Breaking NewsD5 specialNewsPress ReleasePunjab

ਭਾਜਪਾ ਦੀ ਤਾਨਾਸ਼ਾਹੀ ਵਿਰੁੱਧ ਅਗਲੀਆਂ ਚੋਣਾਂ ਦਾ ਟਰੇਲਰ ਹਨ ਜ਼ਿਮਨੀ ਚੋਣਾ ਦੇ ਨਤੀਜੇ: ਕੁਲਤਾਰ ਸਿੰਘ ਸੰਧਵਾਂ

ਕਿਹਾ, ਅਜੇ ਵੀ ਮੌਕਾ ਹੈ ਜ਼ਿੱਦ ਛੱਡ ਕੇ ਕਾਲ਼ੇ ਖੇਤੀ ਕਾਨੂੰਨ ਵਾਪਸ ਲੈਣ ਮੋਦੀ

ਲੋਕਤੰਤਰ ‘ਚ ਲੋਕ ਵੱਡੇ ਹੁੰਦੇ ਹਨ, ਸਬਕ ਸਿੱਖੇ ਭਾਜਪਾ : ‘ਆਪ’

ਚੰਡੀਗੜ੍ਹ:ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਵੱਖ- ਵੱਖ ਰਾਜਾਂ ਵਿੱਚ ਹੋਈਆਂ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਉਸ ਦੇ ਸਿਆਸੀ ਭਾਈਵਾਲਾਂ ਨੂੰ ਮਿਲੀ ਕਰਾਰੀ ਹਾਰ ਨੂੰ ਭਵਿੱਖ ਦੀਆਂ ਆਮ ਚੋਣਾ ਲਈ ‘ਟ੍ਰੇਲਰ’ ਕਰਾਰ ਦਿੱਤਾ ਹੈ, ਜੋ ਦੇਸ਼ ਦੀ ਜਨਤਾ ਨੇ ਭਾਜਪਾ ਦੇ ਤਾਨਾਸ਼ਾਹੀ ਰਵੱਈਏ ਖ਼ਿਲਾਫ਼ ਫ਼ਤਵੇ ਦੇ ਰੂਪ ‘ਚ ਦਿੱਤਾ ਹੈ।ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਉੱਤਰ ਤੋਂ ਦੱਖਣ ਭਾਰਤ ਤੱਕ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਸਬਕ ਸਿੱਖਣ ਦੀ ਨਸੀਹਤ ਦਿੱਤੀ ਹੈ। ਸੰਧਵਾਂ ਮੁਤਾਬਿਕ,” ਪ੍ਰਧਾਨ ਮੰਤਰੀ ਮੰਦੀ ਸਮੇਤ ਸਮੁੱਚੀ ਭਾਜਪਾ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਲੋਕਤੰਤਰ ‘ਚ ਲੋਕ ਵੱਡੇ ਹੁੰਦੇ ਹਨ ਅਤੇ ਲੋਕਾਂ ਵੱਲੋਂ ਚੁਣ ਕੇ ਭੇਜੇ ਨੁਮਾਇੰਦਿਆਂ ਨੂੰ ਜਨਤਾ ਦੇ ‘ਮਨ ਕੀ ਬਾਤ’ ਨੂੰ ਕਦੇ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।

Amritsar News: ਚਾਲ਼ੀ ਚੌਰਾਂ ਨਾਲ Panj Piyare ਦੀ ਤੁਲਣਾ? ਹੁਣ ਨੀ ਬੱਚਦਾ ਕਾਂਗਰਸੀ MLA || D5 Channel Punjabi

