਤੀ ਹੈ,ਜਿਸ ‘ਚ ਉਹ ਫਾਈਨਲ ਲੁੱਕ ‘ਚ ਨਜ਼ਰ ਆ ਰਹੇ ਹਨ। ਇਸਦੇ ਨਾਲ ਉਨ੍ਹਾਂ ਕੈਪਸ਼ਨ ਦਿੱਤਾ ਹੈ,”ਇਹ ਮੇਰੀ ਫਿਲ਼ਮ ਦਾ ਫਾਈਨਲ ਲੁੱਕ ਹੈ,ਸ਼ਰਮਾ ਜੀ!ਆਲ ਗ੍ਰੇਅ। ਜਲਦ ਹੀ ਵਾਲ ਆਪਣੇ ਅਸਲ ਰੰਗ ‘ਚ ਆ ਜਾਣਗੇ।”

ਦੱਸ ਦਈਏ ਕਿ ਹਾਲੇ ਰਿਸ਼ੀ ਕਪੂਰ ਆਪਣੀ ਬਿਮਾਰੀ ਦਾ ਇਲਾਜ ਨਿਊਯਾਰਕ ‘ਚ ਕਰਵਾ ਰਹੇ ਹਨ,ਜਿੱਥੇ ਉਨ੍ਹਾਂ ਨਾਲ ਨੀਤੂ ਕਪੂਰ ਵੀ ਹੈ ਪਰ ਹਾਲੇ ਵੀ ਕਿਸੇ ਨੂੰ ਪਤਾ ਨਹੀ ਕਿ ਰਿਸ਼ੀ ਕਪੂਰ ਨੂੰ ਹੋਇਆ ਕੀ ਹੈ,ਜਿਸ ਦਾ ਇਲਾਜ ਉਹ ਨਿਊਯਾਰਕ `ਚ ਕਰਵਾ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button