Breaking NewsD5 specialInternationalNews

ਆਖਿਰ ਅਜਿਹਾ ਕੀ ਹੋਇਆ ਕਿ ਮਹਿਮਾਨ ਵੱਲੋਂ ਲਾੜਾ – ਲਾੜੀ ਨੂੰ ਦਿੱਤਾ ਗਿਆ ਗਿਫਟ ਉਨ੍ਹਾਂ ਨੂੰ ਵਾਪਸ ਮੰਗਣਾ ਪਿਆ

ਆਸਟ੍ਰੇਲੀਆ :  ਵਿਆਹ ਦੌਰਾਨ ਮਹਿਮਾਨ ਲਾੜਾ – ਲਾੜੀ ਨੂੰ ਕੁਝ ਨਾ ਕੁਝ ਗਿਫਟ ਦਿੰਦੇ ਹਨ। ਇਸ ਦੌਰਾਨ ਹਰ ਕੋਈ ਲਾੜਾ – ਲਾੜੀ ਨੂੰ ਕੁਝ ਅਲੱਗ ਗਿਫਟ ਦੇਣ ਦੀ ਕੋਸ਼ਿਸ਼ ਕਰਦਾ ਹੈ। ਇਸ ‘ਚ ਇੱਕ ਵਿਆਹ ‘ਚ ਇੱਕ ਮਹਿਮਾਨ ਨੇ ਲਾੜਾ – ਲਾੜੀ ਨੂੰ ਅਜਿਹਾ ਗਿਫਟ ਦੇ ਦਿੱਤਾ, ਜਿਸਨੂੰ ਉਨ੍ਹਾਂ ਬਾਅਦ ਵਿੱਚ ਵਾਪਸ ਮੰਗਣਾ ਪੈ ਗਿਆ । ਚੰਗੀ ਗੱਲ ਇਹ ਰਹੀ ਕਿ ਲਾੜਾ – ਲਾੜੀ ਨੇ ਉਨ੍ਹਾਂ ਨੂੰ ਇਹ ਗਿਫ਼ਟ ਵਾਪਸ ਕਰ ਦਿੱਤਾ। ਵਿਆਹ ਦਾ ਅਜਿਹਾ ਅਨੋਖਾ ਮਾਮਲਾ ਆਸਟ੍ਰੇਲੀਆ ਤੋਂ ਸਾਹਮਣੇ ਆਇਆ ਹੈ।

🔴LIVE | ਮੀਟਿੰਗ ਤੋਂ ਪਹਿਲਾਂ ਕਿਸਾਨਾਂ ਦਾ ਵੱਡਾ ਧਮਾਕਾ ! ਮੋਦੀ ਨੂੰ ਝਟਕਾ

ਇੱਥੇ ਇੱਕ ਵਿਆਹ  ‘ਚ ਆਏ ਮਹਿਮਾਨ ਨੇ ਲਾੜਾ ਲਾੜੀ ਨੂੰ ਅਨੋਖਾ ਗਿਫਟ ਦਿੱਤਾ। ਇਹ ਗਿਫਟ ਇੰਨਾ ਅਨੋਖਾ ਸੀ ਕਿ ਗੁਸਾਏ ਲਾੜਾ – ਲਾੜੀ ਨੇ ਉਨ੍ਹਾਂ ਦਾ ਗਿਫਟ ਵਾਪਸ ਕਰ ਦਿੱਤਾ। ਵਿਆਹ  ਤੋਂ ਬਾਅਦ  ਲਾੜਾ – ਲਾੜੀ ਮਹਿਮਾਨਾਂ ਵੱਲੋਂ ਦਿੱਤੇ ਗਿਫ਼ਟਾਂ ਨੂੰ ਖੋਲ ਕੇ ਦੇਖ ਰਹੇ ਸਨ। ਇਨ੍ਹਾਂ ਗਿਫ਼ਟਾਂ ‘ਚ ਉਨ੍ਹਾਂ ਨੂੰ ਇੱਕ ਅਜਿਹਾ ਪੈਕੇਟ ਮਿਲਿਆ ਜਿਸਨੂੰ ਦੇਖਕੇ ਉਹ ਬੇਹੱਦ ਹੀ ਖੁਸ਼ ਹੋਏ।  ਹਾਲਾਂਕਿ ਕੁਝ ਹੀ ਦਿਨਾਂ ‘ਚ ਉਨ੍ਹਾਂ ਦੀ ਇਹ ਖੁਸ਼ੀ ਅਧੂਰੀ ਰਹਿ ਗਈ। ਦਰਅਸਲ ਜਿਸ ਮਹਿਮਾਨ ਨੇ ਉਨ੍ਹਾਂ ਨੂੰ ਗਿਫਟ ਦਾ ਇਹ ਪੈਕੇਟ ਦਿੱਤਾ ਸੀ ਉਨ੍ਹਾਂ ਨੇ ਉਸਨੂੰ ਵਾਪਸ ਮੰਗ ਲਿਆ।