ਜੇਕਰ ਭਾਜਪਾ ਨੇ ਸਿਰਫ਼ ਆਪਣੇ ‘ਮਨ ਕੀ ਬਾਤ’ ਦੀ ਥਾਂ ‘ਜਨ ਕੀ ਬਾਤ’ ਸੁਣੀ ਹੁੰਦੀ ਤਾਂ ਸੱਤਾ ‘ਚ ਹੁੰਦੇ ਹੋਏ ਜ਼ਿਮਨੀ ਚੋਣਾਂ ‘ਚ ਐਨਾ ਬੁਰਾ ਹਸ਼ਰ ਨਾ ਹੁੰਦਾ।”ਕੁਲਤਾਰ ਸਿੰਘ ਸੰਧਵਾਂ ਨੇ ਮੋਦੀ ਸਰਕਾਰ ਨੂੰ ਆਪਣਾ ਜਿੱਦੀ ਅਤੇ ਤਾਨਾਸ਼ਾਹੀ ਰਵੱਈਆ ਛੱਡ ਕੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਸਮੇਤ ਉਹ ਸਾਰੇ ਫ਼ੈਸਲੇ ਵਾਪਸ ਲੈ ਲੈਣੇ ਚਾਹੀਦੇ ਹਨ, ਜੋ ਜਨਤਾ ਉੱਤੇ ਪਿਛਲੇ ਸਾਲਾਂ ਦੌਰਾਨ ਥੋਪੇ ਗਏ ਹਨ। ਸੰਧਵਾਂ ਨੇ ਕਿਹਾ ਕਿ ਬੇਕਾਬੂ ਮਹਿੰਗਾਈ, ਨੋਟ ਬੰਦੀ, ਜੀਐਸਟੀ, ਸੰਘੀ ਢਾਂਚੇ ਅਤੇ ਰਾਜਾਂ ਦੇ ਅਧਿਕਾਰਾਂ ‘ਤੇ ਡਾਕਿਆਂ ਸਮੇਤ ਭਾਜਪਾ ਦੀ ਫ਼ਿਰਕਾਪ੍ਰਸਤ ਪਹੁੰਚ ਨੂੰ ਦੇਸ਼ ਦੇ ਲੋਕਾਂ ਨੇ ਰੱਦ ਕਰ ਦਿੱਤਾ ਹੈ, ਇਸ ਲਈ ਤਾਜ਼ਾ ਜ਼ਿਮਨੀ ਚੋਣਾਂ ਦੇ ਨਤੀਜੇ ਭਵਿੱਖ ‘ਚ ਹੋਣ ਵਾਲੀਆਂ ਆਮ ਚੋਣਾਂ ਦੇ ‘ਟ੍ਰੇਲਰ ਹਨ।

Delhi ਕਾਰੋਬਾਰੀਆਂ ਨੂੰ CM Kejriwal ਦਾ Diwali ਤੋਹਫ਼ਾਂ, ਪੂਰੀ ਦੁਨੀਆਂ ‘ਚ ਸਮਾਨ ਵੇਚ ਸਕਣਗੇ| D5 Channel Punjabi

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਆਪਣਾ ਜਿੱਦੀ ਰਵੱਈਆ ਅਤੇ ਫ਼ਿਰਕਾਪ੍ਰਸਤ ਏਜੰਡਾ ਨਾ ਛੱਡਿਆ ਤਾਂ ਅਗਲੀਆਂ ਪ੍ਰਮੁੱਖ ਚੋਣਾਂ ‘ਚ ਭਾਜਪਾ ਦੇਸ਼ ਭਰ ‘ਚ ਖ਼ਮਿਆਜ਼ਾ ਭੁਗਤਣ ਲਈ ਤਿਆਰ ਰਹੇ। ਸੰਧਵਾਂ ਨੇ ਕਿਹਾ ਕਿ ਦਹਾਕਿਆਂ ਬੱਧੀ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਦੀ ਮੌਜੂਦਾ ਪਤਲੀ ਹਾਲਤ ਦਾ ਕਾਰਨ ਵੀ ਪਰਿਵਾਰਕ ਤਾਨਾਸ਼ਾਹੀ, ਭ੍ਰਿਸ਼ਟਾਚਾਰ ਸੰਘੀ ਢਾਂਚੇ ਅਤੇ ਰਾਜਾਂ ਦੇ ਅਧਿਕਾਰਾਂ ‘ਤੇ ਹਮਲੇ ਕਰਨਾ ਅਤੇ ‘ਜਨ ਕੀ ਬਾਤ’ ਤੋਂ ਮੂੰਹ ਮੋੜਨਾ ਸੀ।ਸੰਧਵਾਂ ਨੇ ਕਿਹਾ ਕਿ ਮੋਦੀ ਸਰਕਾਰ ਕੋਲ ਅਜੇ ਵੀ ਵਕਤ ਹੈ ਕਿ ਉਹ ਲੋਕਾਂ ਵੱਲੋਂ ਵਿਖਾਏ ਸ਼ੀਸ਼ੇ ‘ਚ ਆਪਣੀ ਅਸਲੀਅਤ ਗ਼ੌਰ ਨਾਲ ਦੇਖੇ ਅਤੇ ਹਿਟਲਰੀ ਅੰਦਾਜ਼ ਤੋਂ ਤੋਬਾ ਕਰੇ, ਜੋ ਦੇਸ਼, ਦੇਸ਼ ਦੀ ਜਨਤਾ, ਸੰਵਿਧਾਨ ਅਤੇ ਲੋਕਤੰਤਰਿਕ ਵਿਵਸਥਾ ਲਈ ਵੱਡਾ ਖ਼ਤਰਾ ਬਣ ਚੁੱਕੀ ਹੈ।
ਸੰਧਵਾਂ ਨੇ ਮੋਦੀ ਸਰਕਾਰ ਨੂੰ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਤੁਰੰਤ ਵਾਪਸ ਲੈਣ ਅਤੇ ਬੇਕਾਬੂ ਮਹਿੰਗਾਈ ‘ਤੇ ਕਾਬੂ ਪਾਉਣ ਦੀ ਮੰਗ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button