Breaking NewsD5 specialIndiaNewsTop News

ਕੋਰੋਨਾ ਸੰਕਟ ‘ਚ ਵੱਡੀ ਰਾਹਤ, ਐਮਰਜੈਂਸੀ ਹੈਲਥ ਸੇਵਾ ਲਈ RBI ਦੇਵੇਗਾ 50000 ਕਰੋੜ ਰੁਪਏ ਦੀ ਮਦਦ

ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਚੱਲ ਰਿਹਾ ਹੈ। ਲੌਕਡਾਊਨ ਅਤੇ ਕੋਰੋਨਾ ਸੰਕਟ ਦੀ ਵਜ੍ਹਾ ਨਾਲ ਅਰਥ ਵਿਵਸਥਾ ‘ਤੇ ਫਿਰ ਤੋਂ ਖ਼ਤਰਾ ਮੰਡਰਾ ਰਿਹਾ ਹੈ। ਅਜਿਹੇ ‘ਚ ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਅਰਥਵਿਵਸਥਾ ਲਈ ਨੁਕਸਾਨਦੇਹ ਹੈ ਅਤੇ ਰਿਜ਼ਰਵ ਬੈਂਕ ਨੇ ਹਾਲਾਤ ‘ਤੇ ਪੂਰੀ ਤਰ੍ਹਾਂ ਨਾਲ ਨਜ਼ਰ ਬਣਾਈ ਹੋਈ ਹੈ।

ਮੁੱਖ ਮੰਤਰੀ ਨੇ ਲਿਖੀ ਮੋਦੀ ਤੇ ਗ੍ਰਹਿ ਮੰਤਰੀ ਨੂੰ ਚਿੱਠੀ !ਜੇ ਨਾ ਹੋਇਆ ਆਹ ਕੰਮ, ਮੱਚ ਜਾਵੇਗੀ ਹਾਹਾਕਾਰ !

ਗਵਰਨਰ ਸ਼ਕਤੀਕਾਂਤ ਦਾਸ  ਨੇ ਐਲਾਨ ਕੀਤਾ ਕਿ ਐਮਰਜੈਂਸੀ ਹੈਲਥ ਸੇਵਾ ਲਈ ਰਿਜ਼ਰਵ ਬੈਂਕ 31 ਮਾਰਚ 2022 ਤੱਕ 50 ਹਜਾਰ ਕਰੋੜ ਦਾ ਕਰਜ ਦੇਵੇਗਾ। ਇਹ ਕਰਜ ਰੈਪੋ ਰੇਟ ਦੇ ਹਿਸਾਬ ਨਾਲ ਹੀ ਦਿੱਤਾ ਜਾਵੇਗਾ। ਇਸਦੇ ਤਹਿਤ ਬੈਂਕ ਵੈਕਸੀਨ ਮੈਨਿਉਫੈਕਚਰਰ, ਸਿਹਤ ਸਹੂਲਤਾਂ, ਹਸਪਤਾਲ ਅਤੇ ਮਰੀਜਾਂ ਨੂੰ ਕਰਜ ਦੇ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਮਜ਼ਬੂਤ ਸੁਧਾਰ ਦੇ ਵੱਲ ਵੱਧ ਰਿਹਾ ਸੀ। ਜੀਡੀਪੀ ਵਾਧਾ ਪੌਜ਼ੀਟਿਵ ਹੋ ਗਿਆ ਸੀ ਪਰ ਦੂਜੀ ਲਹਿਰ ਆਉਣ ਤੋਂ ਬਾਅਦ ਪਿਛਲੇ ਕੁਝ ਹਫ਼ਤਿਆਂ ‘ਚ ਹਾਲਤ ਕਾਫ਼ੀ​ ਵਿਗੜ ਗਈ ਹੈ।

ਗਰੇਵਾਲ ਤੋਂ ਪੱਤਰਕਾਰ ਨੇ ਪੁੱਛ ਲਿਆ ਕੱਬਾ ਸਵਾਲ! ਭੜਕਿਆ ਗਰੇਵਾਲ!ਚੱਲਦੇ ਪ੍ਰੋਗਰਾਮ ‘ਚ ਹੋਈ ਬਹਿਸ! ਮਾਹੌਲ ਹੋਇਆ ਗਰਮ!

ਵੀਡੀਓ ਦੇ ਜ਼ਰੀਏ KYC ਨੂੰ ਮਨਜ਼ੂਰੀ
ਗਵਰਨਰ ਸ਼ਕਤੀਕਾਂਤ ਦਾਸ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਮੌਜੂਦਾ ਹਾਲਤ ‘ਚ KYC ਦੇ ਨਿਯਮਾਂ ‘ਚ ਕੁਝ ਬਦਲਾਅ ਕੀਤੇ ਗਏ ਹਨ। ਇਸਦੇ ਤਹਿਤ ਵੀਡੀਓ ਦੇ ਜ਼ਰੀਏ KYC ਨੂੰ ਮਨਜ਼ੂਰੀ ਦਿੱਤੀ ਗਈ ਹੈ। ਸਿਸਟਮ ‘ਚ ਨਗਦੀ ਦਰੁਸਤ ਕਰਨ ਲਈ ਰਿਜ਼ਰਵ ਬੈਂਕ ਅਗਲੇ 15 ਦਿਨ ‘ਚ 35 ਹਜ਼ਾਰ ਕਰੋੜ ਦੀ ਸਰਕਾਰੀ ਜ਼ਮਾਨਤ ਦੀ ਖਰੀਦ ਕਰੇਗਾ। ਉਨ੍ਹਾਂ ਨੇ ਕਿਹਾ ਕਿ ਗਰਮੀਆਂ ‘ਚ ਜਿਆਦਾਤਰ ਦੇਸ਼ਾਂ ‘ਚ ਟੀਕਾ ਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮੌਨਸੂਨ ਦੇ ਇਸ ਸਾਲ ਇੱਕੋ ਜਿਹੇ ਰਹਿਣ ਦਾ ਅਨੁਮਾਨ ਜਾਰੀ ਕੀਤਾ ਗਿਆ ਹੈ ਜਿਸਦਾ ਮਹਿੰਗਾਈ ‘ਤੇ ਸਕਾਰਾਤਮਕ ਅਸਰ ਰਹੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button