ਮੀਟਿੰਗ ਤੋਂ ਪਹਿਲਾਂ ਮੋਦੀ ਨੂੰ ਵੱਡਾ ਝਟਕਾ? ਕਿਸਾਨਾਂ ਦੇ ਹੱਕ ’ਚ ਡਟਿਆ ਰਾਜਨਾਥ ਟੁੱਟੇਗੀ ਕੇਂਦਰ ਸਰਕਾਰ?

ਲਾੜੇ ਦੇ ਚਾਚਾ – ਚਾਚੀ ਨੇ ਉਨ੍ਹਾਂ ਨੂੰ ਵਿਆਹ  ‘ਚ ਗਿਫਟ  ਦੇ ਤੌਰ ‘ਤੇ 160 ਪਾਊਂਡ ਯਾਨੀ ਕਰੀਬ 14,500 ਰੁਪਏ ਦਾ ਚੈੱਕ ਦਿੱਤਾ ਸੀ। ਹਾਲਾਂਕਿ ਤਿੰਨ ਮਹੀਨੇ  ਬਾਅਦ ਅਚਾਨਕ ਚਾਚਾ – ਚਾਚੀ ਦਾ ਫੋਨ ਆਇਆ ਕਿ ਅਸਲ ‘ਚ ਇਹ ਗਿਫਟ 16 ਪਾਊਂਡ ਯਾਨੀ ਕਰੀਬ 1500 ਰੁਪਏ ਦਾ ਸੀ ਪਰ ਉਨ੍ਹਾਂ ਨੇ ਗਲਤੀ ਨਾਲ 160 ਪਾਊਂਡ ਯਾਨੀ ਕਰੀਬ 14,500 ਰੁਪਏ ਦਾ ਚੈੱਕ  ਦੇ ਦਿੱਤਾ। ਲਾੜੇ ਦੇ ਚਾਚੇ ਨੇ ਕਿਹਾ ਕਿ ਉਹ 160 ਪਾਊਂਡ ਵਿੱਚੋਂ 16 ਪਾਊਂਡ ਕੱਟ ਕੇ ਬਾਕੀ  ਦੇ 144 ਪਾਊਂਡ ਉਨ੍ਹਾਂ ਨੂੰ ਵਾਪਸ ਕਰ ਦੇਣ। ਲਾੜੇ ਦਾ ਪਰਿਵਾਰ ਇਨ੍ਹੇ ਗ਼ੁੱਸੇ ‘ਚ ਆਇਆ ਕਿ ਉਨ੍ਹਾਂ ਦੇ  ਵੱਲੋਂ ਭੇਜੇ ਗਏ ਸਾਰੇ ਪੈਸੇ ਉਨ੍ਹਾਂ ਨੂੰ ਵਾਪਸ ਕਰ ਦਿੱਤੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button