Breaking NewsD5 specialEntertainmentNews

ਆਕਸੀਜਨ ਸਪੋਰਟ ‘ਤੇ Dilip Kumar, ਹਾਲਤ ਸਥਿਰ

ਮੁੰਬਈ : ਸਾਹ ਲੈਣ ‘ਚ ਪ੍ਰੇਸ਼ਾਨੀ ਤੋਂ ਬਾਅਦ ਇੱਥੇ ਇੱਕ ਹਸਪਤਾਲ ‘ਚ ਭਰਤੀ ਅਦਾਕਾਰ ਦਿਲੀਪ ਕੁਮਾਰ ਇਸ ਸਮੇਂ ਆਕਸੀਜਨ ਸਪੋਰਟ ‘ਤੇ ਹਨ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਕੁਮਾਰ ਦੇ ਆਧਿਕਾਰਿਕ ਟਵਿਟਰ ਹੈਂਡਲ ਤੋਂ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦੀ ਸਿਹਤ ਦੇ ਬਾਰੇ ‘ਚ ਤਾਜ਼ਾ ਜਾਣਕਾਰੀ ਸਾਂਝੀ ਕੀਤੀ। ਦਿਲੀਪ ਕੁਮਾਰ (98) ਨੂੰ ਐਤਵਾਰ ਨੂੰ ਖਾਰ ਦੇ ਹਿੰਦੁਜਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਜੋ ਗੈਰ – ਕੋਵਿਡ ਹਸਪਤਾਲ ਹੈ। ਇੱਥੇ ਜਾਂਚ ‘ਚ ਕੁਮਾਰ ਨੂੰ ਬਾਇਲੇਟਰਲ ਪਲਿਊਰਲ ਐਫੀਉਜ਼ਨ ਹੋਣ ਦਾ ਪਤਾ ਲੱਗਿਆ ਸੀ।

ਸ਼ਿਵ ਸੈਨਾ ਦੇ ਪ੍ਰੋਗਰਾਮ ‘ਚ ਵੜ੍ਹਗੇ ਗੁਰੂ ਦੇ ਸਿੰਘ,ਮਾਹੌਲ ਗਰਮ,ਚਾਰੇ ਪਾਸੇ ਲੱਗੀ ਪੁਲਿਸ!

ਕੁਮਾਰ ਦੇ ਟਵਿਟਰ ਹੈਂਡਲ ‘ਤੇ ਜਾਰੀ ਤਾਜ਼ਾ ਜਾਣਕਾਰੀ ਅਨੁਸਾਰ ‘‘ਦਿਲੀਪ ਸਾਬ ਆਕਸੀਜਨ ਸਪੋਰਟ ‘ਤੇ ਹਨ, ਵੈਂਟੀਲੇਟਰ ‘ਤੇ ਨਹੀਂ। ਉਹ ਸਥਿਰ ਹਨ। ਪਲਿਊਰਲ ਐਸਿਪਰੇਸ਼ਨ ਕਰਨ ਲਈ ਕੁਝ ਜਾਂਚ ਰਿਪੋਰਟ ਦਾ ਇੰਤਜ਼ਾਰ ਹੈ। ਛਾਤੀ ਦੀ ਬਿਮਾਰੀ ਦੇ ਮਾਹਰ ਡਾ.ਜਲੀਲ ਪਾਰਕਰ ਦਿਲੀਪ ਸਾਹਿਬ ਦੀ ਦੇਖਭਾਲ ਕਰ ਰਹੇ ਹਨ।’’ ਉਨ੍ਹਾਂ ਦੇ ਟਵਿਟਰ ਅਕਾਊਟ ਤੋਂ ਇੱਕ ਹੋਰ ਪੋਸਟ ‘ਚ ਮੀਡੀਆ ਨੂੰ ਅਪੀਲ ਕੀਤੀ ਗਈ ਹੈ ਕਿ ਕੇਵਲ ਤਸਦੀਕੀ ਸਿਹਤ ਜਾਣਕਾਰੀ ਹੀ ਪ੍ਰਕਾਸ਼ਿਤ – ਪ੍ਰਸਾਰਿਤ ਕਰੋ ਜੋ ਉਨ੍ਹਾਂ ਦੇ ਟਵਿਟਰ ਹੈਂਡਲ ‘ਤੇ ਜਾਰੀ ਕੀਤੀ ਜਾਵੇਗੀ ਅਤੇ ਹੋਰ ਕਿਸੇ ‘ਤੇ ਭਰੋਸਾ ਨਾ ਕਰੋ। ਟਵਿਟਰ ‘ਤੇ ਐਤਵਾਰ ਸ਼ਾਮ ਨੂੰ ਕੀਤੀ ਗਈ ਇੱਕ ਪੋਸਟ ‘ਚ ਕਿਹਾ ਗਿਆ ਸੀ ਕਿ ਕੁਮਾਰ ਨੂੰ ਕੁਝ ਦਿਨਾਂ ‘ਚ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ। ਦੱਸ ਦਈਏ ਕਿ ਦਿਲੀਪ ਕੁਮਾਰ ਨੂੰ ਪਿਛਲੇ ਮਹੀਨੇ ਵੀ ਸਿਹਤ ਜਾਂਚ ਲਈ ਇਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button