Breaking NewsD5 specialInternationalNewsTop News

ਇਟਲੀ ‘ਚ ਮਹਿੰਗਾਈ ਨੇ ਲੋਕਾਂ ਦੇ ਤੋੜੇ ਲੱਕ 

ਘੱਟ ਕਮਾਈ ਕਰਨ ਵਾਲਿਆਂ ਨੂੰ ਸਭ ਤੋਂ ਵੱਧ ਪਈ ਮਾਰ

ਮਿਲਾਨ : (ਦਲਜੀਤ ਮੱਕੜ) : ਇਟਲੀ ਵਿੱਚ ਮਹਿੰਗਾਈ ਦਰ ਬੀਤੇ ਸਾਲਾਂ ਨਾਲੋਂ ਇਸ ਸਾਲ ਸਭ ਤੋਂ ਸਿਖਰ ਤੇ ਹੈ ਯੂਕਰੇਨ ਤੇ ਰੂਸ ਵਿਚਾਲੇ ਯੁੱਧ ਕਾਰਨ ਮਹਿੰਗਾਈ ਨੇ ਪਿਛਲੇ ਸਾਰੇ ਰਿਕਾਰਡਾਂ ਨੂੰ ਮਾਤ ਪਾਈ ਹੈ। ਯੂਕਰੇਨ ਤੇ ਰੂਸ ਵਿਚਾਲੇ ਯੁੱਧ ਕਾਰਨ ਈਧਨ ਦੀਆਂ ਲਾਗਤਾਂ ‘ਚ ਵਾਧੇ ਕਾਰਨ ਮਹਿੰਗਾਈ ‘ਚ ਜ਼ਬਰਦਸਤ ਉਛਾਲ ਆਇਆ ਹੈ। ਦੇਸ਼ ‘ਚ ਖਾਣ-ਪੀਣ ਦੇ ਸਮਾਨ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ।

Gurdaspur : ਬੰਦੇ ਨੇ ਲਾਇਆ Desi Jugaad, ਛੱਤ ‘ਤੇ ਹੀ ਬਣਾਤੀ ਸ਼ਰਾਬ ਦੀ ਫੈਕਟਰੀ, ਟੈਂਕੀਆਂ ‘ਚ ਚਲਦਾ ਸੀ ਧੰਦਾ!

ਇਟਲੀ ਦੀ ਸਰਕਾਰੀ ਅੰਕੜਾਂ ਏਜੰਸੀ ਇਸਤਾਤ ਵਲੋਂ ਪ੍ਰਕਾਸ਼ਿਤ ਤਾਜ਼ਾ ਅੰਕੜਿਆਂ ਦੇ ਅਨੁਸਾਰ ਜਨਵਰੀ 1986 ਤੋਂ ਬਾਅਦ ਮਹਿੰਗਾਈ ਦਾ ਸਭ ਤੋਂ ਉੱਚਾ ਪੱਧਰ ਦੱਸਿਆ ਗਿਆ ਹੈ, ਇਟਲੀ ਦੀ ਸਲਾਨਾ ਮਹਿੰਗਾਈ ਦਰ ਜੂਨ ਵਿੱਚ ਵਧ ਕੇ 8% ਹੋ ਗਈ, ਜੋ ਕਿ ਜਨਵਰੀ 1986 ਵਿੱਚ 8.2% ‘ਤੇ ਹੋਣ ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ। ਜਿੱਥੇ ਮਹਿੰਗਾਈ ਨੂੰ ਲੈ ਕੇ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ ਉੱਥੇ ਹੀ ਇਟਲੀ ਸਰਕਾਰ ਨੇ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਅਨੇਕਾਂ ਤਰ੍ਹਾਂ ਦੀਆਂ ਯੋਜਨਾਵਾਂ ਦਾ ਆਗਾਜ਼ ਕੀਤਾ ਹੈ ਪਰ ਮਹਿੰਗਾਈ ਫਿਰ ਵੀ ਬੇਕਾਬੂ ਰਹੀ ਹੈ। ਜਿਸਦਾ ਸਿੱਧਾ ਅਸਰ ਆਮ ਲੋਕਾਂ ਖਾਸਕਰ ਮਜਦੂਰ ਵਰਗ ਦੇ ਉਹ ਲੋਕ ਜਿਹਨਾਂ ਦੀਆਂ ਤਨਖਾਹਾਂ ਘੱਟ ਹਨ ਜਾਂ ਘੱਟ ਕਮਾਈ ਕਰਨ ਵਾਲੇ ਸਭ ਤੋਂ ਵੱਧ ਇਸ ਦੀ ਮਾਰ ਹੇਠ ਆਏ ਹਨ। ਕਿਉੱਕਿ ਵੱਧਦੀ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button