Breaking NewsEntertainmentNews

ਇਲਾਜ ਕਰਾਉਣ ਗਏ ਰਿਸ਼ੀ ਕਪੂਰ, ਅਨੁਪਮ ਖੇਰ ਦੇ ਨਾਲ ਘੁੰਮ ਰਹੇ ਨੇ ਨਿਊਯਾਰਕ ਦੀਆਂ ਗਲੀਆਂ

ਨਵੀਂ ਦਿੱਲੀ: ਬੀਤੇ ਦਿਨੀ ਰਿਸ਼ੀ ਕਪੂਰ ਨੂੰ ਇਹ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਉਨ੍ਹਾਂ ਨੂੰ ਤੀਜੀ ਸਟੇਜ ਦਾ ਕੈਂਸਰ ਹੈ। ਜਿਸ ਕਰਕੇ ਉਹ ਨਿਊਯਾਰਕ ਗਏ ਹਨ ਤੇ ਉਨ੍ਹਾਂ ਨਾਲ ਨੀਤੂ ਕਪੂਰ ਤੇ ਰਣਬੀਰ ਕਪੂਰ ਹਨ। ਇਨ੍ਹੀ ਦਿਨੀ ਰਿਸ਼ੀ ਕਪੂਰ ਦੀ ਮਾਂ ਦਾ ਦਿਹਾਂਤ ਹੋਇਆ ਸੀ ਤਾਂ ਉਮੀਦ ਕੀਤੀ ਜਾ ਰਹੀ ਸੀ ਕਿ ਰਿਸ਼ੀ ਕਪੂਰ ਅੰਤਿਮ ਸਸਕਾਰ ਤੇ ਪਹੁੰਚਣਗੇ ਪਰ ਨਾ ਆ ਸਕੇ। ਫਿਲਹਾਲ ਅਪਣੇ ਫੈਨਜ਼ ਨੂੰ ਦਸਣ ਲਈ ਕੀ ਉਹ ਬਿਲਕੁਲ ਠੀਕ ਹਨ ਹੁਣ ਇਸਲਈ ਉਨ੍ਹਾਂ ਨੇ ਵੀਡੀਓ ਜਾਰੀ ਕੀਤੀ ਹੈ। ਬਾਲੀਵੁਡ ਐਕਟਰ ਰਿਸ਼ੀ ਕਪੂਰ ਇਨ੍ਹੀ ਦਿਨੀ ਮੈਡੀਕਲ ਟ੍ਰੀਟਮੈਂਟ ਲਈ ਅਮਰੀਕਾ ‘ਚ ਹਨ।

Read Also ਫਿਲਮਾਂ ਤੋਂ ਬਾਅਦ ਹੁਣ ਵੈੱਬ ਸੀਰੀਜ਼ ‘ਚ ਸਲਮਾਨ ਖਾਨ ਦਿਖਾਉਣਗੇ ਆਪਣੇ ਜੌਹਰ

ਇਸ ਵੀਡੀਓ ‘ਚ ਅਪਣੇ ਕੋ-ਸਟਾਰ ਤੇ ਦੋਸਤ ਅਨੁਪਮ ਖੇਰ ਨਾਲ ਨਜ਼ਰ ਆ ਰਹੇ ਹਨ। ਰਿਸ਼ੀ ਕਪੂਰ ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ,” ਨਿਊਯਾਰਕ,ਮੈਨਹਟਨ….ਦੁਪਹਿਰ ‘ਚ ਮੈਡੀਸਨ ਅਵੈਨਿਊ ‘ਤੇ ਆਪਣੇ ਦੋਸਤ ਨਾਲ ‘ਖੇਰ ਫ੍ਰੀ’ ਜਾਂ ਕੇਅਰ ਫ੍ਰੀ’। ਦਸ ਦਈਏ ਇਸ ‘ਚ ਰਿਸ਼ੀ ਕਪੂਰ ਫਿਟ ਨਜ਼ਰ ਆ ਰਹੇ ਹਨ। ਇਸ ਵੌਡੀਓ ਨੂੰ ਅਨੁਪਮ ਖੇਰ ਨੇ ਵੀ ਸ਼ੇਅਰ ਕੀਤਾ ਹੈ ਤੇ ਲਿਖਿਆ ਹੈ,’ਪਿਆਰੇ ਰਿਸ਼ੀ ਕਪੂਰ,ਮੈਨਹਟਨ ਦੀਆਂ ਗਲੀਆਂ ‘ਚ ਤੁਹਾਡੇ ਨਾਲ ਘੁੰਮਣਾ ਤੇ ਸਮਾਂ ਬਿਤਾਉਣ ਦਾ ਅਨੁਭਵ ਖਾਸ ਰਿਹਾ ਹੈ।ਤੁਹਾਡੇ ਨਾਲ ਗਲਾਂ ਕਰਕੇ ਬਹੁਤ ਵਧੀਆ ਲਗਿਆ। ਉਮੀਦ ਕੀਤੀ ਜਾ ਰਹੀ ਹੈ ਕਿ ਰਿਸ਼ੀ ਕਪੂਰ ਜਲਦ ਮੁੰਬਈ ਵਾਪਸ ਆਉਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button